ਰਘਬੀਰ ਹੈਪੀ , ਬਰਨਾਲਾ 20 ਜੂਨ 2022
ਲੋਕ ਸਭਾ ਹਲਕਾ ਸੰਗਰੂਰ ਦੀ ਜਿਮਨੀ ਚੋਣ ਵਿੱਚ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ, ਜਦੋਂ ਡੀਪੂ ਹੋਲਡਰ ਫ਼ੈਡਰੇਸ਼ਨ ਵਲੋਂ ਉਨ੍ਹਾਂ ਦੇ ਸਮਰੱਥਨ ਦਾ ਐਲਾਨ ਕੀਤਾ ਗਿਆ। ਅੱਜ ਡੀਪੂ ਹੋਲਡਰ ਫ਼ੈਡਰੇਸ਼ਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ, ਬਿੰਦਰ ਸਿੰਘ ਉਗੋਕੇ ਅਤੇ ਦਰਸ਼ਨ ਸਿੰਘ ਉਪਲੀ ਨੇ ਕੇਵਲ ਸਿੰਘ ਢਿੱਲੋਂ ਨਾਲ ਮੁਲਾਕਤ ਕਰਕੇ ਉਹਨਾਂ ਦੀ ਹਮਾਇਤ ਦਾ ਐਲਾਨ ਕੀਤਾ।
ਡੀਪੂ ਫ਼ੈਡਰੇਸ਼ਨ ਦੇ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਜੋ ਵੀ ਸਕੀਮਾਂ ਰਾਹੀਂ ਲੋੜਵੰਦਾਂ ਨੂੰ ਕਣਕ ਭੇਜ ਰਹੀ ਹੈ, ਉਹ ਡੀਪੂਆਂ ਰਾਹੀਂ ਲੋੜਵੰਦਾਂ ਤੱਕ ਪਹੁੰਚਾਇਆ ਜਾਂਦਾ ਹੈ। ਜਿਸਦਾ ਬਾਕਾਇਦਾ ਉਹਨਾਂ ਨੂੰ ਕਮਿਸ਼ਨ ਮਿਲਦਾ ਹੈ। ਪ੍ਰੰਤੂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਆਪਣੀ ਨਵੀਂ ਯੋਜਨਾ ਤਹਿਤ ਕਣਕ ਦੀ ਥਾਂ ਆਟਾ ਲੋੜਵੰਦਾਂ ਨੂੰ ਘਰ ਘਰ ਜਾ ਕੇ ਵੰਡਣ ਦਾ ਐਲਾਨ ਕੀਤਾ ਹੈ। ਇਸ ਯੋਜਨਾ ਤਹਿਤ ਸਰਕਾਰ ਡੀਪੂ ਹੋਲਡਰਾਂ ਨੂੰ ਬਾਹਰ ਕਰਕੇ ਇਹ ਕੰਮ ਮਾਰਕਫ਼ੈਡ ਨੂੰ ਸੌਂਪਣ ਜਾ ਰਹੀ ਹੈ। ਇਸ ਸਬੰਧੀ ਮੁੱਖ ਮੰਤਰੀ ਪੰਜਾਬ ਅਤੇ ਸਬੰਧਤ ਵਿਭਾਗ ਦੇ ਮੰਤਰੀ ਅਤੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਾਂ, ਪਰ ਸਰਕਾਰ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਜਿਸ ਕਰਕੇ ਹੁਣ ਉਹ ਇਸ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦਾ ਸ਼ਰੇਆਮ ਡੱਟ ਕੇ ਵਿਰੋਧ ਕਰਨਗੇ।
ਉਹਨਾਂ ਦੱਸਿਆ ਕਿ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਡੀਪੂ ਹੋਲਡਰਾਂ ਦੀਆਂ ਸਭ ਮੰਗਾਂ ਦੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਹੈ। ਜਿਸ ਕਰਕੇ ਉਹ ਕੇਵਲ ਸਿੰਘ ਢਿੱਲੋਂ ਦਾ ਇਸ ਜਿਮਨੀ ਚੋਣ ਵਿੱਚ ਸਮਰੱਥਨ ਕਰਨਗੇ ਅਤੇ ਡੋਰ ਟੂ ਡੋਰ ਤੱਕ ਜਾ ਕੇ ਕੇਵਲ ਢਿੱਲੋਂ ਲਈ ਪ੍ਰਚਾਰ ਕਰਨਗੇ। ਉਹਨਾਂ ਦੱਸਿਆ ਕਿ ਪੂਰੇ ਪੰਜਾਬ ਵਿੱਚ 18 ਹਜ਼ਾਰ ਡੀਪੂ ਹੋਲਡਰ ਹਨ, ਜਦਕਿ ਸੰਗਰੂਰ ਲੋਕ ਸਭਾ ਸੀਟ ਦੇ ਤਿੰਨ ਜਿਲਿਆਂ ਅੰਦਰ 2 ਹਜ਼ਾਰ ਡੀਪੂ ਹੋਲਡਰ ਹਨ, ਜੋ ਹੁਣ ਆਪ ਦਾ ਬਾਈਕਾਟ ਕਰਕੇ ਬੀਜੇਪੀ ਨੂੰ ਵੋਟ ਪਾਉਣਗੇ। ਇਸ ਮੌਕੇ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਡੀਪੂ ਹੋਲਡਰ ਫ਼ੈਡਰੇਸ਼ਨ ਦੇ ਆਗੂਆਂ ਦਾ ਸਮਰੱਥਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਡੀਪੂ ਹੋਲਡਰਾਂ ਦੀਆਂ ਜੋ ਵੀ ਮੰਗਾਂ ਹਨ, ਉਹਨਾਂ ਨੂੰ ਕੇਂਦਰ ਸਰਕਾਰ ਤੋਂ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇਗਾ।
One thought on “ਕੇਵਲ ਢਿੱਲੋਂ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁਲਾਰਾ , ਡਿੱਪੂ ਹੋਲਡਰ ਫ਼ੈਡਰੇਸ਼ਨ ਨੇ ਕੀਤਾ ਸਮਰਥਨ ਦਾ ਐਲਾਨ”
Comments are closed.