14 ਜੂਨ ਦਿਨ ਸੋਮਵਾਰ ਨੂੰ ਤਰਕਸ਼ੀਲ ਭਵਨ ਬਰਨਾਲਾ ‘ਚ 9 ਵਜੇ ਜਮਹੂਰੀ ਚੇਤਨਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ: ਜਮਹੂਰੀ ਅਧਿਕਾਰ ਸਭਾ
ਪਰਦੀਪ ਕਸਬਾ , ਬਰਨਾਲਾ: 13 ਜੂਨ, 2021
ਸਰਕਾਰ ਨੇ ਪਹਿਲੀ ਵਾਰ 6 ਜੂਨ, 2018 ਨੂੰ ਭੀਮਾ ਕੋਰੇਗਾਉਂ ਦੇ ਝੂਠੇ ਕੇਸ ਵਿੱਚ 4 ਬੁੱਧੀਜੀਵੀਆਂ ਨੂੰ ਗ੍ਰਿਫਤਾਰ ਕੀਤਾ ਸੀ। ਲਗਾਤਾਰ ਤਿੰਨ ਸਾਲ ਤੋਂ ਚੱਲ ਰਹੇ ਇਸ ਫਾਸ਼ੀਵਾਦੀ ਅਮਲ ਦੌਰਾਨ ਹੁਣ ਤੱਕ 16 ਬੁੱਧੀਜੀਵੀਆਂ ਨੂੰ ਜੇਲ੍ਹੀਂ ਡੱਕ ਚੁੱਕੀ ਹੈ। ਇਸ ਤੋਂ ਇਲਾਵਾ ਹੋਰ ਵੀ ਦਰਜਨਾਂ ਜਮਹੂਰੀ ਕਾਰਕੁੰਨ ਜੇਲ੍ਹਾਂ ‘ਚ ਬੰਦ ਹਨ। ਜਮਹੂਰੀ ਅਧਿਕਾਰ ਸਭਾ 6 ਜੂਨ ਤੋਂ ਸ਼ੁਰੂ ਹੋਏ ਪੰਦਰਵਾੜੇ ਦੌਰਾਨ ਜਮਹੂਰੀ ਚੇਤਨਾ ਦਾ ਪਰਸਾਰ ਕਰ ਰਹੀ ਹੈ। ਇਸ ਲੜੀ ਤਹਿਤ 14 ਜੂਨ ਦਿਨ ਸੋਮਵਾਰ ਨੂੰ ਤਰਕਸ਼ੀਲ ਭਵਨ ਬਰਨਾਲਾ ‘ਚ 9 ਵਜੇ ਜਮਹੂਰੀ ਚੇਤਨਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿਸ ਨੂੰ ਪ੍ਰੋਫੈਸਰ ਜਗਮੋਹਨ ਸਿੰਘ ਜਨਰਲ ਸਕੱਤਰ ਜਮਹੂਰੀ ਅਧਿਕਾਰ ਸਭਾ ਪੰਜਾਬ ਅਤੇ ਐਡਵੋਕੇਟ ਸੁਦੀਪ ਸਿੰਘ ਬਠਿੰਡਾ ਸੰਬੋਧਨ ਕਰਨਗੇ। ਸਭਾ ਦੀ ਬਰਨਾਲਾ ਜਿਲ੍ਹਾ ਇਕਾਈ ਦੇ ਪ੍ਰਧਾਨ ਗੁਰਮੇਲ ਸਿੰਘ ਠੁੱਲੀਵਾਲ ਤੇ ਸਕੱਤਰ ਸੋਹਨ ਸਿੰਘ ਮਾਝੀ ਨੇ ਸਭ ਜਮਹੂਰੀ ਕਾਰਕੁੰਨਾਂ ਤੇ ਇਨਸਾਫ ਪਸੰਦ ਸ਼ਹਿਰੀਆਂ ਨੂੰ ਸੈਮੀਨਾਰ ,’ਚ ਸ਼ਾਮਲ ਹੋਣ ਦੀ ਪੁਰਜੋਰ ਅਪੀਲ ਕੀਤੀ ਹੈ।