ਰਵੀ ਸੈਣ , ਬਰਨਾਲਾ , 30 ਮਈ 2022
ਡਿਪਟੀ ਡਾਇਰੈਕਟਰ ਆਫ ਫੈਕਟਰੀਜ਼ ਬਰਨਾਲਾ ਅਤੇ ਸੰਗਰੂਰ ਸ਼੍ਰੀ ਸਾਹਿਲ ਗੋਇਲ ਜੀ ਨੇ ਟ੍ਰਾਈਡੇਂਟ ਫੈਕਟਰੀ ਧੌਲਾ ਵਿਖੇ *ਫੈਕਟਰੀ ਨਿਯਮਾਂ* ਦੀ ਜਾਗਰੂਕਤਾ ਲਈ ਕੰਪਨੀ ਦੇ ਸੀਨੀਅਰ ਆਗੂ ਮੈਂਬਰਾਂ ਦਾ ਟਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਕੰਪਨੀ ਦੇ ਫੈਕਟਰੀ ਮੈਨੇਜਰ, ਐਚ.ਆਰ., ਈ. ਐਚ.ਐਸ.(ਸੈਫਟੀ), ਐਡਮਿਨ ਅਤੇ ਮੈਡੀਕਲ ਵਿਭਾਗ ਦੇ ਮੈਂਬਰ ਮੌਜੂਦ ਸਨ। ਟ੍ਰੇਨਿੰਗ ਪ੍ਰੋਗਰਾਮ ਵਿੱਚ ਓਹਨਾ ਨੇ ਫੈਕਟਰੀ ਐਕਟ 1948, ਪੰਜਾਬ ਫੈਕਟਰੀ ਨਿਯਮ 1952, ਬਿਲਡਿੰਗ ਅਤੇ ਕੰਸਟ੍ਰਕਸ਼ਨ ਐਕਟ 1996, ਵੈਲਫੇਅਰ ਸੈੱਸ, ਸੈਕਸੁਅਲ ਹਰਾਸਮੈਂਟ ਐਕਟ 2013 ਆਦਿ ਨਿਯਮਾਂ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ। ਪ੍ਰੋਗਰਾਮ ਵਿੱਚ ਮੈਂਬਰਾਂ ਦੂਆਰਾ ਪੁੱਛੇ ਗਏ ਸਵਾਲਾਂ ਦਾ ਓਹਨਾ ਨੇ ਵਿਸਤਾਰ ਵਿੱਚ ਜਵਾਬ ਦਿੱਤਾ । ਓਹਨਾ ਨੇ ਫੈਕਟਰੀ ਦੇ ਨਵੇਂ ਨਿਯਮਾਂ ਅਤੇ ਜਾਰੀ ਕੀਤੀ ਗਈਆਂ ਨੋਟੀਫਿਕੇਸ਼ਨਾਂ ਬਾਰੇ ਵੀ ਦੱਸਿਆ। ਇਸ ਪ੍ਰੋਗਰਾਮ ਵਿੱਚ ਮੌਜੂਦ ਐਕਸਟਰਲ ਅਫੈਅਰ ਦੇ ਹੈੱਡ, ਰੁਪਿੰਦਰ ਗੁਪਤਾ ਜੀ ਅਤੇ ਐਡਮਿਨ ਹੈੱਡ ਜਰਮਨ ਜੀਤ ਜੀ ਨੇ ਸ਼੍ਰੀ ਸਾਹਿਲ ਜੀ ਦੁਆਰਾ ਦਿੱਤੀ ਗਈ ਟਰੇਨਿੰਗ ਦੀ ਸ਼ਲਾਘਾ ਕੀਤੀ ਅਤੇ ਓਹਨਾ ਦਾ ਧੰਨਵਾਦ ਕੀਤਾ।