ਭਾਰਤ ਸਰਕਾਰ ਹਰ ਇੱਕ ਬੱਚੇ ਲਈ ਕਰੇ ਵਿਦਿਆ ਮੁੱਫਤ ਦੇਣ ਦਾ ਇੰਤਜ਼ਾਮ ਇੰਜ ਸਿੱਧੂ
ਸੋਨੀ ਪਨੇਸਰ,ਬਰਨਾਲਾ 31 ਜਨਵਰੀ 2022
ਅਜਾਦੀ ਦਿਵਸ ਦੇ ਸਦਰੱਭ ਵਿੱਚ ਝੁੱਗੀ ਝੌਪੜੀ ਵਾਲੇ ਬੱਚੇ ਜੋ ਸਰਕਾਰੀ ਸਕੂਲਾ ਵਿੱਚ ਪੜਦੇ ਹਨ,ਨੂੰ ਕਿਤਾਬਾ ,ਕਾਪੀਆ ਪੈਨਸਲਾ, ਰਬੜਾ ਅਤੇ ਸਾਰਪਨਰ ,ਸਮੋਸੇ ,ਮਠਿਆਈਆ ,ਕੋਲਡ ,ਡਰਿਕਸ ਆਦ ਸੈਨਿਕ ਵਿੰਗ ਸਰੋਮਣੀ ਅਕਾਲੀ ਵੱਲੋ ਵੰਡੇ ਗਏ। ਇਹ ਜਾਣਕਾਰੀ ਵਿੰਗ ਦੇ ਕੌਮੀ ਪ੍ਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਪਰੈਸ ਨੋਟ ਜਾਰੀ ਕਰਦੀਆ ਕਿਹਾ ਕੇ ਭਾਵੇ ਦੇਸ 73ਵਾ ਅਜਾਦੀ ਦਿਵਸ ਮਨਾ ਰਿਹਾ ਹੈ । ਪਰੰਤੂ ਸਾਇਦ ਗਰੀਬ ਬੱਚਿਆ ਲਈ ਇਸ ਦੇ ਕੋਈ ਮਾਇਣੇ ਨਹੀ ਸਰਕਾਰਾ ਗਰੀਬਾ ਨੂੰ ਮੁੱਫਤ ਸਹੁਲਤਾ ਦੀ ਵਿਜਾੲੈ ਦੇਸ ਦੀ ਕੌੜੀ ਵੇਲ ਵਾਗ ਵੱਧ ਰਹੀ ਜਨਸੰਖਿਆ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਅਤੇ ਦੇਸ ਦੇ ਹਰ ਇੱਕ ਬੱਚੇ ਲਈ ਸਿੱਖਿਆ ਲਾਜਮੀ ਅਤੇ ਮੁੱਫਤ ਦੇਣ ਦਾ ਪ੍ਬੰਧ ਕਰੇ । ਸਿੱਧੂ ਨੇ ਜੱਸੀ ਪੇਧਨੀ ਜਿਹੜੇ ਗੁਰੂ ਨਾਨਕ ਨਾਮ ਲੇਵਾ ਸਲੱਮ ਸੋਸਾਇੱਟੀ ਦੇ ਚੇਅਰਮੈਨ ਹਨ ਅਤੇ ਕਈ ਸਹਿਰਾ ਵਿੱਚ ਇਹੋ ਜਿਹੇ ਗਰੀਬ ਬੱਚਿਆ ਨੂੰ ਪੜਾ ਰਹੇ ਹਨ ਦੀ ਭਰਭੂਰ ਸਲਾਘਾ ਕੀਤੀ । ਓਹਨਾ ਕਿਹਾ ਕੇ ਬੱਚੇ ਦੇਸ ਦਾ ਭਵਿਖ ਹੁੰਦੇ ਹਨ ਅਤੇ ਦੇਸ ਦੀ ਨਿਓ ਹੁੰਦੇ ਹਨ । ਜੇਕਰ ਆਪਾ ਨਿਓਆ ਨੂੰ ਮਜਬੂਤ ਨਾ ਕਰ ਸਕੇ ਤਾ ਦੇਸ ਦਾ ਭਵਿਖ ਭੀ ਖੋਖਲਾ ਹੀ ਹੋਵੇਗਾ । ਇੰਜ ਸਿੱਧੂ ਨੇ ਟੀਚਰਾ ਜੋ ਬਹੁਤ ਥੋੜੀਆ ਤਨਖਾਹਾ ਤੇ ਇਹਨਾ ਗਰੀਬ ਬੱਚਿਆ ਨੂੰ ਪੜਾ ਰਹਿਆ ਹਨ ਦੀ ਭਰਭੂਰ ਸੰਲਾਘਾ ਕੀਤੀ ਇਸ ਮੌਕੇ ਕੈਪਟਨ ਵਿੱਕਰਮ ਸਿੰਘ ਲੈਫ ਭੋਲਾ ਸਿੰਘ ਸਿੱਧੂ ਵਾਰੰਟ ਅਫਸਰ ਬਲਵਿੰਦਰ ਸਿੰਘ ਢੀਡਸਾ ਕਰਮਪਾਲ ਸਿੰਘ ਕਨੇਡਾ ਹਰੀ ਬਾਵਾ ਸੂਬੇਦਾਰ ਸਰਭਜੀਤ ਸਿੰਘ ਸੂਬੇਦਾਰ ਗੁਰਜੰਟ ਸਿੰਘ ਸੂਬੇਦਾਰ ਭੁੱਚਰ ਸਿੰਘ ਜਸਵਿੰਦਰ ਸਿੰਘ ਮਰੂਆਣਾ ਹੌਲਦਾਰ ਕੁਲਦੀਪ ਸਿੰਘ ਹੌਲਦਾਰ ਬਸੰਤ ਸਿੰਘ ਹੌਲਦਾਰ ਗੁਰਮੇਲ ਸਿਘ ਹੌਲਦਾਰ ਭੋਲਾ ਸਿੰਘ ਸਰਪੰਚ ਹੋਲਦਾਰ ਦੀਵਾਨ ਸਿੰਘ ਨਾਇਕ ਜਾਗੀਰ ਸਿੰਘ ਆਦ ਆਗੂ ਹਾਜਰ ਸਨ।
ਸੈਨਿਕ ਵਿੰਗ ਸਰੋਮਣੀ ਅਕਾਲੀ ਦਲ ਦੇ ਕੌਮੀ ਪ੍ਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਸਾਬਕਾ ਸੈਨਿਕ ਝੁੱਗੀ ਝੌਪੜੀ ਵਾਲਿਆ ਦੇ ਬੱਚਿਆ ਨੂੰ ਕਾਪੀਆ ਅਤੇ ਮਠਿੱਆਇਆ ਵੰਡਦੇ ਹੋਏ ।