ਭਾਜਪਾ-ਕੈਪਟਨ-ਢੀਂਡਸਾ ਦੇ ਸਾਰਥੀ ਰਾਜ ਨੰਬਰਦਾਰ ਨੇ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ

Advertisement
Spread information

ਭਾਜਪਾ-ਕੈਪਟਨ-ਢੀਂਡਸਾ ਦੇ ਸਾਰਥੀ ਰਾਜ ਨੰਬਰਦਾਰ ਨੇ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ

  • ਕਮਲ ਦੀ ਖੁਸ਼ਬੂ ਨਾਲ ਮਹਿਕਿਆ ਬਠਿੰਡਾ, ਘਰ-ਘਰ ਵਿੱਚੋਂ ਆਈ ਅਵਾਜ਼, ਰਾਜ ਨੰਬਰਦਾਰ ਬਣੇਗਾ ਸਰਤਾਜ਼

ਅਸ਼ੋਕ ਵਰਮਾ,ਬਠਿੰਡਾ, 31 ਜਨਵਰੀ 2022
ਪੰਜਾਬ ਵਿਧਾਨਸਭਾ ਚੋਣਾਂ 2022 ਲਈ ਨਾਮਜ਼ਦਗੀ ਪੱਤਰਾਂ ਦਾ ਦੌਰ ਜਾਰੀ ਹੈ ਅਤੇ ਉਕਤ ਲੜੀ ਦੇ ਤਹਿਤ ਬਠਿੰਡਾ ਸ਼ਹਿਰੀ ਸੀਟ ਤੋਂ ਭਾਰਤੀ ਜਨਤਾ ਪਾਰਟੀ-ਕੈਪਟਨ ਅਮਰਿੰਦਰ ਸਿੰਘ-ਸੁਖਦੇਵ ਸਿੰਘ ਢੀਂਡਸਾ ਦੇ ਸਾਰਥੀ ਰਾਜ ਨੰਬਰਦਾਰ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਐਸਡੀਐਮ ਦੇ ਸਾਹਮਣੇ ਦਾਖਲ ਕਰਵਾਇਆ ਗਿਆ, ਜਦੋਂ ਕਿ ਕਵਰਿੰਗ ਉਮੀਦਵਾਰ ਦੇ ਤੌਰ ਤੇ ਵਿਵੇਕ ਗਰਗ ਵਿੱਕੀ ਨੰਬਰਦਾਰ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਗਿਆ। ਰਾਜ ਨੰਬਰਦਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਣ ਤੋਂ ਪਹਿਲਾਂ ਪ੍ਰਮਾਤਮਾ ਦਾ ਅਸ਼ੀਰਵਾਦ ਲਿਆ ਗਿਆ, ਉਥੇ ਹੀ ਬਠਿੰਡਾ ਦੀ ਜਨਤਾ ਨੇ ਵੀ ਉਨ੍ਹਾਂ ਨੂੰ ਦਿਲ ਖੋਲਕੇ ਜਿੱਤ ਦਾ ਵਰਦਾਨ ਦਿੱਤਾ। ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਤੋਂ ਪਹਿਲਾਂ ਸ਼੍ਰੀ ਹਨੁੰਮਾਨ ਚੌਕ ਦੇ ਨੇੜੇ ਸਥਿਤ ਦਫ਼ਤਰ ਤੋਂ ਰਵਾਨਾ ਹੁੰਦੇ ਸਮੇਂ ਬਠਿੰਡਾ ਸ਼ਹਿਰ ਦੇ ਵੋਟਰਾਂ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ-ਭਾਜਪਾ-ਕੈਪਟਨ-ਢੀਂਡਸਾ ਅਤੇ ਰਾਜ ਨੰਬਰਦਾਰ ਜਿੰਦਾਬਾਦ ਦੇ ਨਾਅਰਿਆਂ ਨਾਲ ਬਠਿੰਡਾ ਦੀ ਫਿਜ਼ਾ ਨੂੰ ਗੁੰਜਾਇਮਾਨ ਕਰ ਦਿੱਤਾ, ਜਦੋਂ ਕਿ ਕਮਲ ਦੀ ਖੁਸ਼ਬੂ ਨਾਲ ਸਾਰਾ ਬਠਿੰਡਾ ਮਹਿਕਦਾ ਨਜ਼ਰ  ਆਇਆ। ਹਰ ਘਰ ਵਿੱਚੋਂ ਇੱਕ ਹੀ ਅਵਾਜ਼ ਗੂੰਜਦੀ ਸੁਣਾਈ ਦੇ ਰਹੀ ਸੀ ਕਿ ਇਸ ਵਾਰ ਰਾਜ ਨੰਬਰਦਾਰ ਬਠਿੰਡਾ ਦਾ ਸਰਤਾਜ ਬਣੇਗਾ। ਇਸ ਦੌਰਾਨ ਉਨ੍ਹਾਂ ਦੇ ਨਾਲ ਸੁਖਪਾਲ ਸਿੰਘ ਸਰਾਂ, ਬੀਬੀ ਗੁਰਿੰਦਰ ਪਾਲ ਕੌਰ ਮਾਂਗਟ, ਨਰਿੰਦਰ ਮਿੱਤਲ, ਸ਼ਾਮਲਾਲ ਬਾਂਸਲ, ਨਵੀਨ ਸਿੰਗਲਾ, ਛਿੰਦਰ ਪਾਲ ਬਰਾੜ, ਉਮੇਸ਼ ਸ਼ਰਮਾ, ਵਿਜੈ ਸਿੰਗਲਾ, ਸੁਨੀਲ ਸਿੰਗਲਾ, ਅਸ਼ੋਕ ਬਾਲਿਆਂਵਾਲੀ, ਰਾਜੇਸ਼ ਨੋਨੀ, ਨਰੇਸ਼ ਮਹਿਤਾ, ਜੈਅੰਤ ਸ਼ਰਮਾ, ਵਰਿੰਦਰ ਸ਼ਰਮਾ, ਮਦਨ ਲਾਲ, ਆਸ਼ੁਤੋਸ਼ ਤਿਵਾੜੀ, ਸੰਦੀਪ ਅਗਰਵਾਲ ਤੋਂ ਇਲਾਵਾ ਭਾਜਪਾ-ਪੰਜਾਬ ਲੋਕ ਕਾਂਗਰਸ-ਸੰਯੁਕਤ ਅਕਾਲੀ ਦਲ ਦੇ ਸਾਰੇ ਅਹੁਦੇਦਾਰ ਅਤੇ ਵਰਕਰ ਮੌਜੂਦ ਸਨ। ਇਸ ਦੌਰਾਨ ਰਾਜ ਨੰਬਰਦਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਲੜਾਈ ਰਾਜ ਕਰਣ ਵਾਲਿਆਂ ਅਤੇ ਸੇਵਾਦਾਰਾਂ ਦੇ ਵਿੱਚਕਾਰ ਦੀ ਲੜਾਈ ਹੈ ਅਤੇ ਇਸ ਵਾਰ ਬਠਿੰਡਾ ਨਿਵਾਸੀ ਆਪਣੇ ਸੇਵਾਦਾਰ ਨੂੰ ਜੇਤੂ ਬਣਾਕੇ ਵਿਧਾਨਸਭਾ ਵਿੱਚ ਭੇਜਣਗੇ, ਤਾਂਕਿ ਬਠਿੰਡਾ ਨਿਵਾਸੀਆਂ ਦੀ ਸੇਵਾ ਵਿੱਚ ਕੋਈ ਕਮੀ ਨਾ ਆ ਸਕੇ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਪੰਜਾਬ ਦੇ ਵੋਟਰਾਂ ਵੱਲੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਸੁਫ਼ਣਿਆਂ ਨੂੰ ਸਾਕਾਰ ਕਰਦੇ ਹੋਏ ਨਵਾਂ ਪੰਜਾਬ ਬਣਾਇਆ ਜਾਵੇਗਾ ਅਤੇ ਭਾਜਪਾ-ਪੰਜਾਬ ਲੋਕ ਕਾਂਗਰਸ-ਸੰਯੁਕਤ ਅਕਾਲੀ ਦਲ ਗੱਠਜੋੜ ਦੀ ਸਰਕਾਰ ਬਣੇਗੀ। ਉਨ੍ਹਾਂ ਨੇ ਕਿਹਾ ਕਿ ਬਠਿੰਡਾ ਦੇ ਵੋਟਰ ਵੀ ਇਸ ਵਾਰ ਇਤਿਹਾਸ ਬਣਾਉਣਗੇ, ਜਿਨ੍ਹਾਂ ਵੱਲੋਂ ਝੂਠੇ ਵਾਅਦੇ ਕਰਣ ਵਾਲਿਆਂ ਨੂੰ ਬਾਹਰ ਦਾ ਰਸਤਾ ਵਿਖਾਇਆ ਜਾਵੇਗਾ। ਡਰ, ਭ੍ਰਿਸ਼ਟਾਚਾਰ, ਲੁੱਟ-ਖਸੁੱਟ, ਧੱਕੇਸ਼ਾਹੀਆਂ, ਕੱਬਜਾ, ਜੁਏ-ਸੱਟੇ ਦੇ ਕੰਮ ਕਰਣ ਵਾਲਿਆਂ ਨੂੰ ਬਠਿੰਡਾ ਨਿਵਾਸੀ 20 ਫ਼ਰਵਰੀ ਵਾਲੇ ਦਿਨ ਕਮਲ ਦੇ ਨਿਸ਼ਾਨ ਦਾ ਬਟਨ ਦਬਾਕੇ ਅਜਿਹੀ ਹਾਰ ਦਿਲਾਉਂਣਗੇ, ਕਿ ਉਹ ਦੁਬਾਰਾ ਬਠਿੰਡਾ ਨੂੰ ਲੁੱਟਣ ਦਾ ਸੁੱਪਣਾ ਆਪਣੇ ਦਿਲੋਂ ਕੱਢ ਦੇਣਗੇ। ਉਨ੍ਹਾਂ ਨੇ ਕਿਹਾ ਕਿ ਸੜਕਾਂ, ਨਾਲੀਆਂ ਬਣਾਉਣਾ ਕੋਈ ਵਿਕਾਸ ਨਹੀਂ ਹੁੰਦਾ, ਸਗੋਂ ਇਹ ਵਿਧਾਇਕ ਅਤੇ ਸਰਕਾਰ ਦਾ ਫਰਜ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਵਿਕਾਸ ਹੋਵੇਗਾ, ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ, ਸਿੱਖਿਆ ਅਤੇ ਸਿਹਤ ਸਹੂਲਤਾਂ ਵਿੱਚ ਸੁਧਾਰ ਹੋਵੇਗਾ ਅਤੇ ਇਸਦੇ ਲਈ ਭਾਜਪਾ ਗੱਠਜੋੜ ਦੀ ਸਰਕਾਰ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਜਨਤਾ ਨਾਲ ਝੂਠੇ ਵਾਅਦੇ ਤਾਂ ਨਹੀਂ ਕਰਦੇ, ਪਰ ਅਜਿਹੇ ਵਾਅਦੇ ਜਰੂਰ ਕਰਣਗੇ, ਜਿਨ੍ਹਾਂ ਤੋਂ ਬਠਿੰਡਾ ਨਿਵਾਸੀਆਂ ਦੀ ਹਰ ਮੁਰਾਦ ਪੂਰੀ ਹੋਵੇਗੀ ਅਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਜਨਹਿਤ ਯੋਜਨਾਵਾਂ ਦਾ ਲਾਭ ਪੰਜਾਬ ਦੀ ਜਨਤਾ ਨੂੰ ਮਿਲੇਗਾ।
Advertisement
Advertisement
Advertisement
Advertisement
Advertisement
error: Content is protected !!