ਬਰਨਾਲਾ ‘ਚ ਵੱਡਾ ਸੜ੍ਹਕ ਹਾਦਸਾ, ਬੱਸ ਤੇ ਮੋਟਰਸਾਈਕਲ ਦੀ ਟੱਕਰ , ਕਈ ਸਵਾਰੀਆਂ ਗੰਭੀਰ ਜਖਮੀ

Advertisement
Spread information

ਲੋਕਾਂ ਦੀ ਮੱਦਦ ਨਾਲ ਜਖਮੀਆਂ ਨੂੰ ਪੁਲਿਸ ਨੇ ਸੰਭਾਲਿਆ,ਕਰਵਾਇਆ ਹਸਪਤਾਲ ਭਰਤੀ


ਹਰਿੰਦਰ ਨਿੱਕਾ, ਬਰਨਾਲਾ 28 ਫਰਵਰੀ 2021

           ਅੱਜ ਸਵੇਰੇ ਕਰੀਬ ਸਾਢੇ 10 ਵਜੇ ਬਰਨਾਲਾ – ਹੰਡਿਆਇਆ ਮੁੱਖ ਸੜ੍ਹਕ ਤੇ ਬਣੇ ਮੋਗਾ ਬਾਈਪਾਸ ਦੇ ਉਵਰਬ੍ਰਿਜ ਦੇ ਹੇਠਾਂ ਖਾਲਸਾ ਘੁਲਾੜ ਦੇ ਬਿਲਕੁਲ ਸਾਹਮਣੇ ਇੱਕ ਮੋਟਰਸਾਈਕਲ ਸਵਾਰ ਦੋਧੀ ਨੂੰ ਬਚਾਉਂਦਿਆਂ ਬੜੀ ਤੇਜ ਰਫਤਾਰ ਨਾਲ ਜਾ ਰਹੀ, ਰਾਜਧਾਨੀ ਬੱਸ ਖੇਤਾਂ ਵਿੱਚ ਜਾ ਉੱਤਰੀ । ਜਦੋਂ ਕਿ ਮੋਟਰਸਾਈਕਲ ਸਵਾਰ ਦੋਧੀ ਉੱਥੇ ਹੀ ਡਿੱਗ ਕੇ ਗੰਭੀਰ ਰੂਪ ਵਿੱਚ ਹੋ ਗਿਆ। ਜਦੋਂ ਕਿ ਇੱਕ ਦਮ ਤੇਜੀ ਨਾਲ ਖੇਤਾਂ ੳਲ ਡਿੱਕ ਡੋਲੇ ਖਾਂਦੀ ਬੱਸ ਦੀਆਂ ਸਵਾਰੀਆਂ ਚੀਖਾਂ ਮਾਰਨ ਲੱਗ ਪਈਆਂ, ਚੀਖਾਂ ਸੁਣਕੇ ਰਾਹਗੀਰ ਅਤੇ ਨੇੜਲੇ ਖੇਤਾਂ ਵਿੱਚ ਕੰਮ ਕਰਦੇ ਲੋਕ ਹਾਦਸੇ ਵਾਲੀ ਥਾਂ ਪਹੁੰਚ ਕੇ ਸਵਾਰੀਆਂ ਦੇ ਬਚਾਅ ਲਈ ਜੁੱਟ ਗਏ। ਘਟਨਾ ਦੀ ਸੂਚਨਾ ਮਿਲਿਦਿਆਂ ਹੀ ਥਾਣਾ ਸਿਟੀ 2 ਦੀ ਪੁਲਿਸ ਵੀ ਥਾਣੇਦਾਰ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਦੁਰਘਟਨਾ ਵਾਲੀ ਜਗ੍ਹਾ ਤੇ ਪਹੁੰਚ ਗਈ। ਉੱਧਰ ਪ੍ਰਾਈਵੇਟ ਐਂਬੂਲੈਂਸ ਅਤੇ ਹੋਰ ਪ੍ਰਾਈਵੇਟ ਗੱਡੀਆਂ ਨਾਲ ਜਖਮੀਆਂ ਨੂੰ ਸਿਵਲ ਹਸਪਤਾਲ ਇਲਾਜ ਲਈ ਲਿਜਾਇਆ ਗਿਆ। ਬੇਸ਼ੱਕ ਬੱਸ ਵਿੱਚਲੀਆਂ ਜਖਮੀ ਜਿਆਦਾ ਸਵਾਰੀਆਂ ਨੂੰ ਲੋਕਾਂ ਨੇ ਬੱਸ ਵਿੱਚੋਂ ਕੱਢ ਲਿਆ। ਪਰੰਤੂ ਕਾਫੀ ਗੰਭੀਰ ਹਾਲਤ ਵਿੱਚ ਜਖਮੀ ਬਜੁਰਗ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਪੁਲਿਸ ਕਰਮਚਾਰੀਆਂ ਨੇ ਬੱਸ ਵਿੱਚੋਂ ਕੱਢਿਆ ਅਤੇ ਬਾਹਰ ਖੜ੍ਹੀਆਂ ਬਾਕੀ ਹੋਰ ਰਹਿੰਦੀਆਂ ਘੱਟ ਜਖਮੀ ਸਵਾਰੀਆਂ ਨੂੰ ਥਾਣਾ ਸਿਟੀ 2 ਦੀ ਪੁਲਿਸ ਆਪਣੀ ਗੱਡੀ ਵਿੱਚ ਹਸਪਤਾਲ ਪਹੁੰਚਾਇਆ। ਡਾਕਟਰਾਂ ਅਨੁਸਾਰ ਸਾਰੇ ਜਖਮੀਆਂ ਦਾ ਇਲਾਜ ਜਾਰੀ ਹੈ, ਇੱਕ ਬਜੁਰਗ ਤੇ ਕੁਝ ਹੋਰ ਸਵਾਰੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

