ਵਿਸ਼ਵਾਸਘਾਤ ਦਿਵਸ ਨੂੰ ਲੈਕੇ ਫੂਕੀ ਕੇਂਦਰ ਸਰਕਾਰ ਦੀ ਅਰਥੀ

Advertisement
Spread information

ਵਿਸ਼ਵਾਸਘਾਤ ਦਿਵਸ ਨੂੰ ਲੈਕੇ ਫੂਕੀ ਕੇਂਦਰ ਸਰਕਾਰ ਦੀ ਅਰਥੀ

ਪਰਦੀਪ ਕਸਬਾ , ਸੰਗਰੂਰ 31 ਜਨਵਰੀ 2022

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਸੰਗਰੂਰ ਵੱਲੋਂ ਪੰਜਾਬ ਭਰ ਦੇ ਸੱਦੇ ਤੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ‘ਚ ਡੀਸੀ ਦਫ਼ਤਰ ਸੰਗਰੂਰ ਵਿਖੇ ਕੇਂਦਰ ਸਰਕਾਰ ਦੀ ਅਰਥੀ ਸਾੜੀ ਗਈ। ਅੱਜ ਦਾ ਅਰਥੀ ਫੂਕ ਪ੍ਰਦਰਸ਼ਨ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਕੀਤਾ ਗਿਆ।

Advertisement

ਅੱਜ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਭਾਰਤ ਦੇ ਲੋਕਾਂ ਨਾਲ ਵਿਸ਼ਵਾਸ਼ਘਾਤ ਕੀਤਾ ਹੈ। ਕੇਂਦਰ ਸਰਕਾਰ ਨਾਲ ਜੋ ਮੰਗਾਂ ਦੀ ਗੱਲਬਾਤ ਹੋਈ ਸੀ ਉਨ੍ਹਾਂ ਵਿੱਚੋਂ ਕੇਂਦਰ ਸਰਕਾਰ ਕਿਸੇ ਵੀ ਮੰਗ ਉੱਤੇ ਪੂਰਾ ਨਹੀਂ ਉਤਰੀ, ਇੰਨਾਂ ਮੰਗਾਂ ‘ਚ ਲਖੀਮਪੁਰ ਖੀਰੀ ਵਿਖੇ ਜੋ ਕਤਲਕਾਂਡ ਅਜੈ ਮਿਸ਼ਰਾ ਦੀ ਸ਼ਹਿ ਉੱਤੇ ਹੋਇਆ,ਅਜੈ ਮਿਸ਼ਰਾ ਨੂੰ ਫੌਰੀ ਅਹੁਦੇ ਤੋਂ ਬਰਖ਼ਾਸਤ ਕਰਕੇ ਉਸ ਦੀ ਗਿਰਫ਼ਤਾਰੀ ਪਾ ਕੇ ਦੇ ਜੇਲ੍ਹ ਭੇਜਿਆ ਜਾਵੇ,

ਭਾਰਤ ਦੇ ਕਿਸਾਨਾਂ ਤੇ ਜੋ ਅੰਦੋਲਨ ਦੋਰਾਨ ਕੇਸ ਪਾਏ ਸਨ ਉਹ ਸਾਰੇ ਕੇਸ ਫੌਰੀ ਵਾਪਸ ਲਏ ਜਾਣ। ਦਿੱਲੀ ਘੋਲ ਦੇ ਸ਼ਹੀਦਾਂ ਨੂੰ ਫੌਰੀ ਬਣਦਾ ਮੁਆਵਜਾ ਦਿੱਤਾ ਜਾਵੇ। ਐਮ ਐਸ਼ ਪੀ ਤੇ ਕਮੇਟੀ ਬਣਾ ਕੇ ਖਰੀਦ ਗਰੰਟੀ ਵਾਲਾ ਕਾਨੂੰਨ ਬਣਾਇਆ ਜਾਵੇ। ਅੱਜ ਦੇ ਇਕੱਠ ਵਿੱਚ ਮੰਗ ਕੀਤੀ ਗਈ ਕਿ ਸਰਕਾਰ ਵੱਲੋਂ ਸਾਰੇ ਸਕੂਲ ਫੌਰੀ ਖੋਲੇ ਜਾਣ ਜੋ ਕਰੋਨਾ ਦੀ ਆੜ ਹੇਠ ਸਰਕਾਰ ਨੇ ਬੰਦ ਕਰ ਦਿੱਤੇ ਸਨ।

