ਭਲ੍ਹਕੇ 3 ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰੇਗੀ ਪੁਲਿਸ
ਹਰਿੰਦਰ ਨਿੱਕਾ , ਬਰਨਾਲਾ 28 ਫਰਵਰੀ 2021
ਬਹੁਚਰਚਿਤ ਤਾਂਤਰਿਕ ਗੈਂਗਰੇਪ ਮਾਮਲੇ ਵਿੱਚ ਪੁਲਿਸ ਨੇ ਗੈਂਗਰੇਪ ਦੀ ਸਾਜਿਸ਼ ਰਚਣ ਦੀ ਮੁੱਖ ਦੋਸ਼ੀ ਕਰਮਜੀਤ ਕੌਰ ਉਰਫ ਅਮਨ ਸਣੇ ਤਿੰਨ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਲਿਆ ਹੈ। ਜਦੋਂਕਿ ਤਾਂਤਰਿਕ ਮਨੋਜ ਬਾਬਾ, ਅਕਾਲੀ ਆਗੂ ਧਰਮਿੰਦਰ ਘੜੀਆਂ ਵਾਲਾ ਤੇ ਹੋਰ 4 ਹੋਰ ਦੋਸ਼ੀਆਂ ਦੀ ਗਿਰਫਤਾਰੀ ਲਈ ਪੁਲਿਸ ਪੱਬਾਂ ਭਾਰ ਹੋਈ ਫਿਰਦੀ ਹੈ। ਇਹ ਜਾਣਕਾਰੀ ਸਿਟ ਦੇ ਮੈਂਬਰ ਤੇ ਥਾਣਾ ਸਿਟੀ 1 ਦੇ ਐਸ ਐਚ ਉ ਲਖਵਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਗੈਂਗਰੇਪ ਮਾਮਲੇ ਦੀ ਗਹਿਰਾਈ ਨਾਲ ਜਾਂਚ ਲਈ ਮਾਨਯੋਗ ਸ੍ਰੀ ਸੰਦੀਪ ਗੋਇਲ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਬਰਨਾਲਾ ਜੀ ਦੇ ਦਿਸ਼ਾ ਨਿਰਦੇਸਾ ਅਨੁਸਾਰ ਮੁਕੱਦਮਾ ਨੰਬਰ 340 ਮਿਤੀ 10.07.2020 ਅ/ਧ 346,376ਡੀ, 328,120ਬੀ,506,34 ਹਿੰ:ਦੰ: ਥਾਣਾ ਸਿਟੀ ਬਰਨਾਲਾ ਵਿੱਚ ਬਣਾਈ ਗਈ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਵੱਲੋਂ ਮੁਕੱਦਮਾ ਉਕਤ ਦੀ ਮੁੱਖ ਦੋਸਣ ਕਰਮਜੀਤ ਕੌਰ ਉਰਫ ਅਮਨ ਪਤਨੀ ਰਸ਼ਵੀਰ ਸਿੰਘ ਵਾਸੀ ਪ੍ਰੇਮ ਨਗਰ ਬਰਨਾਲਾ ਨੂੰ ਉਸ ਦੇ ਸਾਥੀਆਂਂ ਚੰਦ ਲਾਲ ਪੁੱਤਰ ਮਹਿੰਦਰ ਸਿੰਘ ਵਾਸੀ ਨੇੜੇ ਫਰਵਾਹੀ ਚੂੰਗੀ ਬਰਨਾਲਾ ਅਤੇ ਅਮ੍ਰਿਤਪਾਲ ਕੌਰ ਪਤਨੀ ਚਮਕੌਰ ਸਿੰਘ ਵਾਸੀ ਪੰਧੇਰ ਸਮੇਤ ਕਾਬੂ ਅਦਾਲਤਾ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤਿੰਨੋਂ ਗਿਰਫਤਾਰ ਦੋਸ਼ੀਆਂ ਨੂੰ ਭਲ੍ਹਕੇ ਮਿਤੀ 01.03.2021 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜਿੰੰਨ੍ਹਾਂ ਪਾਸੋਂ ਇਹਨਾਂਂ ਦੇ ਬਾਕੀ ਹੋਰ ਸਾਥੀਆਂ ਦੇ ਟਿਕਾਣਿਆਂ ਬਾਰੇ ਪੁੱਛ ਪੜਤਾਲ ਕਰਕੇ ਉਨ੍ਹਾਂ ਨੂੰ ਵੀ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇਗਾ।