Skip to content
- Home
- ਜਦੋਂ ਪੰਜਾਬ ਭਾਜਪਾ ਦੇ ਪ੍ਰਧਾਨ ਦਾ ਕੁੜਤਾ ਪਾੜਿਆ !
Advertisement

ਕਾਗਜ਼ ਭਰਨ ਜਾਣ ਸਮੇਂ ਭਾਜਪਾਈ ‘ ਸਕਿਊਰਟੀ’ ਨਾਲ ਹੋਏ ‘ਧੱਕਮ-ਧੱਕਾ’
ਜਗਸੀਰ ਸਿੰਘ ਚਹਿਲ,6 ਜੂਨ ਸੰਗਰੂਰਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਨਾਮਜ਼ਦਗੀ ਭਰਨ ਦੌਰਾਨ ਸੰਗਰੂਰ ਪ੍ਰਬੰਧਕੀ ਕੰਪਲੈਕਸ ਵਿੱਚ ਗੇਟ ਲੰਘਣ ਸਮੇਂ ਸਕਿਊਰਟੀ ਨਾਲ ਹੋਏ’ਧੱਕਮ-ਧੱਕਾ’ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਮੀਜ਼ ਪਾਟ ਗਿਆ।ਹੋਇਆ ਇਹ ਕਿ ਅੱਜ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਨਾਮਜ਼ਦਗੀ ਭਰਨ ਦਾ ਅੱਜ ਆਖਰੀ ਦਿਨ ਹੈ। ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲੱਗੇ ਕੇਂਦਰੀ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਤੋਂ ਇਲਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਸੁਨੀਲ ਜਾਖੜ, ਰਾਣਾ ਗੁਰਮੀਤ ਸਿੰਘ ਸੋਢੀ,ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ,ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਆਦਿ ਜ਼ਿਲਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਮੌਜ਼ੂਦ ਸਨ। ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਅੰਦਰ ਜਾਣ ਲਈ ਸਕਿਊਰਟੀ ਵਲੋਂ ਬੈਰੀਕੇਟ ਲਗਾ ਕੇ ਰੱਖੇ ਹੋਏ ਸਨ, ਤਾਂ ਜੋ ਜਿਆਦਾ ਲੋਕ ਅੰਦਰ ਨਾ ਜਾ ਸਕਣ।ਪਰ ਭਾਜਪਾ ਆਗੂਆਂ ਵਲੋਂ ਬੈਰੀਕੇਟ ਲੰਘਣ ਲਈ ਕੀਤੀ ਜੱਦੋ-ਜਹਿਦ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਦਾ ਚਿੱਟਾ ਕੁੜਤਾ ਬੈਰੀਕੇਟ ਦੀ ਨੁੱਕਰ ਵਿੱਚ ਫ਼ਸ ਕੇ ਪਾਟ ਗਿਆ ਅਤੇ ਉਹ ਧੱਕਦੇ-ਧਕਾਉਂਦੇ ਅੱਗੇ ਲੰਘ ਗਏ।
Advertisement

Advertisement

Advertisement

Advertisement

error: Content is protected !!