Medical Store ਦੀ ਆੜ ‘ਚ ਨਸ਼ੇ ਦੀ ਸਮਗਲਿੰਗ ਕਰਨ ਵਾਲੇ 2 ਜਣੇ ਕਾਬੂ, ਲੱਖਾਂ ਗੋਲੀਆਂ ਤੇ ਡਰੱਗ ਮਨੀ ਬਰਾਮਦ

Advertisement
Spread information

ਡੇਢ ਲੱਖ ਨਸ਼ੀਲੀਆਂ ਗੋਲੀਆਂ ਅਤੇ 1 ਲੱਖ 30 ਹਜ਼ਾਰ ਦੀ ਡਰੱਗ ਮਨੀ ਵੀ ਹੋਈ ਬਰਾਮਦ


ਰਘਵੀਰ ਹੈਪੀ , ਬਰਨਾਲਾ ,20 ਜੂਨ 2022 
      ਸ਼ਹਿਰ ਅੰਦਰ ਮੈਡੀਕਲ ਸਟੋਰਾਂ ਦੀ ਆੜ ਹੇਠ, ਨਸ਼ੇ ਦੀ ਸਮਗਲਿੰਗ ਕਰਨ ਵਾਲੇ 2 ਮੈਡੀਕਲ ਸਟੋਰ ਮਾਲਿਕਾਂ ਨੂੰ ਸੀਆਈਏ ਸਟਾਫ ਬਰਨਾਲਾ ਦੀ ਪੁਲਿਸ ਪਾਰਟੀ ਨੇ ਲੱਖਾਂ ਨਸ਼ੀਲੀਆਂ ਦਵਾਈਆਂ ਅਤੇ ਲੱਖਾਂ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਦੀਪ ਕੁਮਾਰ ਮਲਿਕ ਸੀਨੀਅਰ ਕਪਤਾਨ ਪੁਲਿਸ ਬਰਨਾਲਾ ਨੇ ਦੱਸਿਆ ਕਿ ਬਰਨਾਲਾ ਪੁਲਿਸ ਵਲੋਂ ਨਸ਼ਿਆਂ ਅਤੇ ਮਾੜੇ ਅਨਸਰਾਂ ਖਿਲਾਫ਼ ਮੁਹਿਮ ਵਿਢੀ ਹੋਈ ਹੈ । ਸ਼੍ਰੀ ਅਨਿਲ ਕੁਮਾਰ , ਪੀ.ਪੀ.ਐਸ. ਕਪਤਾਨ ਪੁਲਿਸ ( ਡੀ ) ਬਰਨਾਲਾ ਦੀ ਯੋਗ ਅਗਵਾਈ ਹੇਠ ਇਸ ਮੁਹਿੰਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ , ਜਦੋਂ ਸਬ ਇੰਸ , ਸਰੀਫ਼ ਖਾਨ ਸੀ.ਆਈ.ਏ. ਸਟਾਫ਼ ਬਰਨਾਲਾ ਨੂੰ ਗੁਪਤ ਇਤਲਾਹ ਮਿਲੀ ਕਿ ਨਵਦੀਪ ਗੋਇਲ ਉਰਫ ਟੋਨੀ ਪੁੱਤਰ ਨੇਕ ਚੰਦ ਵਾਸੀ ਸ਼ਹੀਦ ਜੀਤਾ ਸਿੰਘ ਨਗਰ , ਨੇੜੇ ਕੋਰਟ ਚੌਂਕ , ਬਰਨਾਲਾ ਅਤੇ ਬਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪੱਕਾ ਕਾਲਜ ਰੋਡ , ਬਰਨਾਲਾ ਜੋ ਮੈਡੀਕਲ ਸਟੋਰ ਚਲਾਉਂਦੇ ਹਨ । ਇਹ ਦੋਨੋਂ ਜਣੇ ਮੈਡੀਕਲ ਦੁਕਾਨਾਂ ਦੀ ਆੜ ਵਿੱਚ ਨਸ਼ੀਲੀਆਂ ਗੋਲੀਆਂ ਅਤੇ ਨਸ਼ੀਲੇ ਕੈਪਸੂਲ ਲਿਆ ਕੇ ਵੇਚਣ ਦਾ ਧੰਦਾ ਕਰਦੇ ਹਨ ।
       ਖੁਫੀਆ ਇਤਲਾਹ ਮੌਸੂਲ ਹੋਣ ਪਰ ਉਕਤਾਨ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਨੰਬਰ 275 ਮਿਤੀ 19/06/2022 ਅੱਧ 22 , 25/61/85 ND & TS ACT ਥਾਣਾ ਸਿਟੀ ਬਰਨਾਲਾ ਦਰਜ ਕੀਤਾ ਗਿਆ । ਦੌਰਾਨੇ ਤਫਤੀਸ਼ ਸਬ ਇੰਸਪੈਕਟਰ ਕੁਲਦੀਪ ਸਿੰਘ ਇੰਚਾਰਜ ਸੀ.ਆਈ.ਏ. ਸਟਾਰ , ਬਰਨਾਲਾ ਨੇ ਸਮੇਤ ਪੁਲਿਸ ਪਾਰਟੀ ਦੇ ਅਗਲੀ ਕਾਰਵਾਈ ਕਰਦੇ ਹੋਏ ਬਿੰਦਰ ਸਿੰਘ ਅਤੇ ਦੋਸ਼ੀ ਨਵਦੀਪ ਗੋਇਲ ਉਕਤਾਨ ਨੂੰ ਕਾਬੂ ਕਰਕੇ ਸ਼੍ਰੀ ਬਲਜਿੰਦਰ ਸਿੰਘ , ਪੀ.ਪੀ.ਐਸ. ਉਪ ਕਪਤਾਨ ਪੁਲਿਸ ,
