ਗੌਰਵ ਯਾਦਵ ਨੂੰ ਮਿਲਿਆ ਪੰਜਾਬ ਦੇ ਡੀਜੀਪੀ ਦਾ ਐਡੀਸ਼ਨਲ ਚਾਰਜ
ਏ.ਐਸ. ਅਰਸ਼ੀ , ਚੰਡੀਗੜ੍ਹ, 4 ਜੁਲਾਈ 2022
ਲੰਘੇ ਕਈ ਦਿਨਾਂ ਤੋਂ ਪੰਜਾਬ ਪੁਲਿਸ ਦਾ ਡੀਜੀਪੀ ਬਦਲੇ ਜਾਣ।ਦੀਆਂ ਅਟਕਲਾਂ ਨੂੰ ਉਦੋਂ ਵਿਰਾਮ ਲੱਗ ਗਿਆ, ਜਦੋਂ ਅੱਜ ਸਰਕਾਰ ਨੇ ਪੰਜਾਬ ਪੁਲਿਸ ਦੀ ਕਮਾਂਡ ਆਈਪੀਐਸ ਸ੍ਰੀ ਗੌਰਵ ਯਾਦਵ ਨੂੰ ਸੌਂਪ ਦਿੱਤੀ। ਸ੍ਰੀ ਗੌਰਵ ਯਾਦਵ ਨੂੰ ਫਿਲਹਾਲ ਐਡੀਸ਼ਨਲ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਵਰਨਣਯੋਗ ਹੈ ਕਿ ਮੌਜੂਦਾ ਡੀਜੀਪੀ ਸ੍ਰੀ ਵੀਕੇ ਭਾਵਰਾ ਅੱਜ ਸੋਮਵਾਰ ਤੋਂ ਹੀ 2 ਮਹੀਨੇ ਦੀ ਛੁੱਟੀ ਤੇ ਚਲੇ ਗਏ ਹਨ।