ਬਦਲਾਅ ਦੇ ਨਾਮ ਤੇ ਆਪ ਸਰਕਾਰ ਬਣਾ ਕੇ ਲੋਕ ਪਛਤਾ ਰਹੇ ਹਨ :- ਪ੍ਰਨੀਤ ਕੌਰ

Advertisement
Spread information

ਬਰਨਾਲਾ ਤੋਂ ਕੇਵਲ ਢਿੱਲੋਂ ਦੀ ਜਿੱਤ ਨਾਲ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਦਾ ਬੰਨ੍ਹਿਆ ਜਾਵੇਗਾ ਮੁੱਢ : ਪ੍ਰਨੀਤ ਕੌਰ

ਰਘਵੀਰ ਹੈਪੀ, ਬਰਨਾਲਾ 17 ਨਵੰਬਰ 2024

        ਭਾਰਤੀ ਜਨਤਾ ਪਾਰਟੀ ਦੇ ਬਰਨਾਲਾ ਵਿਧਾਨ ਸਭਾ ਜਿਮਨੀ ਚੋਣ ਲਈ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਵਲੋਂ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਭਾਜਪਾ ਨੂੰ ਬਰਨਾਲਾ ਹਲਕੇ ਵਿੱਚ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਹੈ। ਜਿਸਤੋਂ ਪ੍ਰਤੀਤ ਹੋ ਰਿਹਾ ਹੈ, ਬਰਨਾਲਾ ਸੀਟ ਤੋਂ ਕੇਵਲ ਸਿੰਘ ਢਿੱਲੋਂ ਜਿੱਤਣਗੇ। ਭਾਜਪਾ ਸਰਕਾਰ ਦਾ ਮੁੱਢ ਬਰਨਾਲਾ ਸੀਟ ਤੋਂ ਕੇਵਲ ਸਿੰਘ ਢਿੱਲੋਂ ਦੀ ਜਿੱਤ ਨਾਲ ਬੰਨਿਆ ਜਾਵੇਗਾ।                                         

Advertisement

        ਪ੍ਰਨੀਤ ਕੌਰ ਨੇ ਕਿਹਾ ਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਭਾਜਪਾ ਦਾ ਪਿੰਡਾਂ ਵਿੱਚ ਬਾਈਕਾਟ ਹੈ ਅਤੇ ਕਿਸਾਨ ਭਾਜਪਾ ਦਾ ਵਿਰੋਧ ਕਰ ਰਹੇ ਹਨ, ਪ੍ਰੰਤੂ ਕਿਸਾਨਾਂ ਦੀ ਧਰਤੀ ਬਰਨਾਲਾ ਵਿੱਚ ਹਾਲਾਤ ਇਸਦੇ ਉਲਟ ਹਨ। ਬਰਨਾਲਾ ਦੇ ਪਿੰਡਾਂ ਵਿੱਚ ਲੋਕ ਆਪ ਮੁਹਾਰੇ ਭਾਜਪਾ ਅਤੇ ਸਾਡੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦਾ ਸਾਥ ਦੇ ਰਹੇ ਹਨ। ਉਹਨਾਂ ਕਿਹਾ ਕਿ ਬਰਨਾਲਾ ਦੇ ਲੋਕਾਂ ਨੇ ਬਦਲਾਅ ਦੇ ਨਾਮ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ। ਪਰ ਹੁਣ ਬਰਨਾਲਾ ਸਮੇਤ ਸਮੁੱਚੇ ਪੰਜਾਬ ਦੇ ਲੋਕ ਆਪ ਸਰਕਾਰ ਬਣਾ ਕੇ ਪਛਤਾ ਰਿਹਾ ਹੈ।

       ਉਹਨਾਂ ਕਿਹਾ ਕਿ ਆਪ ਸਰਕਾਰ ਲੋਕਾਂ ਦੇ ਟੈਕਸ ਦਾ ਪੈਸਾ ਇਸ਼ਤਿਹਾਰਬਾਜ਼ੀ ਕਰਕੇ ਆਪੇ ਪ੍ਰਚਾਰ ਤੇ ਲੁਟਾ ਰਹੀ ਹੈ। ਕੇਂਦਰ ਸਰਕਾਰ ਵਲੋਂ ਭੇਜਿਆ ਹੈਲਥ ਵੈਲਨੈੱਸ ਦਾ ਪੈਸਾ ਮੁਹੱਲਾ ਕਲੀਨਿਕਾਂ ਉਪਰ ਲਗਾ ਦਿੱਤਾ ਅਤੇ ਭਗਵੰਤ ਮਾਨ ਦੀ ਫ਼ੋਟੋ ਲਗਾ ਦਿੱਤੀ। ਜਦਕਿ ਹੁਣ ਆਮ ਆਦਮੀ ਕਲੀਨਿਕ ਤੋਂ ਸੀਐਮ ਦੀ ਫ਼ੋਟੋ ਉਤਾਰ ਰਹੀ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਬਹੁਤ ਵਾਅਦੇ ਕੀਤੇ ਸਨ, ਪ੍ਰੰਤੂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਹਨਾਂ ਇਸ ਮੌਕੇ ਬਰਨਾਲਾ ਦੇ ਲੋਕਾਂ ਨੂੰ 20 ਨਵੰਬਰ ਨੂੰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਵੋਟ ਪਾ ਕੇ ਭਾਜਪਾ ਨੂੰ ਮਜਬੂਤ ਕਰਨ ਦੀ ਅਪੀਲ ਕੀਤੀ ।

Advertisement
Advertisement
Advertisement
Advertisement
Advertisement
error: Content is protected !!