ਬਲੈਕਮੇਲਿੰਗ ਸ਼ੁਰੂ ਤੇ ਨਤੀਜ਼ਾ ਨਿਕਲਿਆ,,,,,
ਹਰਿੰਦਰ ਨਿੱਕਾ , ਪਟਿਆਲਾ 8 ਜਨਵਰੀ 2023
ਤੁਸੀਂ ਕਿਸੇ ਮੁਸੀਬਤ ਵਿੱਚ ਹੀ ਫਸ ਜਾਉਂ, ਜੀ ਹਾਂ, ਤੁਸੀਂ ਬਿਲਕੁਲ ਠੀਕ ਪੜ੍ਹ ਰਹੇ ਹੋ । ਰਾਜਪੁਰਾ ਸ਼ਹਿਰ ਦੀ ਇੱਕ ਰੈਡੀਮੇਡ ਕੱਪੜਿਆਂ ਦੀ ਦੁਕਾਨ ਅੰਦਰ ਟ੍ਰਾਈਰੂਮ ਵਿੱਚ ਕੱਪੜੇ ਟ੍ਰਾਈ ਕਰਨ ਗਈ, ਇੱਕ ਔਰਤ ਉਸ ਸਮੇਂ ਮੁਸੀਬਤ ਨੂੰ ਫੜ੍ਹੀ ਗਈ, ਜਦੋਂ ਦੁਕਾਨਦਾਰ ਨੇ ਆਪਣੇ ਨੌਕਰ ਦੀ ਮੱਦਦ ਨਾਲ, ਟ੍ਰਾਈਰੂਮ ਵਿੱਚ ਔਰਤ ਦੀ ਵੀਡੀੳ ਬਣਾ ਲਈ ਤੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਪੀੜਤ ਔਰਤ ਦੀ ਸ਼ਕਾਇਤ ਪਰ, ਦੁਕਾਨਦਾਰ ਤੇ ਉਸ ਦੇ ਨੌਕਰ ਖਿਲਾਫ ਕੇਸ ਦਰਜ਼ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੀੜਤ ਔਰਤ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ ਉਹ 6 ਜਨਵਰੀ ਦੀ ਸ਼ਾਮ ਕਰੀਬ 7 ਵਜੇ,ਆਪਣੇ ਪਤੀ ਸਣੇ, ਸਿੰਘ ਸਭਾ ਰਾਜਪੁਰਾ ਪਾਸ ਜਤਿਨ ਮਿੱਡਾ ਪੁੱਤਰ ਰਮਨ ਮਿੱਡਾ ਵਾਸੀ ਮਕਾਨ ਨੰਬਰ 72 ਗੁਲਾਬ ਨਗਰ ਰਾਜਪੁਰਾ ਦੀ ਦੁਕਾਨ ਤੇ ਕੱਪੜੇ ਖਰੀਦ ਕਰਨ ਲਈ, ਪਹੁੰਚੀ । ਜਦੋਂ ਉਹ ਟਰਾਈ ਰੂਮ ਵਿੱਚ ਕੱਪੜੇ ਬਦਲਣ ਲੱਗੀ ਤਾ ਦੇਖਿਆ ਕਿ ਦੋਸ਼ੀ ਜਤਿਨ ਆਪਣੇ ਮੋਬਾਇਲ ਦੇ ਕੈਮਰੇ ਰਾਹੀਂ ਵੀਡੀਓ ਬਣਾ ਰਿਹਾ ਸੀ ਅਤੇ ਉਸਦਾ ਸਾਥ ਉਸ ਦੇ ਨੌਕਰ ਪਾਰਸ ਨੇ ਵੀ ਦਿੱਤਾ । ਮਾਨਸਿਕ ਤੌਰ ਤੇ ਬੇਹੱਦ ਪ੍ਰੇਸ਼ਾਨ ਔਰਤ ਨੇ ਇਹ ਗੱਲ ਬਾਹਰ ਆ ਕੇ ਕਾਰ ਵਿੱਚ ਬੈਠੇ ਆਪਣੇ ਪਤੀ ਨੂੰ ਦੱਸੀ । ਜਦੋਂ ਉਸ ਦੇ ਪਤੀ ਨੇ ਦੋਸ਼ੀ ਦੁਕਾਨਦਾਰ ਨੂੰ ਇਸ ਸਬੰਧੀ ਪੁਛਿਆ ਤਾਂ ਉਸਨੇ ਕਿਹਾ ਕਿ ਵੀਡੀਓ ਬਣ ਚੁੱਕੀ ਹੈ । ਦੋਸ਼ੀ ਨੇ ਵੀਡੀੳ ਨੂੰ ਵਾਇਰਲ ਨਾ ਕਰਨ ਬਦਲੇ 20 ਹਜਾਰ ਰੁਪਏ ਦੀ ਮੰਗ ਕੀਤੀ। ਉਸੇ ਰਾਤ ਦੁਕਾਨਦਾਰ ਨੇ ਔਰਤ ਨੂੰ ਫੋਨ ਕਰਕੇ ਕਿਹਾ ਕਿ ਉਸ ਦੀ ਵੀਡੀਓ ਵਾਇਰਲ ਕਰ ਦਿੱਤੀ ਗਈ ਹੈ। ਔਰਤ ਨੇ ਕਿਹਾ ਕਿ ਦੁਕਾਨਦਾਰ ਜਤਿਨ ਨੇ ਉਸ ਦੀ ਵੀਡੀਓ ਬਣਾ ਕੇ ਵਾਇਰਲ ਨਾ ਕਰਨ ਬਦਲੇ 20 ਹਜਾਰ ਰੁਪਏ ਦੀ ਮੰਗ ਕਰਕੇ ਬਲੈਕਮੈਲ ਕਰਨ ਦੀ ਕੋਸਿ਼ਸ਼ ਕੀਤੀ। ਪੁਲਿਸ ਨੇ ਔਰਤ ਦੀ ਸ਼ਕਾਇਤ ਦੇ ਅਧਾਰ ਪਰ , ਦੋਵਾਂ ਨਾਮਜਦ ਦੋਸ਼ੀਆਂ ਖਿਲਾਫ ਅਧੀਨ ਜੁਰਮ 354-C, 354-D,384,385 IPC ਤਹਿਤ ਥਾਣਾ ਸਿਟੀ ਰਾਜਪੁਰਾ ਵਿਖੇ ਕੇਸ ਦਰਜ਼ ਕਰ ਲਿਆ ਹੈ।