 ( NDPS & special Crime ) ਬਰਨਾਲਾ ਦੀ ਹਾਜ਼ਰੀ ਵਿੱਚ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਨਿਮਨਲਿਖਤ ਅਨੁਸਾਰ ਬ੍ਰਾਮਦਗੀ ਕਰਵਾਈ ਹੈ 1,40,100 ਕੈਪਸੂਲ ਮਾਰਕਾ Probasun – 300 mg 15000 ਖੁੱਲੇ ਨਸ਼ੀਲੇ ਕੈਪਸੂਲ , 3200 ਨਸ਼ੀਲੀਆਂ ਗੋਲੀਆਂ ਮਾਰਕਾ Tramadol hydrochloride Tablets 100 mg 01 ਲੱਖ 03 ਹਜ਼ਾਰ ਡਰੱਗ ਮਨੀ , • ਇੱਕ ਕਰੇਟਾ ਗੱਡੀ ਨੰਬਰੀ PB – 19T – 0097 ਰੰਗ ਚਿੱਟਾ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਬਿੰਦਰ ਸਿੰਘ ਉਕਤ Helix Pharma , Near Old Bus Stand , Barnala ਅਤੇ ਦੋਸ਼ੀ ਨਵਦੀਪ ਗੋਇਲ ਉਰਫ ਟੋਨੀ ਜੋ New Goyal Medical Agency , Opp . New Bus Stand , Barnala ਦੇ ਨਾਮ ਪਰ ਸਾਲ 2008 ਤੋਂ ਮੈਡੀਕਲ ਸਟੋਰ ਚਲਾ ਰਹੇ ਹਨ।ਦੋਸ਼ੀਆਨ ਉਕਤਾਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ । ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ । ਦੋਸ਼ੀ ਬਿੰਦਰ ਸਿੰਘ ਦੇ ਖ਼ਿਲਾਫ਼ ਪਹਿਲਾਂ ਦਰਜ ਮੁਕੱਦਮਿਆਂ ਦਾ ਵੇਰਵਾ : 1. ਮੁਕੱਦਮਾ ਨੰਬਰ 28 ਮਿਤੀ 26.01.2010 ਅਧ 22/61/85 ND & PS ACT ਥਾਣਾ ਸਿਟੀ 2. ਮੁਕੱਦਮਾ ਨੰਬਰ 163 ਮਿਤੀ 17.12.2018 ਅਧ 22 / 29 / 61 / 85ND & PS_ACT ਥਾਣਾ ਬਰਨਾਲਾ ਦਰਜ਼ ਕੀਤਾ ਗਿਆ ਹੈ। ਐਸਐਸਪੀ ਮਲਿਕ ਨੇ ਦੱਸਿਆ ਕਿ ਗਿਰਫਤਾਰ ਦੋਸ਼ੀਆਂ ਤੋਂ ਪੁੱਛ ਪੜਤਾਲ ਜ਼ਾਰੀ ਹੈ, ਜਲਦ ਹੀ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਵੀ ਬਣੀ ਹੋਈ ਹੈ। 
Advertisement
Advertisement
Advertisement
Advertisement
Advertisement
error: Content is protected !!