ਪੰਜਾਬ ਵਿਚ ਔਰਤਾਂ ਨੂੰ ਸਸ਼ਕਤ ਬਣਾਇਆ ਜਾਵੇਗਾ- ਬੀਬਾ ਜੈ ਇੰਦਰ
ਰਿਚਾ ਨਾਗਪਾਲ, ਪਟਿਆਲਾ, 6 ਫਰਵਰੀ:2022
ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕਾ ਤੋਂ ਆਪਣੇ ਪਿਤਾ ਅਤੇ ਪੰਜਾਬ ਦੇ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਲਈ ਚੋਣ ਪ੍ਰਚਾਰ ਕਰ ਰਹੀ, ਬੀਬਾ ਜੈ ਇੰਦਰ ਕੌਰ ਨੇ ਵੱਖ- ਵੱਖ ਮੀਟਿੰਗਾ ਵਿੱਚ ਬੋਲਦਿਆ ਕਿਹਾ ਕੀ ਸੂਬੇ ਵਿੱਚ ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਗਠਬੰਧਨ ਦੀ ਸਰਕਾਰ ਬਣਨ ਤੇ ਪੰਜਾਬ ਵਿੱਚ ਔਰਤਾਂ ਨੂੰ ਸਸ਼ਕਤ ਬਣਾਇਆ ਜਾਵੇਗਾ। ਪੁਲਿਸ ਫੋਰਸ ਵਿਚ ਔਰਤਾਂ ਨੂੰ 33 ਪ੍ਰਤੀਸ਼ਤ ਰਾਖਵਾਂਕਰਨ ਦਿੱਤਾ ਜਾਵੇਗਾ ਅਤੇ ਔਰਤਾਂ ਵਿਰੁੱਧ ਅਪਰਾਧਾਂ ਨੂੰ ਰੋਕਣ ਲਈ ਸਾਰੇ ਜ਼ਿਲ੍ਹਿਆਂ ਵਿੱਚ ਪੁਲਿਸ ਮਹਿਲਾ ਥਾਣਿਆਂ ਅਤੇ ਵਿਸ਼ੇਸ਼ ਅਦਾਲਤਾਂ ਦੀ ਸਥਾਪਨਾ ਕੀਤੀ ਜਾਵੇਗੀ। ਛੋਟੇ ਉਦਯੋਗ ਵਪਾਰ ਅਤੇ ਜਮੀਨ ਖ਼ਰੀਦਣ ਲਈ ਔਰਤਾਂ ਨੂੰ 10 ਲੱਖ ਰੁਪਏ ਦੇ ਕਰਜ਼ੇ ਘਟ ਵਿਆਜ ਦਰਾਂ ਤੇ ਦਿੱਤੇ ਜਾਣਗੇ। ਪੋਸਟ ਮੈਟ੍ਰਿਕ ਅਤੇ ਪੋਸਟ ਗ੍ਰੈਜੁਏਟ ਤਕ ਸਾਰੀਆਂ ਕੁੜੀਆਂ ਨੂੰ 1000 ਰੁਪੈ ਮਹੀਨਾ ਵਜੀਫਾ ਦਿੱਤਾ ਜਾਵੇਗਾ। ਆਂਗਨਵਾੜੀ ਅਤੇ ਆਸ਼ਾ ਵਰਕਰਾਂ ਦਾ ਭੱਤਾ 10,000 ਅਤੇ 6000 ਤੱਕ ਵਧਾਇਆ ਜਾਵੇਗਾ। ਅਸੀ ਔਰਤਾਂ ਨੂੰ ਕੌਂਸਲਿੰਗ ਕੋਚਿੰਗ ਅਤੇ ਸਿਖਲਾਈ ਸਹੂਲਤਾਂ ਪ੍ਰਦਾਨ ਕਰਕੇ ਉਹਨਾਂ ਨੂੰ ਫ਼ੌਜੀ ਅਤੇ ਅਰਧ ਸੈਨਿਕ ਬਲਾਂ ਵਿਚ ਭਰਤੀ ਕਰਨ ਲਈ ਉਤਸ਼ਾਹਿਤ ਕਰਾਂਗੇ।