ਬੇਰੁਜ਼ਗਾਰ ਸਿਹਤ ਵਰਕਰਾਂ ਨੇ ਵੀ ਗੱਡਿਆ ਮੋਰਚਾ ਮੁੱਖ ਮੰਤਰੀ ਦੀ ਕੋਠੀ ਨੂੰ ਕੀਤਾ ਮਾਰਚ

Advertisement
Spread information

ਬੇਰੁਜ਼ਗਾਰ ਸਿਹਤ ਵਰਕਰਾਂ ਨੇ ਵੀ ਗੱਡਿਆ ਮੋਰਚਾ
ਮੁੱਖ ਮੰਤਰੀ ਦੀ ਕੋਠੀ ਨੂੰ ਕੀਤਾ ਮਾਰਚ, ਸੌਂਪਿਆ ਮੰਗ ਪੱਤਰ

ਪਰਦੀਪ ਕਸਬਾ, ਸੰਗਰੂਰ, 5 ਜੂਨ 2022

ਸਥਾਨਕ ਡ੍ਰੀਮ ਲੈਂਡ ਕਾਲੋਨੀ ਵਿਖੇ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਦੀ ਕੋਠੀ ਹੋਣ ਕਰਕੇ ਕਾਲੋਨੀ ਦਾ ਮੁੱਖ ਗੇਟ ਸੰਘਰਸ਼ਾਂ ਦਾ ਪਿੜ ਬਣ ਚੁੱਕਾ ਹੈ।ਜਿੱਥੇ ਪਿਛਲੇ ਦਿਨਾ ਤੋ ਚਲਦੇ ਚਾਰ ਧਰਨਿਆਂ ਦੇ ਨਾਲ ਹੀ ਪੰਜਵਾਂ ਪੱਕਾ ਮੋਰਚਾ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਨੇ ਗੱਡ ਦਿੱਤਾ ਹੈ।

Advertisement

ਯੂਨੀਅਨ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਸੁਖਦੇਵ ਸਿੰਘ ਜਲਾਲਾਬਾਦ ਦੀ ਅਗਵਾਈ ਵਿੱਚ ਪਟਿਆਲਾ ਬਾਈਪਾਸ ਬ੍ਰਿਜ ਤੋ ਨਾਹਰੇਬਾਜੀ ਕਰਦੇ ਮਾਰਚ ਕਰਕੇ ਕਾਲੋਨੀ ਅੰਦਰ ਮੁੱਖ ਮੰਤਰੀ ਦੀ ਕੋਠੀ ਵੱਲ ਨੂੰ ਵਧਣਾ ਸ਼ੁਰੂ ਕੀਤਾ ਤਾਂ ਵੱਡੀ ਗਿਣਤੀ ਵਿੱਚ ਤਾਇਨਾਤ ਪੁਲਿਸ ਬਲ ਨੇ ਬੇਰੁਜ਼ਗਾਰਾਂ ਗੇਟ ਉਪਰ ਹੀ ਰੋਕ ਲਿਆ।

ਜਿੱਥੇ ਡਿਊਟੀ ਮੈਜਿਸਟਰੇਟ ਨੇ ਮੰਗ ਪੱਤਰ ਪ੍ਰਾਪਤ ਕਰਕੇ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕਰਵਾਉਣ ਦਾ ਭਰੋਸਾ ਦਿੱਤਾ। ਬੇਰੁਜ਼ਗਾਰਾਂ ਨੇ ਕਾਲੋਨੀ ਦੇ ਗੇਟ ਉੱਤੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ।

