ਪੇਂਡੂ ਮਜ਼ਦੂਰਾਂ ਨੇ ਕੈਪਟਨ ਨੂੰ ਘੇਰਨ ਦੀਆਂ ਬਣਾਈਆਂ ਪੱਕੀਆਂ ਵਿਉਂਤਾਂ

Advertisement
Spread information

ਪੰਜਾਬ ਦੀਆਂ 7 ਮਜ਼ਦੂਰ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼  9 ਤੋਂ 11ਅਗਸਤ ਤੱਕ ਪਟਿਆਲਾ ਵਿਖੇ  ਧਰਨੇ ਵਿੱਚ ਬੀਕੇਯੂ ਉਗਰਾਹਾਂ ਲੰਗਰ ਦਾ  ਪ੍ਰਬੰਧ ਕੀਤਾ ਜਾਵੇਗਾ- ਬੁੱਕਣ ਸਿੰਘ ਸੱਦੋਵਾਲ 

ਗੁਰਸੇਵਕ ਸਿੰਘ ਸਹੋਤਾ , ਮਹਿਲ ਕਲਾਂ 29  ਜੁਲਾਈ 2021

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬਲਾਕ ਮਹਿਲ ਕਲਾਂ ਇਕਾਈ ਵੱਲੋਂ ਜਥੇਬੰਦੀ ਦੇ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਦੀ ਅਗਵਾਈ ਹੇਠ ਜਥੇਬੰਦੀ ਦੇ ਸੂਬਾ ਕਮੇਟੀ ਦੇ ਸੱਦੇ ਉੱਪਰ ਪੰਜਾਬ ਦੀਆਂ ਸੱਤ ਮਜ਼ਦੂਰ ਜਥੇਬੰਦੀਆਂ ਵੱਲੋਂ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਦੇ ਖ਼ਿਲਾਫ਼  9.10 ਅਤੇ 11 ਅਗਸਤ ਨੂੰ ਪਟਿਆਲਾ ਵਿਖੇ  ਦਿੱਤੇ ਜਾ ਰਹੇ ਧਰਨੇ ਦੀਆਂ ਤਿਆਰੀਆਂ ਸੰਬੰਧੀ ਪਿੰਡ ਗੁਰਮ, ਗੁੰਮਟੀ, ਨੰਗਲ , ਗੰਗੋਹਰ ,ਨਿਹਾਲੂਵਾਲ, ਪੰਡੋਰੀ, ਮਹਿਲ ਕਲਾਂ ,ਸੱਦੋਵਾਲ, ਦੀਵਾਨਾ ,ਨਰਾਇਣਗਡ਼੍ਹ ਸੋਹੀਆ ਅਤੇ ਗਹਿਲ ਵਿਖੇ ਮਜ਼ਦੂਰਾਂ ਦੀਆਂ ਭਰਵੀਆਂ ਮੀਟਿੰਗਾਂ ਅਤੇ ਲਾਮਬੰਦੀ ਕਰਕੇ ਮਜ਼ਦੂਰਾਂ ਨੂੰ ਕਾਫ਼ਲਿਆਂ ਸਮੇਤ ਤਿੰਨ ਰੋਜ਼ਾ ਧਰਨੇ ਵਿੱਚ ਪੁੱਜਣ ਦਾ ਸੱਦਾ ਦਿੱਤਾ । ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਦੀਆਂ ਸਰਮਾਏਦਾਰ ਨੀਤੀਆਂ ਕਾਰਨ ਇੱਕ ਸੌ ਨੂੰ ਮਜ਼ਦੂਰ ਦੇ ਕਾਰੋਬਾਰਾਂ ਨੂੰ ਖੋਹ ਕੇ ਕਿਸਾਨ ਮਜ਼ਦੂਰ ਨੂੰ ਭੁੱਖਮਰੀ ਦਾ ਸ਼ਿਕਾਰ ਬਣਾ ਰਿਹਾ ਹੈ ।
ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 74 ਸਾਲ ਬੀਤ ਜਾਣ ਤੇ ਵੀ ਕਿਸਾਨਾਂ ਤੇ ਮਜ਼ਦੂਰਾਂ ਦੀ ਆਰਥਿਕ ਹਾਲਤ ਲਗਾਤਰ ਨਿਘਰਣ ਕਾਰਨ ਆਰਥਿਕ ਤੌਰ ਤੇ ਕਮਜ਼ੋਰ ਕਿਸਾਨ ਮਜ਼ਦੂਰ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਪਰ ਕੇਂਦਰ ਤੇ ਰਾਜ ਸਰਕਾਰਾਂ ਕਿਸਾਨਾਂ ਤੇ ਮਜ਼ਦੂਰਾਂ ਦੀ ਆਰਥਿਕ ਹਾਲਤ ਨੂੰ ਸੁਧਾਰਨ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ । ਸਗੋਂ ਕਿਸਾਨਾਂ ਅਤੇ ਮਜ਼ਦੂਰ ਪੱਖੀ ਬਣੇ ਕਾਨੂੰਨਾਂ ਨੂੰ ਤੋਡ਼ ਕੇ ਕਾਰਪੋਰੇਟ ਘਰਾਣਿਆਂ ਪੱਖੀ ਕਾਨੂੰਨ ਬਣਾ ਕੇ ਕਿਸਾਨ ਤੇ ਮਜ਼ਦੂਰ ਨੂੰ ਸਰਮਾਏਦਾਰਾਂ ਦਾ ਗੁਲਾਮ ਬਣਾਇਆ ਜਾ ਰਿਹਾ ਹੈ।  ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬਲਾਕ ਮਹਿਲ ਕਲਾਂ ਇਕਾਈ ਦੇ ਜਨਰਲ ਸਕੱਤਰ ਕੁਲਜੀਤ ਸਿੰਘ ਵਜੀਦਕੇ ,ਵਿੱਤ ਸਕੱਤਰ ਨਾਹਰ ਸਿੰਘ ਗੁੰਮਟੀ ,ਜਥੇਦਾਰ ਉਦੈ ਸਿੰਘ ਹਮੀਦੀ ,ਮਾਨ ਸਿੰਘ ਗੁਰਮ ,ਇਕਾਈ ਪ੍ਰਧਾਨ ਦਰਸ਼ਨ ਸਿੰਘ ਸੰਧੂ ,ਚਰਨਜੀਤ ਸਿੰਘ ਦਿਓਲ ਗੰਗੋਹਰ ਨੇ ਕਿਹਾ ਕਿ ਪੰਜਾਬ ਦੀਆਂ ਸੱਤ ਮਜ਼ਦੂਰ ਜਥੇਬੰਦੀਆਂ ਵੱਲੋਂ ਮਜ਼ਦੂਰਾਂ ਦੇ ਹੱਕਾਂ ਦੀ ਪ੍ਰਾਪਤੀ ਲਈ ਪਟਿਆਲਾ ਵਿਖੇ ਦਿੱਤੇ ਜਾ ਰਹੇ ਧਰਨੇ ਦੀਆਂ ਤਿਆਰੀਆਂ ਸਬੰਧੀ ਪਿੰਡ ਪੱਧਰ ਤੇ ਜਿੱਥੇ ਮਜ਼ਦੂਰਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ ।
ਉਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਮਜ਼ਦੂਰ ਜਥੇਬੰਦੀਅਾਂ ਦੇ ਪੰਜਾਬ ਸਰਕਾਰ ਦੇ ਖਿਲਾਫ ਦਿੱਤੇ ਜਾ ਰਹੇ ਧਰਨੇ ਸਬੰਧੀ ਲੰਗਰ ਪਾਣੀ ਦੁੱਧ ਅਤੇ ਚਾਹ ਦਾ ਢੁੱਕਵਾਂ ਪ੍ਰਬੰਧ ਸਾਡੀ ਜਥੇਬੰਦੀ ਵੱਲੋਂ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸਾਡੀ ਜਥੇਬੰਦੀ ਪੂਰੀ ਤਰ੍ਹਾਂ ਮਜ਼ਦੂਰਾਂ ਦੇ ਸੰਘਰਸ਼ ਦੇ ਨਾਲ ਚੱਟਾਨ ਵਾਂਗ ਖਡ਼੍ਹੀ ਹੈ।  ਇਸ ਮੌਕੇ ਪ੍ਰਧਾਨ ਤਜਿੰਦਰ ਸਿੰਘ, ਜਗਜੀਤ ਸਿੰਘ ਕਲੇਰ, ਕੁਲਵਿੰਦਰ ਸਿੰਘ ,ਭਜਨ ਸਿੰਘ, ਨਾਜਰ ਸਿੰਘ ,ਗੁਰਬਚਨ ਸਿੰਘ , ਮਹਿੰਦਰ ਸਿੰਘ ਪੰਡੋਰੀ, ਰਾਜਪਾਲ ਸਿੰਘ ਫ਼ੌਜੀ  ,ਨਾਜਰ ਸਿੰਘ ਗੰਗੋਹਰ, ਪ੍ਰਧਾਨ ਕੁਲਦੀਪ ਸਿੰਘ ,ਮਨਜੀਤ ਸਿੰਘ, ਸਿਕੰਦਰ ਸਿੰਘ ਨਿਹਾਲੂਵਾਲ ,ਅਜਮੇਰ ਸਿੰਘ ਭੱਠਲ, ਸੁਖਵਿੰਦਰ ਸਿੰਘ ਕਾਲਾ ਮਹਿਲ ਕਲਾਂ ,ਰਾਮ ਪਿਆਰੀ ਕੌਰ ,ਅਮਰਜੀਤ ਕੌਰ ,ਕੁਲਦੀਪ ਕੌਰ ,ਪਰਮਿੰਦਰ ਕੌਰ ,ਹਰਬੰਸ ਕੌਰ ,ਮਨਦੀਪ ਕੌਰ ,ਬਲਜੀਤ ਕੌਰ, ਹਰਬੰਸ ਕੌਰ, ਸੁਖਦੇਵ ਕੌਰ ,ਸੁਰਿੰਦਰ ਕੌਰ, ਰਾਣੀ ਕੌਰ, ਸਰਦਾਰਾ ਖ਼ਾਨ ,ਬੇਅੰਤ ਕੌਰ, ਰਾਜਦੀਪ ਕੌਰ ,ਗੁਰਮੀਤ ਕੌਰ, ਜਸਬੀਰ ਕੌਰ ,ਗੁਰਮੀਤ ਕੌਰ, ਰਾਜ ਕੌਰ ,ਕੇਵਲ ਸਿੰਘ ,ਬੂਟਾ ਸਿੰਘ ,ਅਮਰਜੀਤ ਕੌਰ ਤੋ ਇਲਾਵਾ ਹੋਰ ਮਜ਼ਦੂਰ ਵੱਡੀ ਗਿਣਤੀ ਵਿਚ ਹਾਜ਼ਰ ਸਨ।
Advertisement
Advertisement
Advertisement
Advertisement
Advertisement
error: Content is protected !!