ਪੰਜਾਬ ਪੁਲਸ ਦੀਆਂ 4358 ਪੋਸਟਾਂ ਚੋਂ ਅਨੁਸੂਚਿਤ ਜਾਤੀ ਦੇ ਉਮੀਦਵਾਰ ਕੀਤੇ ਬਾਹਰ :- ਚਮਕੌਰ ਵੀਰ
ਪਰਦੀਪ ਕਸਬਾ, ਸੰਗਰੂਰ, 5 ਜੂਨ 2022
ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ ਦਾ ਖਿਲਾਫ ਵੱਡੇ ਪੱਧਰ ਤੇ ਭੁਗਤ ਰਹੀ ਹੈ। ਸਾਡੇ ਲੋਕਾਂ ਨੇ ਪੰਜਾਬ ਵਿੱਚ ਬਦਲਾਅ ਲਿਆਉਣ ਲਈ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦਿੱਤਾ ਸੀ। ਅੱਜ ਉਹੀ ਹੁਕਮਰਾਨ ਸਾਡੇ ਲੋਕਾਂ ਨੂੰ ਮੂਧੇ ਮੂੰਹ ਸੁੱਟਣ ਲਈ ਜੰਗੀ ਪੱਧਰ ਤੇ ਕੰਮ ਕਰ ਰਹੇ ਹਨ। ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜਾਬ ਪੁਲਸ ਦੀਆਂ 4358 ਪੋਸਟਾਂ ਭਰਨ ਲਈ ਸਾਰੀ ਪ੍ਰਕਿਰਿਆ ਪਹਿਲੀ ਸਰਕਾਰ ਵੇਲੇ ਮੁਕੰਮਲ ਕਰ ਗਈ ਸੀ।
ਜਨਵਰੀ 2022 ਵਿੱਚ ਪੰਜਾਬ ਪੁਲਿਸ ਕਾਂਸਟੇਬਲ ਭਰਤੀ ਦੀ ਮੈਰਿਟ ਲਿਸਟ ਫਾਈਨਲ ਹੋਣ ਪਿੱਛੋ ਬਹੁਤ ਸਾਰੇ ਐਸ.ਸੀ ਉਮੀਦਵਾਰ ਆਪਣੀ ਯੋਗਤਾ ਕਰਕੇ ਜਰਨਲ ਮੈਰਿਟ ਵਿੱਚ ਆਏ ਗਏ ਸਨ।ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਗੱਲ ਬਹੁਤ ਚੁਭੀ ਕਿ ਅਨੁਸੂਚਿਤ ਜਾਤੀ ਉਮੀਦਵਾਰਾਂ ਦੀਆਂ ਜਦੋਂ ਰਾਖਵਾਂਕਰਨ ਅਨੁਸਾਰ ਪੋਸਟਾਂ ਦਿੱਤੀਆਂ ਹਨ ਤਾਂ ਇਹਨਾਂ ਨੂੰ ਜਰਨਲ ਵਿਚ ਕਿਉਂ ਲਈਏ ਚਮਕੌਰ ਸਿੰਘ ਵੀਰ ਨੇ ਕਿਹਾ ਕਿ ਮਾਨਯੋਗ ਅਦਾਲਤ ਵਲੋਂ ਇਹ ਤੈਅ ਕੀਤਾ ਗਿਆ ਹੈ ਕਿ ਜੇਕਰ ਐਸ ਸੀ ਕੈਟਾਗਿਰੀ ਦਾ ਉਮੀਦਵਾਰ ਕੱਟ ਮੈਰਿਟ ਵਿੱਚ ਜਰਨਲ ਦੇ ਬਰਾਬਰ ਆ ਰਿਹਾ ਹੈ ਤਾਂ
ਉਸਨੂੰ ਜਰਨਲ ਵਿਚ ਗਿਣਿਆ ਜਾਣਾ ਹੈ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਮਈ 2022 ਵਿੱਚ ਪੁਰਾਣੀ ਮੈਰਿਟ ਲਿਸਟ ਨੂੰ ਰੱਦ ਕਰਕੇ ਨਵੀਂ ਬਣਾਈ ਮੈਰਿਟ ਲਿਸਟ ਵਿੱਚ 150 ਤੋਂ ਵੱਧ ਐਸ ਸੀ ਕੈਟਾਗਿਰੀ ਦੇ ਉਮੀਦਵਾਰਾਂ ਨੂੰ ਲਿਸਟ ਵਿੱਚੋਂ ਬਾਹਰ ਕਰ ਦਿੱਤਾ ਹੈ ਜੋ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਦੇ ਹੱਕਾਂ ਉੱਤੇ ਵੱਡਾ ਕੁਹਾੜਾ ਚਲਾ ਕੇ ਉਨ੍ਹਾਂ ਨੂੰ ਹੱਕਾਂ ਤੋਂ ਵਾਂਝੇ ਕਰ ਰਹੀ ਹੈ ।
ਸਰਦਾਰ ਵੀਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਜੋ ਅਣਸੂਚਿਤ ਜਾਤੀ ਉਮੀਦਵਾਰਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਇਸ ਦਾ ਜਵਾਬ 9 ਜੂਨ ਦਿਨ ਵੀਰਵਾਰ ਨੂੰ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿਚ ਹਜ਼ਾਰਾਂ ਬਸਪਾ ਵਰਕਰਾਂ ਨੂੰ ਇਕੱਠਾ ਕਰਕੇ ਕੇ ਦਿੱਤਾ ਜਾਵੇਗਾ।