ਯੂਨੀਅਨ ਆਗੂਆਂ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਵੀ ਬੇਰੁਜ਼ਗਾਰਾਂ ਨੂੰ ਰੁਲਣਾ ਪਿਆ ਹੈ।ਭਾਵੇਂ ਆਮ ਆਦਮੀ ਪਾਰਟੀ ਸਰਕਾਰ ਨੇ ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਅਸਾਮੀਆਂ ਉਮਰ ਹੱਦ ਵਿਚ ਛੋਟ ਦੇ ਕੇ ਭਰਤੀ ਕਰਨ ਦਾ ਭਰੋਸਾ ਦਿੱਤਾ ਸੀ।ਪ੍ਰੰਤੂ ਪਿਛਲੀ ਦਿਨੀਂ ਸਿਹਤ ਵਿਭਾਗ ਵਿੱਚ 2964 ਅਸਾਮੀਆਂ ਜਾਰੀ ਕਰਨ ਦੇ ਬਾਵਜੂਦ ਸਿਹਤ ਵਰਕਰ ਪੁਰਸ਼ ਦੀ ਇਕ ਵੀ ਅਸਾਮੀ ਨਹੀਂ ਕੱਢੀ ਗਈ।ਜਦਕਿ ਸਭ ਤੋਂ ਵੱਡੀ ਸਿਹਤ ਵਰਕਰਾਂ ਵੱਲੋਂ ਕੀਤੀ ਜਾ ਰਹੀ ਸੀ।

ਉਹਨਾ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਦੇ ਆਦੇਸ਼ਾਂ ਅਨੁਸਾਰ 5000 ਦੀ ਆਬਾਦੀ ਪਿੱਛੇ ਇਕ ਵਰਕਰ ਪੁਰਸ਼ ਅਤੇ ਇਕ ਮਹਿਲਾ ਦੀ ਨਿਯੁਕਤੀ ਕਰਨੀ ਬਣਦੀ ਹੈ।ਪ੍ਰੰਤੂ ਪੰਜਾਬ ਸਰਕਾਰ ਮੁਹੱਲਾ ਕਲੀਨਿਕ ਖੋਲਣ ਦੇ ਦਮਗਜੇ ਮਾਰ ਰਹੀ ਹੈ।

ਬੇਰੁਜ਼ਗਾਰਾਂ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਪੱਕਾ ਮੋਰਚਾ ਜਾਰੀ ਰਹੇਗਾ। ਉਹਨਾਂ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਵਿਰੋਧ ਕਰਨ ਦਾ ਐਲਾਨ ਕੀਤਾ।ਯੂਨੀਅਨ ਆਗੂ ਸਵਰਨ ਸਿੰਘ ਗੁਰੂ ਹਰ ਸਹਾਏ ਨੇ ਮਾਨ ਸਰਕਾਰ ਨੂੰ ਪਾਖੰਡੀ ਸਰਕਾਰ ਕਿਹਾ।

ਇਸ ਮੌਕੇ ਹੀਰਾ ਲਾਲ ਅਤੇ ਰਵਿੰਦਰ ਸ੍ਰੀ ਅੰਮ੍ਰਿਤਸਰ,ਰਾਜ ਕੁਮਾਰ ਅਤੇ ਰਾਕੇਸ਼ ਕੁਮਾਰ ਗੁਰਦਾਸਪੁਰ,ਮੇਜਰ ਸਿੰਘ ਅਤੇ ਹਰਵਿੰਦਰ ਸਿੰਘ ਪਟਿਆਲਾ,ਚਮਕੌਰ ਸਿੰਘ ਅਤੇ ਜਸਵੀਰ ਸਿੰਘ ਲੁਧਿਆਣਾ ,ਪੂਰਨ ਸਿੰਘ,ਬਲਜਿੰਦਰ ਸਿੰਘ ਅਤੇ ਸੱਤਪਾਲ ਸਿੰਘ ਮਾਨਸਾ,ਅਮਰਜੀਤ ਸਿੰਘ ਅਤੇ ਨੀਰਜ਼ ਫਾਜਲਿਕਾ, ਗੁਰਪ੍ਰੀਤ ਸਿੰਘ ਅਤੇ ਅਮਰਜੀਤ ਸਿੰਘ ਫਿਰੋਜ਼ਪੁਰ,ਮੋਹਾਲੀ ਤੋ ਜਸਮੇਲ ਸਿੰਘ ਅਤੇ ਅਮਨ ਪੰਜਾਵਾ ਆਦਿ ਹਾਜ਼ਰ ਸਨ ।

Advertisement
Advertisement
Advertisement
Advertisement
Advertisement
error: Content is protected !!