ਲਖਵਿੰਦਰ ਸ਼ਿੰਪੀ , ਹੰੰਡਿਆਇਆ/ਬਰਨਾਲਾ, 11 ਫਰਵਰੀ 2021
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ਼ਜ਼ ਯੂਨੀਵਰਸਿਟੀ ਲੁਧਿਆਣਾ ਅਧੀਨ ਕਿ੍ਰਸ਼ੀ ਵਿਗਿਆਨ ਕੇਂਦਰ ਹੰਡਿਆਇਆ, ਬਰਨਾਲਾ ਵੱਲੋਂ ਪੰਜ ਦਿਨਾਂ ਦਾ ਸ਼ਹਿਦ ਦੀ ਮੱਖੀ ਪਾਲਣ ਦਾ ਸਿਖਲਾਈ ਕੋਰਸ ਡਾ. ਪ੍ਰਹਿਲਾਦ ਸਿੰਘ ਤੰਵਰ, ਐਸੋਸੀਏਟ ਡਾਇਰੇਕਟਰ ਦੀ ਅਗਵਾਹੀ ਹੇਠ ਲਗਾਇਆ ਗਿਆ।
ਡਾ. ਤੰਵਰ ਨੇ ਮੱਖੀ ਪਾਲਣ ਕੋਰਸ ਦੀ ਸਿਖਲਾਈ ਲੈਣ ਲਈ ਆਏ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਸ਼ਹਿਦ ਦੀ ਮੱਖੀ ਪਾਲਣ ਦੇ ਕਿੱਤੇ ਵਿੱਚ ਰੋਜ਼ਗਾਰ ਦੀਆਂ ਸੰਭਾਵਨਾਂ ਅਤੇ ਕਿ੍ਰਸ਼ੀ ਵਿਗਿਆਨ ਕੇਂਦਰ ਦੀਆਂ ਗਤੀਵਿਧੀਆਂ ਬਾਰੇ ਦੱਸਿਆ। ਡਾ. ਤੰਵਰ ਨੇ ਸ਼ਹਿਦ ਮੱਖੀ ਪਾਲਣ ਦੀ ਟ੍ਰੇਨਿੰਗ ਲੈਣ ਆਏ ਕਿਸਨਾਂ ਨੂੰ ਸ਼ਹਿਦ ਦੀ ਪੈਕਿੰਗ ਕਰ ਕੇ ਵੇਚਣ ਦੀ ਸਲਾਹ ਦਿਤੀ, ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋ ਸਕਦਾ ਹੈ। ਇਸ ਟ੍ਰੇਨਿੰਗ ਦੌਰਾਨ ਡਾ. ਕਮਲਦੀਪ ਸਿੰਘ ਮਠਾੜੂ, ਸਹਾਇਕ ਪ੍ਰੋਫੈਸਰ, ਪੌਦ ਸੁਰੱਖਿਆ ਨੇ ਸ਼ਹਿਦ ਮੱਖੀ ਦੀਆਂ ਪ੍ਰਜਾਤੀਆਂ, ਮੌਸਮੀ ਸਾਂਭ-ਸੰਭਾਲ, ਰਾਣੀ ਮੱਖੀ ਦਾ ਜੀਵਣ ਚੱਕਰ, ਮੱਖੀਆਂ ਦੀ ਖੁਰਾਕ ਅਤੇ ਸ਼ਹਿਦ ਕੱਢਣ ਬਾਰੇ ਦੱਸਿਆ। ਡਾ. ਹਰਮੀਤ ਕੌਰ, ਸਹਾਇਕ ਪ੍ਰੋਫੈਸਰ, ਪੌਦ ਸੁਰੱਖਿਆ ਕੇ.ਵੀ.ਕੇ. ਮੋਹਾਲੀ ਨੇ ਸ਼ਹਿਦ ਮੱਖੀਆਂ ਵਿੱਚ ਪੈਣ ਵਾਲੇ ਕੀੜੇ ਅਤੇ ਬੀਮਾਰੀਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਡਾ. ਹਰਜੋਤ ਸਿੰਘ ਸੋਹੀ, ਸਹਾਇਕ ਪ੍ਰੋਫੈਸਰ, ਬਾਗਬਾਨੀ ਨੇ ਪੰਜਾਬ ਵਿਚ ਵੱਖ-ਵੱਖ ਮੌਸਮਾਂ ਵਿੱਚ ਮਿਲਣ ਵਾਲੇ ਫੱੁਲ-ਫਲਾਂ ਬਾਰੇ ਜਾਣਕਾਰੀ ਦਿੱਤੀ। ਡਾ. ਅੰਜੁਲੀ, ਸਹਾਇਕ ਪ੍ਰੋਫੈਸਰ, ਗ੍ਰਹਿ ਵਿਗਿਆਨ ਨੇ ਸ਼ਹਿਦ ਤੋਂ ਬਣਨ ਵਾਲੇ ਵੱਡ ਮੱੁਲੇ ਪਦਾਰਥਾਂ ਬਾਰੇ ਜਾਗਰੂਕ ਕੀਤਾ। ਹਰਦੀਪ ਸਿੰਘ, ਸਹਾਇਕ ਡਾਇਰੇਕਟਰ, ਬਾਗਬਾਨੀ ਵਿਭਾਗ, ਸੰਗਰੂਰ ਨੇ ਬਾਗਬਾਨੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਸ੍ਰੀਮਤੀ ਨਰਪਿੰਦਰਜੀਤ ਕੌਰ ਬਾਗਬਾਨੀ ਵਿਕਾਸ ਅਫਸਰ, ਬਰਨਾਲਾ ਨੇ ਦੱਸਿਆ ਕਿ ਕਿਸਾਨ 50 ਸ਼ਹਿਦ ਮੱਖੀ ਦੇ ਡੱਬਿਆਂ ’ਤੇ ਸਬਸਿਡੀ ਲੈ ਸਕਦਾ ਹੈ।
ਇਸ ਮੌਕੇ ਜਸਵਿੰਦਰ ਸਿੰਘ, ਫੂਡ ਸੇਫਟੀ ਅਫਸਰ, ਬਰਨਾਲਾ ਨੇ ਐਫ.ਐਸ.ਐਸ.ਏ.ਆਈ. ਦਾ ਲਾਇਸੈਂਸ ਪ੍ਰਾਪਤ ਕਰਨ ਬਾਰੇ ਦੱਸਿਆ। ਇਸ ਕਿੱਤਾਮੁਖੀ ਟਰੇਨਿੰਗ ਵਿੱਚ ਤਿੰਨ ਜ਼ਿਲਿਆ ਤੋਂ 40 ਕਿਸਾਨਾਂ, ਕਿਸਾਨ ਮਹਿਲਾਵਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਨੇ ਭਾਗ ਲਿਆ।