ਪੰਜਾਬ ਵਿਧਾਨ ਸਭਾ ‘ਚ ਅਗਨੀਵੀਰ ਭਰਤੀ ਖਿਲਾਫ ਮਤਾ ਪਾਸ ਕਰਨਾ ਅਤੀ ਮੰਦਭਾਗਾ – ਇੰਜ ਸਿੱਧੂ
ਰਘਵੀਰ ਹੈਪੀ , ਬਰਨਾਲਾ 3 ਜੁਲਾਈ 2022
ਦੇਸ ਦੀਆ ਫੌਜਾਂ ਨੂੰ ਆਪਣੇ ਰਾਜਨੀਤਕ ਫਾਇਦੇ ਲਈ ਰਾਜਨੀਤਕ ਪਾਰਟੀਆ ਵੱਲੋ ਬਿਨਾਂ ਵਜ੍ਹਾ ਰਾਜਨੀਤੀ ਵਿੱਚ ਨਹੀ ਘੜੀਸਣਾ ਚਾਹੀਦਾ , ਫੌਜਾਂ ਕਿਸੇ ਵੀ ਵਿਸੇਸ ਰਾਜਨੀਤਕ ਪਾਰਟੀ ਦੇ ਥੱਲੇ ਨਹੀ ਹੁੰਦੀਆ ਸੰਵਿਧਾਨ ਮੁਤਾਬਿਕ ਭਾਰਤ ਸਰਕਾਰ ਦੇ ਦਿਸਾ ਨਿਰਦੇਸ਼ਾਂ ਹੇਠ ਦੇਸ ਦੀ ਸੁਰੱਖਿਆ ਲਈ ਤਿਆਰ ਬਰ ਤਿਆਰ ਰਹਿਦੀਆ ਹਨ । ਇਹ ਵਿਚਾਰ ਸਾਬਕਾ ਸੂਬਾ ਪ੍ਧਾਨ ਸੈਨਿਕ ਵਿੰਗ ਅਤੇ ਸਪੈਸਲ ਇੰਨਵਾਇਟੀ ਬੀਜੇਪੀ ਸਟੇਟ ਅੇਗਜੀਕਿਓਟਵ ਕਮੇਟੀ ਇੰਜ.ਗੁਰਜਿੰਦਰ ਸਿੰਘ ਸਿੱਧੂ ਨੇ ਸਥਾਨਕ ਵਿਜਟ ਹੋਟਲ ਵਿੱਚ ਪਰੈਸ ਕਾਨਫਰੰਸ ਨੂੰ ਸਬੋਧਨ ਕਰਦਿਆ ਪ੍ਰਗਟ ਕੀਤੇ। ਸਿੱਧੂ ਨੇ ਕਿਹਾ ਕਿ ਦੇਸ ਦੀ ਤਰਾਸਦੀ ਹੀ ਹੈ ਕਿ ਬੇਰੁਜਗਾਰੀ ਦੀ ਮਾਰ ਕਾਰਨ ਸੂਬੇ ਦਾ ਨੌਜਵਾਨ ਵਿਦੇਸਾਂ ਵੱਲ ਰੁੱਖ ਕਰ ਰਿਹਾ ਹੈ , ਲੱਖਾ ਦੀ ਤਦਾਦ ਵਿੱਚ ਨੌਜਵਾਨ ਮੁੰਡੇ ਕੁੜੀਆਂ ਬਾਹਰ ਵੱਲ ਸ਼ਿਰਕਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਹਾਲਤਾਂ ਵਿੱਚ ਕੇਦਰ ਸਰਕਾਰ ਵੱਲੋ ਨੋਜਵਾਨਾਂ ਨੂੰ ਰਾਹਤ ਦੇਣ ਦੀ ਕੋਸਿਸ਼ ਤਹਿਤ ਅਗਨੀਵੀਰ ਭਰਤੀ ਸੁਰੂ ਕਰਨ ਦਾ ਐਲਾਨ ਕੀਤਾ ਸੀ , ਪਰੰਤੂ ਪੰਜਾਬ ਸਰਕਾਰ ਵੱਲੋਂ ਕੇਦਰ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਅਤੇ ਇਹ ਕਹਿਣ ਕੇ ਅਸੀ 4 ਸਾਲ ਬਾਦ ਵਾਪਿਸ ਆਓਣ ਵਾਲੇ ਇਹਨਾ ਬੱਚਿਆ ਨੂੰ ਸਥਾਨਕ ਪੁਲੀਸ, ਹੋਮ ਗਾਰਡ ਵਗੈਰਾ ਵਿੱਚ ਭਰਤੀ ਕਰਾਂਗੇ ਦੀ ਬਜਾਏ , ਇਸ ਸਕੀਮ ਦੇ ਖਿਲਾਫ ਵਿਧਾਨ ਸਭਾ ਵਿੱਚ ਮਤਾ ਪਾਸ ਕਰ ਦਿੱਤਾ ਹੈ ਜਿਹੜਾ ਕੇ ਅਤਿ ਮੰਦਭਾਗਾ ਅਤੇ ਨਿੰਦਣਯੋਗ ਹੈ।
ਇੰਜੀਨੀਅਰ ਸਿੱਧੂ ਨੇ ਕਿਹਾ ਕਿ ਸਰਕਾਰ ਵੱਲੋ ਅਜਿਹਾ ਕਰਨ ਨਾਲ ਸੂਬੇ ਦੇ ਨੋਜਵਾਨਾ ਵਿੱਚ ਅਸ਼ਾਤੀ ਦਾ ਸੁਨੇਹਾ ਜਾਵੇਗਾ । ਸਿੱਧੂ ਨੇ ਅਗਨੀਵੀਰ ਭਰਤੀ ਦਾ ਵਿਰੋਧ ਕਰ ਰਹੇ ਲੋਕਾ ਤੋ ਪੁੱਛਿਆ ਕਿ ਕਿਹੜੇ ਦਸਵੀ ਪਾਸ ਬੱਚੇ ਨੂੰ 17 ਸਾਲ ਦੀ ਓੁਮਰ ਵਿੱਚ ਸਲਾਨਾ 3,4 ਲੱਖ ਦਾ ਪੈਕੇਜ ਮਿਲਦਾ ਹੈ ਅੱਜ ਦੇਸ ਦਾ ਨੋਜਵਾਨ ਨਸਿਆਂ ਵਿੱਚ ਫਸਿਆ ਹੋਇਆ ਹੈ ਅਤੇ ਖੇਡਾਂ ਤੋਂ ਵੀ ਕੋਹਾ ਦੂਰ ਹੋ ਗਿਆ ਹੈ । ਫੌਜ਼ ਵਿੱਚ ਥੋੜਾ ਸਮਾਂ ਗੁਜਾਰ ਕੇ ਇਹ ਨੋਜਵਾਨ ਅਨੁਸਾਸਨ,ਇਮਾਨਦਾਰੀ,ਦੇਸਭਗਤੀ ਸਿੱਖਣਗੇ ਖੇਡਾ ਵੱਲ ਅਕਾਰਸਿਤ ਹੋਣਗੇ, ਨਸਿਆ ਅਤੇ ਸਮਾਜਿੱਕ ਬੁਰਾਈਆ ਤੋ ਦੂਰ ਰਹਿਣਗੇ ਅਤੇ ਕੁੱਝ ਆਰਥਿਕ ਤੌਰ ਤੇ ਵੀ ਅਜਾਦੀ ਮਹਿਸੂਸ ਕਰਨਗੇ, ਚਾਰ ਸਾਲ ਓਪਰੰਤ 25 ਫੀਸਦੀ ਬੱਚੇ ਤਾਂ ਰੈਗੂਲਰ ਹੋ ਜਾਣਗੇ ਤੇ ਬਾਕੀ ਬੱਚੇ ਸਿਵਲ ਵਿੱਚ ਵਾਪਿਸ ਆਓਣਗੇ, ਓਹਨਾ ਵਿੱਚ ਨੌਕਰੀਆ ਲੈਣ ਲਈ ਬਿਹਤਰ ਆਤਮ ਵਿਸਵਾਸ ਹੋਵੇਗਾ ਅਤੇ ਓੁਹ ਹਰ ਤਰੀਕੇ ਨਾਲ ਕੰਪੀਟੀਸ਼ਨ ਲੜਨ ਲਈ ਤਿਆਰ ਹੋਣਗੇ। ਸਿੱਧੂ ਨੇ ਕਿਹਾ ਕਿ ਨੋਜਵਾਨ ਰਾਹਤ ਮਹਿਸੂਸ ਕਰ ਰਹੇ ਹਨ ਅਤੇ ਲੱਖਾਂ ਨੌਜਵਾਨਾਂ ਨੇ।2 ਦਿਨਾਂ ਵਿੱਚ ਹੀ ਅਗਨੀਵੀਰ ਭਰਤੀ ਲਈ ਅਪਲਾਈ ਕਰ ਦਿੱਤਾ ਹੈ।
ਸਿੱਧੂ ਨੇ ਰਾਜਨੀਤਕ ਪਾਰਟੀਆ ਨੂੰ ਅਗਨੀਵੀਰ ਭਰਤੀ ਤੇ ਰਾਜਨੀਤੀ ਨਾ ਕਰਨ ਦੀ ਅਪੀਲ ਕੀਤੀ ਅਤੇ ਯਕੀਨ ਦਿਵਾਇਆ ਕਿ ਆਓੁਣ ਵਾਲੇ ਸਮੇਂ ਵਿੱਚ ਕੇਦਰ ਸਰਕਾਰ ਦੀ ਇਸ ਸਕੀਮ ਦੇ ਬਿਹਤਰ ਨਤੀਜੇ ਸਾਹਮਣੇ ਆਓਣਗੇ । ਇਸ ਮੌਕੇ ਕੈਪਟਨ ਬਲੌਰਾ ਸਿੰਘ, ਸੀਨੀਅਰ ਬੀਜੇਪੀ ਆਗੂ ਕੈਪਟਨ ਵਿੱਕਰਮ ਸਿੰਘ ਲੈਫ.ਭੋਲਾ ਸਿੰਘ ਸਿੱਧੂ ਫਲਾਇਗ ਅਫਸਰ ਗੁਰਦੇਵ ਸਿੰਘ ਵਰੰਟ ਅਫਸਰ ਬਲਵਿੰਦਰ ਢੀਡਸਾ ਸੂਬੇਦਾਰ ਗੁਰਜੰਟ ਸਿੰਘ ਰੋਹਣ ਸਿੰਗਲਾ ਸੂਬੇਦਾਰ ਸਰਭਜੀਤ ਸਿੰਘ ਪੰਡੋਰੀ ਹੌਲਦਾਰ ਕੁਲਦੀਪ ਸਿੰਘ ਹੌਲਦਾਰ ਰੂਪ ਸਿੰਘ ਮਹਿਤਾ ਹੌਲਦਾਰ ਬਸੰਤ ਸਿੰਘ ਗੁਰਮੀਤ ਸਿੰਘ ਧੌਲਾ ਹੌਲਦਾਰ ਕੁਲਦੀਪ ਸਿੰਘ ਹੌਲਦਾਰ ਗੁਰਮੇਲ ਸਿੰਘ ਹੋਲਦਾਰ ਜਾਗਮੇਲ ਸਿੰਘ ਹੌਲਦਾਰ ਚਮਕੋੌਰ ਸਿੰਘ ਹੌਲਦਾਰ ਰੇਸਮ ਸਿੰਘ ਹਰਪਾਲ ਚੀਮਾ ਗੁਰਦੇਵ ਸਿੰਘ ਮੱਕੜਾ ਆਦਿ ਆਗੂ ਹਾਜ਼ਰ ਸਨ l
One thought on “ਰਾਜਨੀਤਕ ਪਾਰਟੀਆ ਵੱਲੋ ਫੌਜ ਨੂੰ ਬਿਨਾਂ ਵਜ੍ਹਾ ਰਾਜਨੀਤੀ ਵਿੱਚ ਘੜੀਸਣ ਤੋਂ ਸਾਬਕਾ ਫੌਜੀ ਔਖੇ”
Comments are closed.