ਲੋਕੇਸ਼ ਕੌਸ਼ਲ ਪਟਿਆਲਾ 23 ਮਈ 2020
ਜਿਲ੍ਹੇ ਦੇ ਥਾਣਾ ਸ਼ੰਭੂ ਖੇਤਰ ਦੇ ਪਿੰਡ ਗੰਡਿਆਂ ਵਿਖੇ ਚਲਾਈ ਜਾ ਰਹੀ ਸ਼ਰਾਬ ਦੀ ਨਜਾਇਜ਼ ਫੈਕਟਰੀ ਦੇ ਕਿੰਗਪਿਨ ਯਾਨੀ ਮੁੱਖ ਸਰਗਨੇ ਦਿਪੇਸ਼ ਕੁਮਾਰ ਨੂੰ ਪਟਿਆਲਾ ਪੁਲਿਸ ਨੇ ਦੇਰ ਰਾਤ ਕਾਰਵਾਈ ਕਰਦਿਆਂ ਸਿਟੀ ਰਾਜਪੁਰਾ ਤੋਂ ਗ੍ਰਿਫਤਾਰ ਕੀਤਾ ਹੈ। ਉਕਤ ਦੋਸ਼ੀ ਥਾਣਾ ਸ਼ੰਭੂ ਵਿਖੇ ਦਰਜ਼ ਐਫਆਈਆਰ ਨੰਬਰ 54 ਅਧੀਨ ਜੁਰਮ 61 ਆਬਕਾਰੀ ਐਕਟ, 420, 465, 468, 471, 120 B, 188, 269 IPC & 10 ਆਫ਼ਤ ਪ੍ਰਬੰਧਨ ਐਕਟ ਥਾਣਾ ਸ਼ੰਭੂ ਪਟਿਆਲਾ ਦੇ ਕੇਸ ਵਿੱਚ ਲੋੜੀਂਦਾ ਸੀ। ਇਸ ਗਿਰਫਤਾਰੀ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਐਸਐਸਪੀ ਮਨਦੀਪ ਸਿੰਘ ਸਿੱਧੂ ਮੀਡੀਆ ਨੂੰ ਦੇਣਗੇ।