ਨਸ਼ੇ ਦੀ ਓਵਰਡੋਜ ਨੇ ਨਿਗਲਿਆ ਨੌਜਵਾਨ

Advertisement
Spread information

ਹਰਿੰਦਰ ਨਿੱਕਾ ਬਰਨਾਲਾ 4 ਜੁਲਾਈ 2022

ਨਸ਼ੇ ਦੀ ਓਵਰਡੋਜ ਨੇ ਪੱਖੋਂ ਕਲਾਂ ਦੇ ਇੱਕ ਨੌਜਵਾਨ ਨੂੰ  ਨਿਗਲ ਲਿਆ ਹੈ। ਮ੍ਰਿਤਕ ਦੇ ਹੀ ਦੋ ਨਸ਼ੇੜੀ ਦੋਸਤਾਂ ਖਿਲਾਫ ਥਾਣਾ ਸਦਰ ਬਰਨਾਲਾ ਵਿਖੇ ਕੇਸ ਦਰਜ ਕਰਕੇ, ਦੋਵਾਂ ਦੋਸ਼ੀਆਂ ਦੀ ਤਲਾਸ਼ ਵਿੱਢ ਦਿੱਤੀ ਹੈ। ਮੇਜਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਸਮਰਾ ਪੱਤੀ ,ਪੱਖੋ ਕਲਾਂ ਨੇ ਦੱਸਿਆ ਕਿ।ਮਿਤੀ 02-07-2022 ਨੂੰ ਉਸ ਦਾ ਲੜਕਾ ਗਗਨਦੀਪ ਸਿੰਘ ਘਰ ਵਿੱਚ ਸੀ, ਤਾਂ ਰੂਪ ਸਿੰਘ ਅਤੇ ਗੁਰਸੇਵਕ ਸਿੰਘ,  ਜੋ ਨਸ਼ਾ ਪੱਤਾ ਕਰਨ ਦੇ ਆਦੀ ਹਨ। ਸਾਡੇ ਘਰ ਆਏ ਮੇਰੇ ਲੜਕੇ ਗਗਨਦੀਪ ਸਿੰਘ ਨੂੰ ਸਾਡੇ ਬੁੱਲਟ ਮੋਟਰਸਾਇਕਲ ਨੰਬਰ PB 19 U 0393 ਪਰ ਨਾਲ ਲੈ ਕੇ ਆਪਣੇ ਨਾਲ ਲੈ ਕੇ ਚਲੇ ਗਏ। ਜਦੋਂ ਅਸੀ ਫੋਨ ਕੀਤਾ ਮੇਰੇ ਲੜਕੇ ਗਗਨਦੀਪ ਸਿੰਘ ਦਾ ਫੋਨ ਬੰਦ ਆ ਰਿਹਾ ਸੀ।ਮੈ ਆਪਣੇ ਭਤੀਜੇ ਗੁਰਵਿੰਦਰ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਪੱਖੋ ਕਲਾਂ ਨੂੰ ਨਾਲ ਲੈ ਕੇ ਆਪਣੇ ਲੜਕੇ ਗਗਨਦੀਪ ਸਿੰਘ ਦੀ ਭਾਲ ਕੀਤੀ ਤਾ ਮੇਰਾ ਲੜਕਾ ਗਗਨਦੀਪ ਸਿੰਘ ਜੋ ਬੇਹੋਸੀ ਦੀ ਹਾਲਤ ਵਿੱਚ ਸਮਸਾਨ ਘਾਟ ਹੰਡਿਆਇਆ ਵਿਖੇ ਡਿੱਗਿਆ ਪਿਆ ਹੈ।ਜਿਸਨੂੰ ਅਸੀ ਆਪਣੇ ਪ੍ਰਈਵੇਟ ਵਹੀਕਲ ਵਿੱਚ ਪਾ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਲੈ ਆਏ। ਜਿੱਥੇ ਡਾਕਟਰ ਸਾਹਿਬ ਨੇ ਮੇਰੇ ਲੜਕੇ ਗਗਨਦੀਪ ਸਿੰਘ ਨੂੰ ਮ੍ਰਿਤਕ ਘੋਸਿਤ ਕਰ ਦਿੱਤਾ। ਰੂਪ ਸਿੰਘ ਅਤੇ ਗੁਰਸੇਵਕ ਸਿੰਘ ਉਕਤਾਨ ਨੇ ਮੇਰੇ ਲੜਕੇ ਗਗਨਦੀਪ ਸਿੰਘ ਨੂੰ ਹਮਸਵਰਾ ਹੋ ਕੇ ਕੋਈ ਜਿਆਦਾ ਮਾਤਰਾ ਵਿੱਚ ਨਸ਼ਾ ਖਵਾ ਕੇ ਮੇਰੇ ਲੜਕੇ ਗਗਨਦੀਪ ਸਿੰਘ ਨੂੰ ਮਾਰ ਦਿੱਤਾ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਅਤੇ ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ਼ ਤਰਸੇਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨ ਪਰ,ਅਗਲੀ ,ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਉਕਤ ਦੋ ਨਾਮਜਦ ਦੋਸੀਆਂ ਖਿਲਾਫ ਹੱਤਿਅਧੀਨ ਜੁਰਮ।306/34 ਆਈਪੀਸੀ ਤਹਿਤ ਕੇਸ ਦਰਜ ਕਰਕੇ, ਦੋਸ਼ੀਆਂ ਦੀ ਤਲਾਸ਼ ਸ਼ੂਰੂ ਕਰ ਦਿੱਤੀ ਹੇ। ਦੋਸ਼ੀ ਜਲਦ ਹੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਣਗੇ। ਵਰਨਣਯੋਗ ਹੈ ਕਿ ਗਗਨਦੀਪ ਪੱਖੋ ਦੀ ਲਾਸ਼ ਸ਼ੱਕੀ ਹਾਲਤ ਵਿੱਚ ਹੰਡਿਆਇਆ ਦੇ ਸ਼ਮਸ਼ਾਨ ਘਾਟ ਵਿਚੋਂ ਲਾਵਾਰਿਸ ਹਾਲਤ ਵਿਚ ਸ਼ਨੀਵਾਰ ਸ਼ਾਮ ਬਰਾਮਦ ਹੋਈ ਸੀ। ਪੜਤਾਲ ਤੋਂ ਬਾਅਦ ਪਤਾ ਲੱਗਿਆ ਸੀ ਕਿ ਮ੍ਰਿਤਕ ਦੀ ਲਾਸ਼, ਉਸਦੇ ਯੁੰਡੀ ਦਿਆਂ, ਯਾਰਾਂ ਨੇ ਮੌਤ ਉਪਰੰਤ ਹੰਡਿਆਇਆ ਦੇ ਸ਼ਮਸ਼ਾਨ ਘਾਟ ਵਿਖੇ ਰੱਖ ਦਿੱਤੀ ਸੀ।

Advertisement

Advertisement
Advertisement
Advertisement
Advertisement
Advertisement
error: Content is protected !!