ਐੱਸਐੱਸਡੀ ਕਾਲਜ ਨੇ ਨਵੇਂ ਵਿੱਦਿਅਕ ਸੈਸ਼ਨ ਲਈ ਪੋਸਟਰ ਕੀਤਾ ਜਾਰੀ
ਇਲਾਕੇ ਵਿੱਚ ਸਭ ਤੋਂ ਵੱਡੀ ਅਤੇ ਨਾਮਵਰ ਸੰਸਥਾ ਐਸਐਸਡੀ ਕਾਲਜ
ਪਰਦੀਪ ਕਸਬਾ, ਬਰਨਾਲਾ 4 ਜੂਨ 2022
ਇਲਾਕੇ ਦੀ ਨਾਮਵਾਰ ਸੰਸਥਾ ਵੱਲੋਂ ਜੋ ਕਿ ਵਿੱਦਿਅਕ ਦੇ ਖੇਤਰ ਖੇਡਾਂ ਅਤੇ ਸੱਭਿਆਚਾਰਕ ਸਰਗਰਮੀਆਂ ਵਿੱਚ ਨਾਂ ਰੁਸ਼ਨਾ ਰਹੀ ਹੈ ਐੱਸ ਡੀ ਸਭਾ ਬਰਨਾਲਾ ਦੇ ਸਰਪ੍ਰਸਤ ਸ਼ਿਵਦਰਸ਼ਨ ਕੁਮਾਰ ਸ਼ਰਮਾ ਦੁਆਰਾ ਪੋਸਟਰ ਜਾਰੀ ਕਰਦੇ ਹੋਏ ਦੱਸਿਆ ਹੁਸ਼ਿਆਰ ਤੇ ਲੋੜਵੰਦ ਵਿਦਿਆਰਥੀਆਂ ਲਈ ਫੀਸ ਵਿਚ ਭਾਰੀ ਛੋਟ ਅਤੇ ਮੈਰਿਟ ਵਿੱਚ ਆਉਣ ਵਾਲੇ ਬੱਚਿਆਂ ਲਈ ਵਜ਼ੀਫੇ ਦਾ ਪ੍ਰਬੰਧ ਕੀਤਾ ਗਿਆ ਹੈ ।
ਐਸ ਡੀ ਸਭਾ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਡਰ ਗਰੈਜੂਏਟ ਕੋਰਸਾਂ ਲਈ ਕਾਲਜ ਵਿਚ ਚੱਲ ਰਹੇ ਕੋਰਸ ਬੀਬੀਏ ਬੀਸੀਏ ਬੀ ਕਾਮ ਪੀ ਜੀ ਡੀ ਸੀ ਏ ਐਮ ਐਸਸੀ ਆਈ ਟੀ ਅਤੇ ਐਮ ਏ ਪੰਜਾਬੀ ਵਿੱਚ ਦਾਖ਼ਲੇ ਲਈ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਹੈ ।ਜਿਸ ਕਾਰਨ ਕਾਲਜ ਵਿਚ ਹਰੇਕ ਕਲਾਸ ਵਿੱਚ ਸੀਮਤ ਸੀਟਾਂ ਬਾਕੀ ਹਨ। ਕਾਲਜ ਦੇ ਪ੍ਰਿੰਸੀਪਲ ਲਾਲ ਸਿੰਘ ਵੱਲੋਂ 2022-23 ਵਿੱਦਿਅਕ ਵਰ੍ਹੇ ਦਾ ਪੋਸਟਰ ਜਾਰੀ ਕਰਦੇ ਹੋਏ ਦੱਸਿਆ ਕਿ ਕਾਲਜ ਦੇ ਵਿਦਿਆਰਥੀ ਸਿੱਖਿਆ ਅਤੇ ਖੇਡਾਂ ਵਿਚ ਨਵੇਂ ਕੀਰਤੀਮਾਨ ਸਥਾਪਤ ਕਰ ਰਹੇ ਹਨ ਕਾਲਜ ਵਿਖੇ ਵਿਦਿਆਰਥੀਆਂ ਲਈ ਖੁੱਲ੍ਹੇ ਮੈਦਾਨ ਅਤੇ ਆਧੁਨਿਕ ਤਕਨੀਕ ਨਾਲ ਲੈਸ ਲੈਬਾਂ ਹਨ। ਕਾਲਜ ਵਿਚ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਜੋੜਨ ਲਈ ਵੱਖ ਵੱਖ ਉਪਰਾਲੇ ਕੀਤੇ ।ਉਨ੍ਹਾਂ ਦੱਸਿਆ ਕਿ ਸਾਡੇ ਕਾਲਜ ਵਿੱਚ ਵਿਦਿਆਰਥੀਆਂ ਦੀ ਸ਼ਖਸੀਅਤ ਨੂੰ ਨਿਖਾਰਨ ਲਈ ਵੱਖ ਵੱਖ ਸੈਮੀਨਾਰਾਂ ਅਤੇ ਗੋਸ਼ਟੀਆਂ ਕੀਤੀਆਂ ਜਾਂਦੀਆਂ ਹਨ ਸਿੱਖਿਆ ਦੇ ਨਾਲ ਖੇਡਾਂ ਸਭਿਆਚਾਰਕ ਗਤੀ ਵਿਧੀਆਂ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਕਾਲਜ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਦਾ ਵਿਦਿਆਰਥੀਆਂ ਦਾ ਖੇਡਾਂ ਅਤੇ ਸਿੱਖਿਆ ਨਾਲ ਪਿਆਰ ਹੁੰਦਾ ਹੈ ।
ਐੱਸਐੱਸਡੀ ਕਾਲਜ ਦਾ ਸਮੁੱਚਾ ਸਟਾਫ ਪੂਰੀ ਲਗਨ ਅਤੇ ਮਿਹਨਤ ਨਾਲ ਬੱਚਿਆਂ ਨੂੰ ਪੜ੍ਹਾਉਂਦਾ ਹੈ ਅਤੇ ਸਮੁੱਚਾ ਸਟਾਫ਼ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ ਨਾਲ ਉਨ੍ਹਾਂ ਦੇ ਉੱਚੇ ਨੈਤਿਕ ਪੱਧਰ ਦੀ ਉਸਾਰੀ ਵੀ ਕਰਦਾ ਹੈ । ਕਾਲਜ ਪ੍ਰਿੰਸੀਪਲ ਨੇ ਸਮੁੱਚੇ ਇਲਾਕੇ ਦੇ ਵਿਦਿਆਰਥੀਆਂ ਨੂੰ ਅਪੀਲ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਐੱਸ ਐੱਸ ਡੀ ਕਾਲਜ ਵਿਚ ਜ਼ਰੂਰ ਦਾਖਲਾ ਦਿਵਾਉਣ।
ਇਸ ਮੌਕੇ ਕਾਲਜ ਪ੍ਰਿੰਸੀਪਲ ਲਾਲ ਸਿੰਘ ਵਾਈਸ ਪ੍ਰਿੰਸੀਪਲ ਪ੍ਰੋ ਭਾਰਤ ਭੂਸ਼ਣ , ਡੀਨ ਅਕਾਦਮਿਕ ਪ੍ਰੋ ਨੀਰਜ ਸ਼ਰਮਾ , ਡਾ ਬਿਕਰਮਜੀਤ ਸਿੰਘ ਪੁਰਬਾ, ਪ੍ਰੋਫੈਸਰ ਕਰਨੈਲ ਖੁੱਡੀ ,ਪ੍ਰੋਫ਼ੈਸਰ ਉਪਕਾਰ ਸਿੰਘ , ਪ੍ਰੋ ਸੁਨੀਤਾ ਗੋਇਲ ,ਪ੍ਰੋ ਦਲਵੀਰ ਕੌਰ ,ਪ੍ਰੋ ਸ਼ਸ਼ੀ ਬਾਲਾ, ਪ੍ਰੋ ਕਿਰਨਦੀਪ ਕੌਰ ,ਪ੍ਰੋ ਸੀਮਾ, ਪ੍ਰੋ ਅਮਨਦੀਪ ਕੌਰ ,ਪ੍ਰੋਫੈਸਰ ਹਰਪ੍ਰੀਤ ਕੌਰ, ਪ੍ਰੋ ਪਰਮਿੰਦਰ ਕੌਰ, ਪ੍ਰੋ ਪ੍ਰਭਜੋਤ ਕੌਰ ਅਤੇ ਕਾਲਜ ਸੁਪਰਡੈਂਟ ਜਗਤਾਰ ਸਿੰਘ ਵੀ ਹਾਜ਼ਰ ਸਨ ।
One thought on “SSD ਕਾਲਜ ਨੇ ਨਵੇਂ ਵਿੱਦਿਅਕ ਸੈਸ਼ਨ ਲਈ ਪੋਸਟਰ ਕੀਤਾ ਜਾਰੀ”
Comments are closed.