ਡਰਾਈ ਡੇ ਮੁਹਿੰਮ: ਸਿਹਤ ਵਿਭਾਗ ਦੀ ਟੀਮ ਵੱਲੋਂ ਸਰਕਾਰੀ ਦਫਤਰਾਂ ਦੀ ਚੈਕਿੰਗ

Advertisement
Spread information

* ਪੀਆਰਟੀਸੀ ਦਫਤਰ ਅਤੇ ਰੇਲਵੇ ਸਟੇਸ਼ਨ ਵਿਖੇ ਮਿਲਿਆ ਲਾਰਵਾ
 * ਲਾਰਵਾ ਮਿਲਣ ’ਤੇ ਕੀਤਾ ਜਾਵੇਗਾ ਚਲਾਨ: ਸਿਵਲ ਸਰਜਨ


ਸੋਨੀ ਪਨੇਸਰ ਬਰਨਾਲਾ,  23 ਮਈ 2020
ਸਿਹਤ ਵਿਭਾਗ ਬਰਨਾਲਾ ਦੀ ਟੀਮ ਵੱਲੋਂ ਸਿਵਲ ਸਰਜਨ ਬਰਨਾਲਾ ਡਾ. ਜੀ.ਬੀ. ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਹਰ ਸ਼ੁੱਕਰਵਾਰ ਚਲਾਈ ਜਾ ਰਹੀ ‘ਡਰਾਈ ਡੇ’ ਮੁਹਿੰਮ ਦੇ ਮੱਦੇਨਜ਼ਰ ਸਮੂਹ ਸਰਕਾਰੀ ਦਫਤਰਾਂ ਵਿਖੇ ਡੇਂਗੂ ਫੈਲਣ ਤੋਂ ਰੋਕਣ ਲਈ ਕੂਲਰਾਂ, ਗਮਲਿਆਂ, ਖਾਲੀ ਬਾਲਟੀਆਂ ਤੇ ਪਾਣੀ ਦੀਆਂ ਟੈਂਕੀਆਂ ਆਦਿ ’ਚ ਲਾਰਵੇ ਦੀ ਚੈਕਿੰਗ ਕੀਤੀ ਗਈ।
               ਡੀ.ਐਚ.ਓ. ਬਰਨਾਲਾ ਡਾ ਜਸਪ੍ਰੀਤ ਗਿੱਲ ਦੀ ਅਗਵਾਈ ਵਾਲੀ ਟੀਮ ਜਿਸ ਵਿੱਚ ਐਸ.ਆਈ. ਵਿਨੋਦ ਕੁਮਾਰ, ਸਿਹਤ ਵਰਕਰ ਸੁਰਿੰਦਰ ਵਿਰਕ ਅਤੇ ਇਨਸੈਕਟ ਕੁਲੈਟਰ ਗੁਲਾਬ ਸਿੰਘ ਮੌਜੂਦ ਸਨ, ਵੱਲੋਂ ਪੀਆਰਟੀਸੀ ਦਫਤਰ ਬਰਨਾਲਾ ਵਿਖੇ ਖਾਲੀ ਪਏ ਟਾਇਰ ਅਤੇ ਇਕ ਖਾਲੀ ਪਾਣੀ ਦੀ ਟੈਂਕੀ ਵਿੱਚ ਅਤੇ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਅੱਗ ਬੁਝਾਉਣ ਲਈ ਰੱਖੀਆਂ ਖਾਲੀ ਬਾਲਟੀਆਂ ਦੀ ਜਾਂਚ ਦੌਰਾਨ ਲਾਰਵੇ ਦੀ ਮੌਜੂਦਗੀ ਪਾਈ ਗਈ। ਲਾਰਵਾ ਮਿਲਣ ਮਗਰੋਂ ਸਿਹਤ ਵਿਭਾਗ ਦੀ ਟੀਮ ਵੱਲੋਂ ਨਗਰ ਕੌਂਸਲ ਬਰਨਾਲਾ ਨੂੰ ਚਲਾਨ ਕਰਨ ਲਈ ਲਿਖ ਦਿੱਤਾ ਗਿਆ ਹੈ।
                   ਸਿਵਲ ਸਰਜਨ ਬਰਨਾਲਾ ਨੇ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਮਨਾਇਆ ਜਾਣਾ ਚਾਹੀਦਾ ਹੈ, ਕਿਉਂਕਿ ਡੇਂਗੂ ਦਾ ਮੱਛਰ ਹਫਤੇ ਵਿੱਚ ਅੰਡੇ ਤੋਂ ਪੂਰਾ ਮੱਛਰ ਬਣਦਾ ਹੈ, ਇਸ ਲਈ ਕੂਲਰਾਂ, ਗਮਲਿਆਂ, ਫਰਿੱਜ ਦੀ ਟ੍ਰੇਅ ਅਤੇ ਹੋਰ ਪਾਣੀ ਦੇ ਭਾਂਡਿਆਂ ਨੂੰ ਹਫਤੇ ਦੇ ਹਰੇਕ ਸ਼ੁੱਕਰਵਾਰ ਨੂੰ ਸਾਫ ਕਰ ਕੇ ਸੁੱਕਾ ਰੱਖਿਆ ਜਾਵੇ। ਸਿਵਲ ਸਰਜਨ ਬਰਨਾਲਾ ਨੇ ਡੇਂਗੂ ਬੁਖਾਰ ਤੋਂ ਬਚਾਅ ਦੇ ਵੱਖ-ਵੱਖ ਢੰਗਾਂ ਬਾਰੇ ਦੱਸਿਆ। ਉਨ੍ਹਾਂ ਦੱੱਸਿਆ ਕਿ ਘਰਾਂ ਦੇ ਆਲੇ-ਦੁਆਲੇ ਛੋਟੇ ਟੋਇਆਂ ਵਿੱਚ ਪਾਣੀ ਇਕੱਠਾ ਨਾ ਹੋਣ ਦਿਓ ਤੇ ਇਨ੍ਹਾਂ ਨੂੰ ਮਿੱਟੀ ਨਾਲ ਭਰਿਆ ਜਾਵੇ, ਛੱਪੜਾਂ ’ਚ ਖੜੇ ਪਾਣੀ ਤੇ ਹਫਤੇ ਵਿਚ ਇਕ ਵਾਰ ਕਾਲੇ ਤੇਲ ਦਾ ਛਿੜਕਾਓ ਕਰੋ, ਕੱਪੜੇ ਅਜੀਹੇ ਪਹਿਨੋ ਕਿ ਸਰੀਰ ਪੂਰੀ ਤਰ੍ਹਾਂ ਢੱਕਿਆ ਰਹੇ ਤਾਂ ਕਿ ਮੱਛਰ ਨਾ ਕੱਟੇ।
                 ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਦੀ ਟੀਮ ਵੱਲੋਂ ਸਮੇਂ ਸਮੇਂ ਘਰਾਂ ਤੇ ਦਫਤਰਾਂ ’ਚ ਲਾਰਵਾ ਚੈਕਿੰਗ ਕੀਤੀ ਜਾਵੇਗੀ ਅਤੇ ਜੇਕਰ ਕਿਸੇ ਘਰ ਜਾਂ ਦਫਤਰ ਵਿੱਚ ਲਾਰਵਾ ਪਾਇਆ ਗਿਆ ਤਾਂ ਬਣਦੀ ਕਰਵਾਈ ਕੀਤੀ ਜਾਵੇਗੀ।

Advertisement
Advertisement
Advertisement
Advertisement
Advertisement
error: Content is protected !!