ਲੁਕਵੇ ਏਜੰਡੇ ਤਹਿਤ ਮੀਡੀਏ ਤੇ ਹੋ ਰਹੇ ਹਮਲੇ ਨਹੀਂ ਕਰਾਂਗੇ ਬਰਦਾਸ਼ਤ-ਰਜਿੰਦਰ ਬਰਾੜ

Advertisement
Spread information

ਬਰਨਾਲਾ ਜਰਨਲਿਸਟ ਐਸ਼ੋਸੀਏਸਨ ਦੀ ਅਹਿਮ ਮੀਟਿੰਗ ਹੋਈ ,ਪੱਤਰਕਾਰਾਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਤੇ ਕੀਤਾ ਵਿਚਾਰ ਵਟਾਂਦਰਾ
ਰਘਵੀਰ ਹੈਪੀ , ਬਰਨਾਲਾ 4 ਮਾਰਚ 2023

    ਬਰਨਾਲਾ ਜਰਨਲਿਸਟ ਐਸ਼ੋਸੀਏਸਨ ਬਰਨਾਲਾ ਦੀ ਇੱਕ ਅਹਿਮ ਮੀਟਿੰਗ ਐਸ਼ੋਸੀਏਸ਼ਨ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਲਾਡੀ, ਪ੍ਰਧਾਨ ਰਾਜਿੰਦਰ ਸਿੰਘ ਬਰਾੜ ਅਤੇ ਜਨਰਲ ਸੈਕਟਰੀ ਹਰਿੰਦਰ ਨਿੱਕਾ ਦੀ ਅਗਵਾਈ ਵਿੱਚ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸ਼ੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਅਜੋਕੇ ਸਮੇਂ ਦੌਰਾਨ ਫੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਨੂੰ ਰੋਜ਼ਾਨਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਹੈ। ਪੂਰੇ ਦੇਸ਼ , ਪੰਜਾਬ ਅਤੇ ਬਰਨਾਲਾ ਜਿਲ੍ਹੇ ਅੰਦਰ ਵੀ ਲੋਕਤੰਤਰ ਦਾ ਚੌਥਾ ਥੰਮ ਮੰਨੇ ਜਾਂਦੇ ਮੀਡੀਆ ਉੱਪਰ ਲੁਕਵੇ ਏਜੰਡੇ ਤਹਿਤ ਹਮਲੇ ਕੀਤੇ ਜਾ ਰਹੇ ਹਨ। ਜਿਸ ਨੂੰ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਚੇਅਰਮੈਨ ਗੁਰਪ੍ਰੀਤ ਸਿੰਘ ਲਾਡੀ ਨੇ ਆਖਿਆ ਕਿ ਅੱਜ ਵੀ ਸਮੂਹ ਐਸੋਸੀਏਸ਼ਨ ਇੱਕਜੁਟ ਹੈ ਅਤੇ ਨਿਰਪੱਖ ਪੱਤਰਕਾਰਿਤਾ ਦੀ ਹਾਮੀ ਹੈ। ਉਨ੍ਹਾਂ ਨੇ ਜ਼ਿਲ੍ਹੇ ਦੇ ਸਮੂਹ ਪੱਤਰਕਾਰਾਂ ਨੂੰ ਬਿਨਾ ਕਿਸੇ ਡਰ ਦੇ ਪਾਰਦਰਸ਼ਤਾ ਨਾਲ ਪੱਤਰਕਾਰੀ ਕਰਨ ਲਈ ਕਿਹਾ।                                       ਜਨਰਲ ਸੈਕਟਰੀ ਹਰਿੰਦਰ ਨਿੱਕਾ ਨੇ ਮੀਟਿੰਗ ਵਿੱਚ ਹਾਜ਼ਰ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਅਨੁਸ਼ਾਸਨ ਕਾਇਮ ਰੱਖਦਿਆਂ ਲੋਕ ਪੱਖੀ ਮੁੱਦਿਆਂ ਤੇ ਕੇਂਦਰਿਤ , ਬਿਨਾਂ ਪੱਖਪਾਤ ਤੋਂ ਪੱਤਰਕਾਰੀ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਬਿਨਾ ਕਿਸੇ ਦਬਾਉ ਦੇ ਆਪਣਾ ਕੰਮ ਇਮਾਨਦਾਰੀ ਨਾਲ ਕਰਦੇ ਰਹਿਣਾ ਚਾਹੀਦਾ ਹੈ। ਮੀਟਿੰਗ ਵਿਚ ਹਾਜ਼ਰ ਸੀਨੀਅਰ ਪੱਤਰਕਾਰ ਵਿਜੈ ਭੰਡਾਰੀ, ਮੰਗਤ ਜਿੰਦਲ, ਵਿਪਨ ਗੁਪਤਾ, ਬੇਅੰਤ ਸਿੰਘ ਬਾਜਵਾ, ਮਨੋਜ ਸ਼ਰਮਾਂ ਅਤੇ ਪਰਮਜੀਤ ਸਿੰਘ ਕੈਰੇ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਪਿਛਲੇ ਸਮੇਂ ਪੱਤਰਕਾਰਾਂ ਨੂੰ ਜ਼ਿਲ੍ਹੇ ਅੰਦਰ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਸਮੂਹ ਪੱਤਰਕਾਰਾਂ ਨੇ ਇੱਕ ਐਕਸ਼ਨ ਕਮੇਟੀ ਵੀ ਬਣਾਈ ਗਈ ਹੈ, ਜਿਸ ਵਿੱਚ ਪ੍ਰਧਾਨ ਰਾਜਿੰਦਰ ਸਿੰਘ ਬਰਾੜ, ਜਨਰਲ ਸੈਕਟਰੀ ਹਰਿੰਦਰ ਨਿੱਕਾ, ਗੁਰਪ੍ਰੀਤ ਸਿੰਘ ਲਾਡੀ, ਬੇਅੰਤ ਬਾਜਵਾ, ਨਰਿੰਦਰ ਅਰੋੜਾ, ਪਰਮਜੀਤ ਸਿੰਘ ਕੈਰੇ ਅਤੇ ਗੁਰਪ੍ਰੀਤ ਸਿੰਘ ਸੋਨੀ ਸ਼ਾਮਲ ਹਨ। ਗਠਿਤ ਕਮੇਟੀ ਪੱਤਰਕਾਰਾਂ ਨੂੰ ਆ  ਰਹੀਆਂ ਮੁਸ਼ਕਿਲਾਂ ਦੀ ਜਾਂਚ ਕਰੇਗੀ।                                            ਮੀਟਿੰਗ ਵਿਚ ਰਾਜ ਪਨੇਸਰ , ਰਾਜਿੰਦਰ ਪ੍ਰਸ਼ਾਦ, ਕ੍ਰਿਸ਼ਨ ਸਿੰਘ ਸੰਘੇੜਾ, ਟੋਨੀ ਚੀਮਾ, ਮੱਘਰ ਪੁਰੀ, ਜਗਸੀਰ ਸਿੰਘ ਚਹਿਲ, ਕੁਲਵਿੰਦਰ ਸਿੰਘ, ਮੰਗਾ ਸਿੰਘ ਠੀਕਰੀਵਾਲ, ਯੋਗਰਾਜ ਜੋਗੀ, ਰਾਜਿੰਦਰ ਕੁਮਾਰ, ਰਮਨ ਧਾਲੀਵਾਲ, ਕੁਲਦੀਪ ਜੰਡੂ, ਅਮਨਦੀਪ ਭੋਤਨਾ, ਕਰਨਜੀਤ ਸਿੰਘ, ਰਘਬੀਰ ਹੈਪੀ ,ਸੋਨੀ ਪਨੇਸਰ ,ਅਦੀਸ਼ ਗੋਇਲ, ਲਖਵਿੰਦਰ ਸਿੰਪੀ, ਅਜੇ ਟੱਲੇਵਾਲ ਆਦਿ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!