ਸੈਂਕੜੇ ਕਿਰਤੀ ਮਜਦੂਰ ਵੀ ਹੋਣਗੇ 27 ਨੂੰ ਧਰਨਿਆਂ ਵਿੱਚ ਸਾਮਲ: ਰੂੜੇਕੇ, ਕਲਾਲ ਮਾਜਰਾ, ਖੁਸੀਆ ਸਿੰਘ
ਪਰਦੀਪ ਕਸਬਾ , ਬਰਨਾਲਾ , 23 ਸਤੰਬਰ 2021
27 ਸਤੰਬਰ ਭਾਰਤ ਬੰਦ ਦੇ ਸੱਦੇ ਤੇ ਸਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਤ ਜਿਲ੍ਹਾ ਬਰਨਾਲਾ ਦੀਆਂ ਤਿੰਨ ਖੱਬੇ ਪੱਖੀ ਮਜਦੂਰਾਂ ਦੀਆਂ ਟਰੇਡ ਯੂਨੀਅਨਾਂ ਵੱਲੋਂ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਕਿ ਜਿਲੇ ਦੇ ਪਿੰਡਾ ਵਿੱਚੋਂ ਸੈਂਕੜੇ ਨਰੇਗਾ ਮਜਦੂਰ ਤੇ ਭੱਠਾ ਮਜ਼ਦੂਰ ਹੋਣਗੇ ਕਿਸਾਨ ਧਰਨਿਆਂ ਵਿੱਚ ਸਾਮਲ ।
ਅੱਜ ਪ੍ਰੈਸ ਬਿਆਨ ਜਾਰੀ ਟਰੇਡ ਯੂਨੀਅਨ ਏਕਟੂ ਦੇ ਸੂਬਾਈ ਆਗੂ ਕਾਮਰੇਡ ਗੁਰਪ੍ਰੀਤ ਰੂੜੇਕੇ, ਏਕਟ ਦੇ ਜਿਲ੍ਹਾ ਸਕੱਤਰ ਕਾਮਰੇਡ ਖੁਸੀਆ ਸਿੰਘ ਬਰਨਾਲਾ, ਸੀ ਟੀ ਯੂ ਪੰਜਾਬ ਦੇ ਸਾਥੀ ਭੋਲਾ ਸਿੰਘ ਕਲਾਲ ਮਾਜਰਾ ਨੇ ਕਿਹਾ ਕਿ ਕੇਂਦਰ ਸਰਕਾਰ ਜਿੱਥੇ ਕਿਸਾਨੀ ਤਬਾਹ ਕਰਨ ਲਈ ਲਈ ਤਿੰਨ ਖੇਤੀ ਕਨੂੰਨ ਬਣਾਕੇ ਕਾਰਪੋਰੇਟਾਂ ਨੂੰ ਨੂੰ ਵੱਡਾ ਫੈਦਾ ਪਚਾਉਣਾ ਚਾਹੀਦੀ ਹੈ ਉੱਥੇ ਕਿਰਤੀ ਲੋਕਾਂ ਜੋ ਸਘੰਰਸ ਕਰਕੇ ਆਪਣੇ ਕੰਮ ਦੇ ਘੰਟੇ 8 ਕਰਵਾਏ ਸਨ, ਯੂਨੀਅਨ ਬਣਾਉਣ ਲਈ, ਤੇ ਘੱਟੋ ਘੱਟ ਉਜਰਤ ਲੈਣ ਆਦਿ ਕਨੂੰਨ ਬਣਵਾਏ ਸਨ।
ਉਹਨਾਂ ਨੂੰ ਤੋੜ ਕੇ ਸਵਿਧਨ ਦੀਆਂ ਧੱਜੀਆਂ ਉਡਾਇਆ ਹਨ ਉਹਨਾਂ ਇਹ ਵੀ ਕਿਹਾ ਕਿ ਮੋਦੀ ਵੱਲੋਂ ਕਿੱਤੇ ਗਏ ਵਾਅਦੇ ਇਕ ਸਾਲ ਵਿਚ ਦੋ ਕਰੋੜ ਨੌਕਰੀ, 15-15 ਲੱਖ ਰੁਪਏ ਖਾਤਿਆਂ ਵਿੱਚ ਪਾਵਾਂਗਾ , ਸਭ ਕੇ ਅੱਛੇ ਦਿਨ ਆਣੇ ਵਾਲੇ ਹੈਇ। ਪਰ ਹੋ ਬਿਲਕੁਲ ਉਲਟ ਦੇਸ਼ ਦਾ ਹਰ ਵਰਗ ਸੜਕਾਂ ਤੇ ਸਘੰਰਸ ਕਰ ਰਿਹਾ ਹੈ । ਦੇਸ਼ ਭਰ ਵਿੱਚ ਮਜਦੂਰ ਕਿਸਾਨ ਤੇ ਨੌਜਵਾਨ ਮੁਲਾਜਮਾਂ 27 ਸਤੰਬਰ ਨੂੰ ਭਾਰਤ ਸਰਕਾਰ ਦੀਆਂ ਜੜ੍ਹਾਂ ਹਲਾਉਣ ਲਈ ਭਾਰਤ ਬੰਦ ਕਰਨਗੇ ਯੂਨੀਅਨ ਆਗੂਆਂ ਨੇ ਪੰਜਾਬ ਦੇ ਸਾਰੇ ਕਿਰਤੀ ਵਰਗ ਨੂੰ ਅਪੀਲ ਕੀਤੀ ਕਿ ਉਹ ਇਕ ਹੋ ਕੇ ਇਸੇ ਘੋਲ ਵਿੱਚ ਸਾਮਲ ਹੋਣ । ਇਸ ਮੌਕੇ ਮੀਟਿੰਗ ਵਿੱਚ ਹਾਜਰ ਜਸਵਿੰਦਰ ਸਿੰਘ ਤੇ ਕੁਲਵੀਰ ਸਿੰਘ ਹਮੀਦੀ, ਜੱਗਾ ਸਿੰਘ ਗੁਰਮਾ ਸਨ।