ਨਵੇਂ ਬਣੇ ਵੋਟਰਾਂ ਦੀ ਸਹੂਲਤ ਲਈ ਪੋਲਿੰਗ ਸਟੇਸ਼ਨਾਂ ’ਤੇ ਬੈਠਣਗੇ ਬੀ.ਐਲ.ਓਜ਼
ਰਘਵੀਰ ਹੈਪੀ , ਬਰਨਾਲਾ, 3 ਮਾਰਚ 2021
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਵੇ ਬਣੇ ਵੋਟਰਾਂ ਨੂੰ ਆਪਣੇ ਵੋਟ ਨਾਲ ਸਬੰਧਤ ਸੇਵਾਵਾਂ ਲੈਣ ਦੀ ਪ੍ਰਣਾਲੀ ਨੂੰ ਹੋਰ ਡਿਜੀਟਲ ਰੂਪ ਦਿੰਦਿਆਂ ਈ-ਐਪਿਕ ਕਾਰਡ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਫ਼ਸਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਵਿਸ਼ੇਸ਼ ਸਰਸਰੀ ਸੁਧਾਈ 2020-21 ਅਨੁਸਾਰ ਰਜਿਸਟਰਡ ਨਵਾਂ ਵੋਟਰ ਈ-ਐਪਿਕ ਨੂੰ ਆਪਣੇ ਮੋਬਾਈਲ ਵਿੱਚ ਡਾਊਨਲੋਡ ਕਰਕੇ ਰੱਖ ਸਕਦਾ ਹੈ ਤਾਂ ਜੋ ਲੋੜ ਪੈਣ ’ਤੇ ਇਸ ਦੀ ਵਰਤੋਂ ਕੀਤੀ ਜਾ ਸਕੇ। ਉਨਾਂ ਦੱਸਿਆ ਕਿ ਵੋਟਰ ਇਸ ਡਿਜੀਟਲ ਵੋਟਰ ਕਾਰਡ ਦਾ ਪਿ੍ਰੰਟ ਵੀ ਕੱਢਵਾ ਸਕਦਾ ਹੈ। ਉਨਾਂ ਦੱਸਿਆ ਕਿ ਆਮ ਲੋਕਾਂ ਦੀ ਸੁਵਿਧਾ ਲਈ ਈ-ਐਪਿਕ ਡਾਊਨਲੋਡ ਕਰਵਾਉਣ ਲਈ ਮਿਤੀ 06.03.2021 ਅਤੇ 07.03.2021 (ਸ਼ਨੀਵਾਰ ਅਤੇ ਐਤਵਾਰ) ਨੂੰ ਵਿਸ਼ੇਸ਼ ਕੈਂਪ ਲਾਏ ਜਾ ਰਹੇ ਹਨ। ਵਿਸ਼ੇਸ਼ ਕੈਂਪਾਂ ਦੌਰਾਨ ਸਮੂਹ ਬੀ.ਐਲ.ਓਜ਼ ਆਪਣੇ ਆਪਣੇ ਪੋਲਿੰਗ ਸਟੇਸ਼ਨ ’ਤੇ ਬੈਠ ਕੇ ਨਵੇ ਰਜਿਸਟਰਡ ਹੋਏ ਵੋਟਰਾਂ ਦੇ ਕਾਰਡ ਡਾਊਨਲੋਡ ਕਰਵਾਉਣਗੇ।
ਡਿਪਟੀ ਕਮਿਸ਼ਨਰ ਨੇ ਜ਼ਿਲਾ ਬਰਨਾਲਾ ਦੇ ਸਮੂਹ ਨਵੇਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਿਤੀ 06.03.2021 ਅਤੇ 07.03.2021 (ਸ਼ਨੀਵਾਰ ਅਤੇ ਐਤਵਾਰ) ਨੂੰ ਆਪਣੇ ਆਪਣੇ ਪੋਲਿੰਗ ਸਟੇਸ਼ਨ ’ਤੇ ਜਾ ਕੇ ਸਬੰਧਤ ਬੀਐਲਓ ਤੋਂ ਆਪਣਾ ਡਿਜੀਟਲ ਵੋਟਰ ਕਾਰਡ ਡਾਊਨਲੋਡ ਕਰਵਾ ਸਕਦੇ ਹਨ। ਇਸ ਤੋ ਇਲਾਵਾ ਈ-ਐਪਿਕ ਡਾਊਨਲੋਡ ਕਰਨ ਸਬੰਧੀ ਜਾਂ ਵੋਟ ਬਾਰੇ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣ ਲਈ ਟੌਲ- ਫਰੀ ਨੰਬਰ 1950 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਕੀ ਹਨ ਈ-ਐਪਿਕ ਦੇ ਫਾਇਦੇ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਡਿਜੀਟਲ ਰੂਪ ਵਿਚ ਵੋਟਰ ਕਾਰਡ ਨੂੰ ਪ੍ਰਾਪਤ ਕਰਨ ਦਾ ਇਕ ਵੱਖਰਾ ਅਤੇ ਤੇਜ਼ ਤਰੀਕਾ ਹੈ। ਇਹ ਵੋਟਰ ਤਸਦੀਕ ਲਈ ਪਛਾਣ ਦੇ ਦਸਤਾਵੇਜ਼ ਦੇ ਰੂਪ ਵਿੱਚ ਬਰਾਬਰ ਵਾਜਬ ਹੈ। ਇਸ ਨੂੰ ਵੋਟਰ ਦੀ ਸਹੂਲਤ ਮੁਤਾਬਕ ਪਿ੍ਰੰਟ ਕੀਤਾ ਜਾ ਸਕਦਾ ਹੈ ਅਤੇ ਪੋਿਗ ਦੌਰਾਨ ਪ੍ਰਮਾਣ ਵਜੋਂ ਪੇਸ਼ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਇਹ ਐਪਿਕ ਦਾ ਇਕ ਨਾ ਬਦਲਿਆ ਜਾ ਸਕਣ ਵਾਲਾ ਪੀਡੀਐਫ ਰੂਪ ਹੈ, ਜੋ ਮੋਬਾਈਲ ਜਾਂ ਕੰਪਿਊਟਰ ’ਤੇ ਡਾਊਨਲੋਡ ਕੀਤਾ ਜਾ ਸਕਦਾ ਹੈ।