ਮਨੀ ਗਰਗ ਬਰਨਾਲਾ 23 ਮਈ 2020
ਸੇਖਾ ਰੋਡ ਖੇਤਰ ਦੀ ਗਲੀ ਨੰਬਰ 5 ਵਿਖੇ, ਇੱਕ ਮਕਾਨ ਚ, ਰਹਿੰਦੀ ਕਿਰਾਏਦਾਰ ਹਰਪ੍ਰੀਤ ਕੌਰ ਸ਼ਰਮਾ ਨੇ ਮਕਾਨ ਮਾਲਿਕ ਦੇ ਰਵੱਈਏ ਤੋਂ ਤੰਗ ਆ ਕੇ ਕੋਈ ਜਹਿਰੀਲੀ ਚੀਜ ਖਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਗੰਭੀਰ ਹਾਲਤ ਚ, ਹਰਪ੍ਰੀਤ ਕੌਰ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹਰਪ੍ਰੀਤ ਸ਼ਰਮਾ ਨੇ ਮਕਾਨ ਮਾਲਿਕ ਉੱਪਰ ਕਾਫੀ ਗੰਭੀਰ ਦੋਸ਼ ਲਾਉਂਦਿਆਂ ਦੋਸ਼ੀ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਵੀ ਕੀਤੀ ਹੈ, ਉੱਧਰ ਪੁਲਿਸ ਨੇ ਘਟਨਾ ਦੀ ਸੂਚਨਾ ਮਿਲਦਿਆਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਮਕਾਨ ਮਾਲਿਕ ਤੋਂ ਖਫਾ ਕਿਰਾਏਦਾਰ ਔਰਤ ਨੇ ਨਿਗਲਿਆ ਜਹਿਰ, ਹਾਲਤ ਗੰਭੀਰ