Advertisement

ਪੁਲਿਸ ਨੇ ਕਬਜੇ ਵਿੱਚ ਲਿਆ ਮੋਟਰਸਾਈਕਲ ਅਤੇ ਬੱਸ

           ਥਾਣੇਦਾਰ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਰਾਜਧਾਨੀ ਬੱਸ ਨੰਬਰ PB. 07-BV-7566 ਅਤੇ ਦੋਧੀ ਦੇ ਮੋਟਰ ਸਾਈਕਲ ਨੂੰ ਕਬਜੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਮਾਮੂਲੀ ਰੂਪ ਵਿੱਚ ਜਖਮੀ ਹੋਏ ਬੱਸ ਦੇ ਡਰਾਇਵਰ ਜਸਮੇਲ ਸਿੰਘ ਸਹਿਜੜਾ ਨੇ ਦੱਸਿਆ ਕਿ ਬੱਸ ਬਰਨਾਲਾ ਤੋਂ ਬਠਿੰਡਾ ਵੱਲ ਜਾ ਰਹੀ ਸੀ, ਬੱਸ ਜਦੋਂ ਸਟੈਂਡਰਡ ਚੌਂਕ ਤੋਂ ਪਹਿਲਾਂ ਪੈਂਦੇ ਮੋਗਾ ਬਾਈਪਾਸ ਦੇ ਪੁਲ ਹੇਠਾਂ ਪਹੁੰਚੀ ਤਾਂ ਹੰਡਿਆਇਆ ਵੱਲ ਮੋਟਰਸਾਈਕਲ ਤੇ ਜਾ ਰਹੇ ਦੋਧੀ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ। ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਉਸ ਨੇ ਬੱਸ ਨਜਦੀਕੀ ਖੇਤਾਂ ਵੱਲ ਮੋੜ ਦਿੱਤੀ। ਉਨਾਂ ਕਿਹਾ ਕਿ ਜੇਕਰ ਉਹ ਬੱਸ ਨੂੰ ਕੰਟਰੋਲ ਕਰਕੇ, ਖੇਤਾਂ ਵੱਲ ਨਾ ਮੋੜਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਜਿਸ ਨਾਲ ਕਾਫੀ ਸਵਾਰੀਆਂ ਦੀ ਜਾਨ ਜੋਖਿਮ ਵਿੱਚ ਪੈ ਜਾਂਦੀ। ਉੱਧਰ ਨਜਦੀਕੀ ਲੋਕਾਂ ਨੇ ਦੱਸਿਆ ਕਿ ਬੱਸ ਬਹੁਤ ਹੀ ਤੇਜ ਰਫਤਾਰ ਨਾਲ ਆ ਰਹੀ ਸੀ। ਜਦੋਂ ਬੱਸ ਚਾਲਕ ਨੇ ਹੌਰਨ ਵਜਾਇਆ ਤਾਂ ਬੱਸ ਤੋਂ ਅੱਗੇ ਜਾ ਰਿਹਾ ਦੋਧੀ ਡਰ ਗਿਆ ਤੇ ਆਪਣੇ ਬਚਾਅ ਦਾ ਯਤਨ ਕਰਦਾ ਹੋਇਆ ਮੋਟਰ ਸਾਇਕਲ ਉੱਥੇ ਹੀ ਡਿੱਗ ਪਿਆ। ਜਦੋਂ ਕਿ ਬੱਸ ਤੇਜ ਹੋਣ ਕਾਰਣ ਖੇਤਾਂ ਵੱਲ ਉੱਤਰ ਗਈ। ਲੋਕਾਂ ਨੇ ਕਿਹਾ ਕਿ ਚਲੋ, ਵੱਡਾ ਹਾਸਦਾ ਟਲ ਗਿਆ, ਕਿਸੇ ਵੀ ਧਿਰ ਦਾ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ। ਜੇਕਰ ਬੱਸ ਖੇਤਾਂ ਵੱਲ ਨਾ ਮੁੜਦੀ ਤਾਂ ਸੜ੍ਹਕ ਤੇ ਆ ਜਾ ਰਹੇ ਹੋਰ ਵਹੀਕਲ ਵੀ ਦੁਰਘਟਨਾ ਦੀ ਭੇਂਟ ਚੜ੍ਹ ਜਾਂਦੇ । ਥਾਣੇਦਾਰ ਕੁਲਦੀਪ ਸਿੰਘ ਤੇ ਬਲਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਜਖਮੀਆਂ ਦੇ ਬਿਆਨ  ਅਤੇ ਹਾਦਸੇ ਵਾਲੀ ਥਾਂ ਤੋਂ ਜਾਣਕਾਰੀ ਹਾਸਿਲ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਹਾਦਸੇ ਵਿੱਚ ਜਖਮੀਆਂ ਦੇ ਨਾਮ-

ਅਮਰਜੀਤ ਕੌਰ  ਵਾਸੀ ਗੁਰਸੇਵਕ ਨਗਰ ਬਰਨਾਲਾ, ਕਾਕਾ ਸਿੰਘ ਵਾਸੀ ਖੁੱਡੀ ਕਲਾਂ, ਬਿੰਦਰ ਕੌਰ ਵਾਸੀ ਕੁਠਾਲਾ, ਬਬੀਤਾ ਵਾਸੀ ਲੁਧਿਆਣਾ, ਬੇਗਮ ਨੂਰ ਵਾਸੀ ਜੈਮਲ ਸਿੰਘ ਵਾਲਾ, ਦਰਸ਼ਨ ਸਿੰਘ ਵਾਸੀ ਬਰਨਾਲਾ, ਰਾਮ ਦੇਵ ਵਾਸੀ ਲੱਖੀ ਕਲੋਨੀ ਬਰਨਾਲਾ, ਅਹਮਿਦੀ ਨਾਜੀਮ ਵਾਸੀ ਲੁਧਿਆਣਾ, ਜਸਵੀਰ ਸਿੰਘ ਵਾਸੀ ਜਟਾਣਾ ਉੱਚਾ, ਜਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ , ਸੰਤ ਰਾਮ ਵਾਸੀ ਰਾਮਪੁਰਾ , ਰਣਜੀਤ ਕੌਰ ਵਾਸੀ ਗਿੱਲ ਕਲਾਂ ਜਿਲ੍ਹਾ ਬਠਿੰਡਾ, ਮਹਿੰਦਰ ਕੌਰ, ਨਰਦੇਵ ਸਿੰਘ ਆਦਿ ਸ਼ਾਮਿਲ ਹਨ।

Advertisement
Advertisement
Advertisement
Advertisement
Advertisement
error: Content is protected !!