ਦੇਖੋ ਸਰਕਾਰ ਦੇ ਰੰਗ ਨਿਆਰੇ ਇੱਕ ਪਾਸੇ ਹਰ ਤਰ੍ਹਾਂ ਦੇ ਸਕੂਲ ਬੰਦ ਹਨ ਪਰ ਦੂਜੇ ਪਾਸੇ ਸਿਆਸੀ ਰੈਲੀਆਂ ‘ਚ ਵੱਡੇ ਵੱਡੇ ਇਕੱਠ ਕੀਤੇ ਜਾ ਰਹੇ ਹਨ ਅਤੇ ਸ਼ਰਾਬ ਦੇ ਠੇਕਿਆਂ ਅੱਗੇ ਵੱਡੀਆਂ ਵੱਡੀਆਂ ਲਾਇਨਾਂ ਲੱਗ ਰਹੀਆਂ ਹਨ। ਕੇਂਦਰ ਸਰਕਾਰ ਨੇ ਅਜੈ ਮਿਸ਼ਰਾ ਨੂੰ ਗ੍ਰਿਫਤਾਰ ਤਾਂ ਕੀ ਕਰਨਾ ਸੀ ਸਗੋਂ ਕਿਸਾਨਾਂ ਤੇ ਝੂਠੇ ਕੇਸ ਪਾ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਕਿਸਾਨਾਂ ਤੇ ਪਾਏ ਕੇਸ ਵਾਪਸ ਲਏ ਜਾਣ, ਜੇਲ੍ਹਾਂ ਵਿੱਚ ਬੰਦ ਕਿਸਾਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ, ਲਖੀਮਪੁਰ ਖੀਰੀ ਕਾਂਡ ਦੇ ਰਹਿੰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਵੇ,

ਆਗੂਆਂ ਨੇ ਮੰਗ ਕੀਤੀ ਕਿ ਜਨਤਕ ਵੰਡ ਪ੍ਰਣਾਲੀ ਤਹਿਤ ਲੋੜਬੰਦ ਕਿਸਾਨਾਂ, ਮਜ਼ਦੂਰਾਂ ਨੂੰ ਫੌਰੀ ਰਾਸ਼ਨ ਦੇਣ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਸੂਬਾ ਆਗੂ ਜਨਕ ਸਿੰਘ ਭੁਟਾਲ, ਸੂਬਾ ਆਗੂ ਜਸਵਿੰਦਰ ਸਿੰਘ ਲੌਂਗੋਵਾਲ (ਸੋਮਾ), ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਜ਼ਿਲ੍ਹਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ, ਕਿਰਪਾਲ ਧੂਰੀ, ਅਜੈਬ ਸਿੰਘ ਜਖੇਪਲ, ਅਜੈਬ ਸਿੰਘ ਲੱਖੇਵਾਲ, ਜਸਵੰਤ ਸਿੰਘ ਤੋਲਾਵਾਲ, ਲਹਿਰਾਗਾਗਾ ਬਲਾਕ ਦੇ ਪ੍ਰਧਾਨ ਲੀਲਾ ਸਿੰਘ ਚੋਟੀਆਂ, ਮੂਨਕ ਦੇ ਪ੍ਰਧਾਨ ਸੁਖਦੇਵ ਸਿੰਘ ਕੜੈਲ, ਗੋਬਿੰਦਰ ਮੰਗਵਾਲ, ਦਰਸ਼ਨ ਸਿੰਘ ਸਾਦੀਹਰੀ, ਸ਼ੇਰ ਸਿੰਘ ਮਹੋਲੀ, ਹਰਬੰਸ ਸਿੰਘ ਲੱਡਾ, ਕੁਲਵਿੰਦਰ ਸਿੰਘ ਭੂਦਨ ਅਤੇ ਸਤਨਾਮ ਮਾਣਕ ਮਾਜਰਾ ਆਦਿ ਕਿਸਾਨ ਆਗੂ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!