ਕੇਵਲ ਢਿੱਲੋਂ ਨੇ ਕਾਂਗਰਸ ਨੂੰ ਦਿੱਤਾ ਵੱਡਾ ਝਟਕਾ, ਜਿਲ੍ਹਾ ਪ੍ਰੀਸ਼ਦ ਮੈਂਬਰ ,ਕੌਸਲਰ ਤੇ ਸਰਪੰਚ ,ਪੰਚ ਭਾਜਪਾ ‘ਚ ਸ਼ਾਮਿਲ ।

Advertisement
Spread information

ਕੇਵਲ ਢਿੱਲੋਂ ਦੀ ਅਗਵਾਈ ਵਿੱਚ ਵੱਡੀ ਗਿਣਤੀ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਫੜਿਆ ‘ਕਮਲ ਦਾ ਫੁੱਲ’
ਢਿੱਲੋਂ ਦੇ ਆਉਣ ਨਾਲ ਭਾਜਪਾ ਨੂੰ ਮਿਲਿਆ ਵੱਡਾ ‘ਬਲ’

ਰਘਬੀਰ ਹੈਪੀ ,ਬਰਨਾਲਾ 6 ਜੂਨ 2022

     ਭਾਜਪਾ ਵਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਬਰਨਾਲਾ ਰਿਹਾਇਸ਼ ਤੇ ਪਹੁੰਚੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ‘ ਕਮਲ ਦਾ ਫੁੱਲ’ ਫ਼ੜ ਲਿਆ ਹੈ। ਕਾਂਗਰਸ ਨੂੰ ਅਲਵਿਦਾ ਕਹਿ ਭਾਜਪਾ ਦਾ ਫੁੱਲ ਫੜਨ ਵਾਲਿਆਂ ਵਿੱਚ ਮੌਜੂਦਾ ਕਾਰਜਕਾਰੀ ਜ਼ਿਲਾ ਪ੍ਰਧਾਨ ਜਗਮੇਲ ਸਿੰਘ ਜੱਗਾ ਮਾਨ, ਮਾਰਕੀਟ ਕਮੇਟੀ ਬਰਨਾਲਾ ਦੇ ਚੇਅਰਮੈਨ ਅਸ਼ੋਕ ਕੁਮਾਰ ਮਿੱਤਲ, ਮਾਰਕੀਟ ਕਮੇਟੀ ਧਨੌਲਾ ਦੇ ਚੇਅਰਮੈਨ ਜੀਵਨ ਕੁਮਾਰ ਬਾਂਸਲ,ਸਾਬਕਾ ਜਿਲਾ ਪ੍ਰਧਾਨ ਬੀਬੀ ਰੂਪੀ ਕੌਰ ਹੰਡਿਆਇਆ,ਜਿਲਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ ਧਾਲੀਵਾਲ, ਕੌਂਸਲਰ ਨਰਿੰਦਰ ਕੁਮਾਰ ਨੀਟਾ, ਸਤੀਸ਼ ਕੁਮਾਰ ਜੱਜ ਸੀਨੀਅਰ ਕਾਂਗਰਸੀ ਆਗੂ , ਸਰਪੰਚ ਗੁਰਲਾਲ ਸਿੰਘ ਠੁੱਲੇਵਾਲ, ਦਲਜੀਤ ਸਿੰਘ ਸਹੋਤਾ ਸਾਬਕਾ ਮੈਂਬਰ ਐਨ ਆਰ ਆਈ ਵਿੰਗ,ਬੀਬੀ ਮਲਕੀਤ ਕੌਰ ਸਹੋਤਾ, ਚਰਨਜੀਤ ਕੌਰ, ਹਰਵਿੰਦਰ ਕੌਰ ,ਰਾਜ ਸਿੰਘ ਬਲਾਕ ਸੰਮਤੀ ਮੈਂਬਰ,ਹਰਮੇਲ ਸਿੰਘ ਸਰਪੰਚ ਕੋਠੇ ਦਿਹਾਤੀ ਹੰਡਿਆਇਆ, ਸਰਪੰਚ ਸੁਰਜੀਤ ਸਿੰਘ ਸੇਖਾ,ਭੋਲੂ ਖਹਿਰਾ ਮੈਂਬਰ ਬਲਾਕ ਸੰਮਤੀ, ਨਰਿੰਦਰ ਸਿੰਘ ਕਾਰਜਕਾਰੀ ਸਰਪੰਚ ਫਰਵਾਹੀ, ਸਰਪੰਚ ਦਰਸ਼ਨ ਸਿੰਘ ਨੰਗਲ, ਕੁਲਦੀਪ ਕੁਮਾਰ ਗੋਲੀ ਸਾਬਕਾ ਕੌਂਸਲਰ,ਪੰਮਾ ਸਿੰਘ ਸਰਪੰਚ ਕੋਠੇ ਮਨੀਸਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਲਕਾ ਬਰਨਾਲਾ ਦੇ ਪਿੰਡਾਂ ਦੇ ਸਰਪੰਚ,ਪੰਚ, ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਸਨ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਕਾਂਗਰਸ ਦੇ ਹੋਰ ਵੀ ਵੱਡੀ ਗਿਣਤੀ ਆਗੂ ਅਤੇ ਵਰਕਰ ਭਾਜਪਾ ਵਿੱਚ ਸ਼ਾਮਲ ਹੋਣਗੇ।ਉਹਨਾ ਕਿਹਾ ਕਿ ਪੰਜਾਬ ਦੇ ਵਿੱਤੀ ਹਾਲਤ ਸਥਿਰ ਕਰਨ , ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਹਾਲ ਕਰਨ, ਪੰਜਾਬ ਅੰਦਰ ਕੇਂਦਰੀ ਪ੍ਰਜੈਕਟ ਲਿਆਉਣ ਲਈ ਪੰਜਾਬ ਦੇ ਲੋਕਾਂ ਨੂੰ ਭਾਜਪਾ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ।

Advertisement
Advertisement
Advertisement
Advertisement
Advertisement
error: Content is protected !!