ਖਾਦ, ਬੀਜਾਂ, ਕੀੜੇਮਾਰ ਦਵਾਈਆਂ ਦੇ ਮਿਆਰ ’ਤੇ ਦਿੱਤਾ ਜਾ ਰਿਹੈ ਜ਼ੋਰ: ਮੁੱਖ ਖੇਤੀਬਾੜੀ ਅਫਸਰ
ਰਘਵੀਰ ਹੈਪੀ , ਬਰਨਾਲਾ, 11 ਫਰਵਰੀ 2021
ਖੇਤੀਬਾੜੀ ਵਿਭਾਗ ਪੰੰਜਾਬ ਦੇ ਨਿਰਦੇਸ਼ਕ ਸ੍ਰੀ ਰਾਜੇਸ਼ ਵਿਸ਼ਿਸ਼ਟ ਦੀ ਅਗਵਾਈ ਹੇਠ ਸੂਬੇ ਅੰਦਰ ਕਿਸਾਨਾਂ ਨੂੰ ਸੁਧਰੇ ਬੀਜ, ਚੰਗੀ ਗੁਣਵੱਤਾ ਦੀਆਂ ਕੀੜੇਮਾਰ ਦਵਾਈਆਂ ਅਤੇ ਸ਼ੁੱਧ ਮਿਆਰੀ ਖਾਦਾਂ ਦੀ ਸਪਲਾਈ ਯਕੀਨੀ ਬਨਾੳਣ ਲਈ ਖੇਤੀਬਾੜੀ ਵਿਭਾਗ ਦੇ ਫੀਲਡ ਵਿੱਚ ਤਾਇਤਾਤ ਅਮਲੇ ਵੱਲੋੋਂ ਸਮੇਂ ਸਮੇਂ ’ਤੇ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਦੀਆਂ ਦੁਕਾਨਾਂ ਤੋੋਂ ਇਨਾਂ ਦੇ ਨਮੂਨੇ ਭਰ ਕੇ ਪਰਖ ਕਰਵਾਏ ਜਾਂਦੇ ਹਨ।ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਚਰਨਜੀਤ ਸਿੰਘ ਕੈਂਥ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਕੰਮ ਵਾਸਤੇ ਫੀਲਡ ਅਮਲੇ ਨੂੰ ਕੱਪੜੇ ਦੀਆਂ ਥੈਲੀਆ, ਖਾਲੀ ਕੰਨਟੇਨਰ, ਬੈਗ ਆਦਿ ਦੀ ਜ਼ਰੂਰਤ ਹੁੰਦੀ ਹੈ, ਇਸ ਵਾਸਤੇ ਸੁਖਦੇਵ ਸਿੰਘ ਸਿੱਧੂ, ਸੰਯੁਕਤ ਡਾਇਰੈਕਰ ਖੇਤੀਬਾੜੀ (ਪੌਦਾ ਸੁਰੱਖਿਆ) ਦੇ ਸਹਿਯੋਗ ਸਦਕਾ ਜ਼ਿਲੇ ਦੇ ਬਲਾਕ ਮਹਿਲ ਕਲਾ, ਸਹਿਣਾ ਤੇ ਬਰਨਾਲਾ ਦੇ ਤਕਨੀਕੀ ਫੀਲਡ ਅਮਲੇ ਨੂੰ ਇਹ ਸਮੱਗਰੀ ਮੁਹੱਈਆ ਕਰਵਾਈ ਗਈ ਹੈ। ਉਨਾਂ ਅੱਗੇ ਦੱਸਿਆ ਕਿ ਹੁਣ ਤੱਕ ਜ਼ਿਲੇ ਅੰਦਰ ਕੀੜੇਮਾਰ ਦਵਾਈਆਂ ਦੇ 159 ਸੈਂਪਲ, ਖਾਦ ਦੇ 99 ਸੈਂਪਲ ਅਤੇ ਬੀਜ ਦੇ 155 ਸੈਂਪਲ ਭਰੇ ਜਾ ਚੁੱਕੇ ਹਨ ਅਤੇ ਜਿਹੜਾ ਸੈਂਪਲ ਗੈਰ-ਮਿਆਰੀ ਪਾਇਆ ਜਾਂਦਾ ਹੈ, ਉਸ ਖ਼ਿਲਾਫ਼ ਨਿਯਮ ਅਨੁਸਾਰ ਕਾਰਵਾਈ ਵੀ ਕੀਤੀ ਜਾਂਦੀ ਹੈ।
ਇਸ ਸਮੇਂ ਪਲਾਟ ਡਾਕਟਰਜ਼ ਸਰਵਿਸ਼ਜ਼ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਡਾ. ਗੁਰਬਿੰਦਰ ਸਿੰਘ ਅਤੇ ਜਨਰਲ ਸਕੱਤਰ ਡਾ ਸੁਖਪਾਲ ਸਿੰਘ ਨੇ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਚਰਨਜੀਤ ਸਿੰਘ ਕੈਥ ਵੱਲੋੋਂ ਕੁਆਲਿਟੀ ਕੰਟਰੋਲ ਦੇ ਕੰਮ ਵਾਸਤੇ ਮੁਹਈਆ ਕਰਵਾਈ ਸਮੱਗਰੀ ਦੇ ਕੰਮ ਦੀ ਸ਼ਲਾਘਾ ਕੀਤੀ। ਇਸ ਸਮੇੇਂ ਡਾ. ਗੁਰਚਰਨ ਸਿੰਘ ਏਡੀਓ ਤੇ ਸ੍ਰੀ ਸੁਨੀਲ ਕੁਮਾਰ, ਖੇਤੀਬਾੜੀ ਉਪ ਨਿਰੀਖਕ ਵੀ ਹਾਜ਼ਰ ਸੀ।