ਸ਼ਹਿਰ ਵਿਚ ਪਾਣੀ ਖੜਨਾ ਜੁੰਮੇਵਾਰ ਮਹਿਕਮਿਆਂ ਦੀ ਨਲਾਇਕੀ ਇਸ ਕੰਮ ਲਈ ਭਰਤੀ ਕੀਤੇ ਇੰਜਨੀਅਰ ਤੁਰੰਤ ਬਰਖਾਸਤ ਕੀਤੇ ਜਾਣ – ਇੰਜ ਸਿੱਧੂ
ਪਰਦੀਪ ਕਸਬਾ , ਬਰਨਾਲਾ, 30 ਜੁਲਾਈ 2021
ਜਦ ਸੜਕਾਂ ਬਣਦੀਆਂ ਹਨ ਤਾਂ ਲੋਕਲ ਬਾਡੀ ਮਹਿਕਮੇ ਵਿਚ ਅਤੇ ਸੀਵਰੇਜ ਬੋਰਡ ਮਹਿਕਮੇ ਵਿਚ ਭਰਤੀ ਕੀਤੇ ਇੰਜਨੀਅਰਾਂ ਦੀ ਡਿਊਟੀ ਹੈ ਕੇ ਉਹ ਸੜਕਾਂ ਦਾ ਲੈਵਲ ਠੀਕ ਕਰਕੇ ਸੜਕਾਂ ਆਪਣੀ ਦੇਖ ਰੇਖ ਵਿੱਚ ਬਣਵਾਉਣ ਪ੍ਰੰਤੂ ਕਾਗਰਸ ਸਰਕਾਰ ਦੇ ਰਾਜ ਵਿੱਚ ਰਿਸ਼ਵਤ ਸਭ ਹਦ ਬਨੇ ਟੱਪ ਗਈ ਹੈ ਜੁਮੇਵਾਰ ਇੰਜਨੀਅਰ ਠੇਕੇਦਾਰਾ ਕੋਲੋ ਮੋਟੀਆਂ ਰਕਮਾ ਰਿਸ਼ਵਤਾਂ ਲੈਕੇ ਵਿੰਗੀਆ ਟੇਢੀਆਂ ਸੜਕਾਂ ਪਾਸ ਕਰ ਦੇਂਦੇ ਹਨ ਅਤੇ ਸ਼ਹਿਰ ਦੇ ਲੋਕ ਪ੍ਰੇਸਾਨ ਹੁੰਦੇ ਹਨ ਅਤੇ ਪ੍ਰਸਾਸ਼ਨ ਭੀ ਮੂਕ ਦਰਸ਼ਕ ਬਣਕੇ ਦੇਖਦਾ ਰਹਿਦਾ ਹੈ ਇਹ ਵਿਚਾਰ ਸਾਬਕਾ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰੈਸ ਨੋਟ ਜਾਰੀ ਕਰਦਿਆ ਪਰਗਟ ਕੀਤੇ ਓਹਨਾ ਕਿਹਾ ਕਿ ਜੁੰਮੇਵਾਰ ਇੰਜਨੀਅਰਾਂ ਨੂੰ ਚਾਹੀਦਾ ਹੈ ਕੇ ਸੜਕਾਂ ਦੇ ਟੈਂਡਰ ਹੋਣ ਤੋ ਬਾਦ ਓਹ ਆਪਣੀ ਨਿਗਰਾਨੀ ਹੇਠ ਸੜਕਾਂ ਬਣਨ ਵਾਲੀ ਜਗ੍ਹਾ ਨੂੰ ਲੈਵਲ ਕਰਵਾਉਣ ਫਿਰ ਉਸ ਉਪਰ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਵਾਉਣ।
ਜੁੰਮੇਵਾਰ ਇੰਜਨੀਅਰ ਆਪਣੇ ਏਅਰ ਕੰਡੀਸ਼ਨ ਦਫ਼ਤਰਾਂ ਵਿੱਚੋ ਬਾਹਰ ਨਹੀਂ ਨਿਕਲਦੇ ਅਤੇ ਠੇਕੇਦਾਰ ਵੱਲੋ ਪੇਸ਼ ਕੀਤੇ ਬਿੱਲ ਕਾਹਲੀ ਨਾਲ ਪਾਸ ਕਰਕੇ ਲਈ ਰਿਸ਼ਵਤ ਨੂੰ ਹਜ਼ਮ ਕਰ ਜਾਂਦੇ ਹਨ ਓਹਨਾ ਡਿਪਟੀ ਕਮਿਸ਼ਨਰ ਬਰਨਾਲਾ ਤੋ ਮੰਗ ਕੀਤੀ ਕੇ ਸੰਬਤਾਤ ਅਧਿਕਾਰੀਆਂ ਨੂੰ ਬੁਲਾ ਕੇ ਸਾਰਿਆ ਸੜਕਾਂ ਨੂੰ ਲੈਵਲ ਕਰਨ ਲਈ ਸਖ਼ਤ ਹਦਾਇਤ ਜਾਰੀ ਕਰਨ ਤਾਂਕਿ ਸ਼ਹਿਰ ਵਾਸੀਆਂ ਨੂੰ ਹੜ ਵਰਗੀ ਸਥਿਤੀ ਤੋ ਨਿਜਾਕਤ ਮਿਲ ਸਕੇ ਸਿੱਧੂ ਨੇ ਇਹ ਭੀ ਮੰਗ ਕੀਤੀ ਕੇ ਕੁਤਾਹੀ ਕਰਨ ਵਾਲੇ ਮੁਲਾਜਿਮ ਨੂੰ ਬਰਖਸਿਤ ਕਰਕੇ ਘਰ ਤੋਰਨ ਵਿਚ ਦੇਰ ਨਾ ਕੀਤੀ ਜਾਵੇ।ਇਸ ਮੌਕੇ ਸਿੱਧੂ ਤੋ ਇਲਾਵਾ ਸੂਬੇਦਾਰ ਸਰਬਜੀਤ ਸਿੰਘ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਲੈਫ ਭੋਲਾ ਸਿੰਘ ਸਿੱਧੂ ਸੂਬੇਦਾਰ ਗੁਰਮੇਲ ਸਿੰਘ ਝਲੂਰ ਸੂਬੇਦਾਰ ਹਰਭਜਨ ਸਿੰਘ ਸੂਬੇਦਾਰ ਹਰਪਾਲ ਸਿੰਘ ਅਤੇ ਹੋਰ ਸਾਬਕਾ ਸੈਨਿਕ ਹਾਜ਼ਰ ਸਨ।