ਵਿਸ਼ਾਲ ਸਾਂਝਾ ਕਿਸਾਨ ਸੰਘਰਸ਼-ਅਕਾਸ਼ ਗੁੰਜਾਊ ਨਾਅਰਿਆਂ ਨਾਲ ਗੂੰਜਿਆ ਬਰਨਾਲਾ

Advertisement
Spread information

ਕਿਸਾਨ ਮਜਦੂਰਾਂ ਦੀ ਉੱਠੀ ਅਵਾਜ, ਮੋਦੀ ਅਤੇ ਲੁਟੇਰੇ ਕਾਰਪੋਰੇਟ ਘਰਾਣੇ ਮੁਰਦਾਬਾਦ-ਮੁਰਦਾਬਾਦ


ਹਰਿੰਦਰ ਨਿੱਕਾ , ਬਰਨਾਲਾ 5 ਦਸੰਬਰ 2020 

     ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਤੀਜੇ ਮਹੀਨੇ ਵਿੱਚ ਦਾਖਲ ਹੋ ਚੁੱਕਾ ਹੈ। ਅੱਜ ਮੋਦੀ-ਸ਼ਾਹ ਹਕੂਮਤ ਅਤੇ ਮਹਾਂ ਲੁਟੇਰੇ ਕਾਰਪੋਰੇਟ ਘਰਾਣਿਆਂ ਦਾ ਸਦਰ ਬਜਾਰ ਵਿੱਚ ਹਜਾਰਾਂ ਦੀ ਤਾਦਾਦ ਵਿੱਚ ਸ਼ਾਮਿਲ ਹੋਈ ਵਿਸ਼ਾਲ ਲੋਕਾਈ ਨੇ ਰੋਹ ਭਰਪੂਰ ਮਾਰਚ ਕਰਕੇ ਸ਼ਹੀਦ ਭਗਤ ਸਿੰਘ ਚੌਂਕ ਵਿੱਚ ਪੁਤਲਾ ਫੂਕਿਆ ਅਤੇ ਜੰਮਕੇ ਨਾਹਰੇਬਾਜੀ ਕਰਨ ਦੇ ਨਾਲ ਸਾਂਝੇ ਪੁਤਲੇ ਦੀ ਖੂਬ ਛਿੱਤਰ ਪਰੇਡ ਕੀਤੀ।

Advertisement

      ਬੁਲਾਰਿਆਂ ਨੇ ਅੱਜ ਸਾਂਝੇ ਕਿਸਾਨ ਸੰਘਰਸ਼ ਨੂੰ ਵਿਸ਼ਾਲ ਲੋਕਾਈ ਦੇ ਸੱਭੇ ਮਿਹਨਤਕਸ਼ ਤਬਕੇ ਇਸ ਸਾਂਝੇ ਕਿਸਾਨ ਨੂੰ ਬਲ ਬਖਸ਼ ਰਹੇ ਹਨ। ਸੂਝਵਾਨ ਸਖਸ਼ੀਅਤਾਂ ਸਾਂਝੇ ਕਿਸਾਨ ਮੋਰਚੇ ਵਿੱਚ ਸ਼ਾਮਿਲ ਵੀ ਹੁੰਦੀਆਂ ਹਨ, ਹਜਾਰਾਂ ਰੁ. ਫੰਡ ਪੱਖੋਂ ਯੋਗਦਾਨ ਪਾਕੇ ਵੱਡਾ ਸਹਾਰਾ ਬਣ ਰਹੇ ਹਨ। ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਵਿਰੋਧੀ ਤਿੰਨੇ ਕਾਨੂੰਨਾਂ ਖਿਲਾਫ ਚੱਲ ਰਹੇ ਸਾਂਝੇ ਲੋਕ ਸੰਘਰਸ਼ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ, ਪ੍ਰੇਮਪਾਲ ਕੌਰ, ਗੁਰਚਰਨ ਸਿੰਘ, ਹਰਚਰਨ ਚੰਨਾ, ਕਰਨੈਲ ਸਿੰਘ ਗਾਂਧੀ , ਖੁਸ਼ਮੰਦਰਪਾਲ, ਖੁਸ਼ੀਆ ਸਿੰਘ, ਗੁਰਮੇਲ ਰਾਮ ਸ਼ਰਮਾ, ਗੁਰਜੰਟ ਸਿੰਘ , ਪਰਮਜੀਤ ਕੌਰ, ਜਸਪਾਲ ਕੌਰ, ਸਿੰਦਰ ਧੌਲਾ ਆਦਿ ਨੇ ਕਿਹਾ ਕਿ ਖੇਤੀ ਵਿਰੋਧੀ ਤਿੰਨੇ ਕਾਨੂੰਨ ਅਤੇ ਬਿਜਲੀ ਸੋਧ ਬਿਲ-2020ਖਿਲਾਫ ਚੱਲ ਰਿਹਾ ਸੰਘਰਸ਼ ਅਹਿਮ ਪੜਾਅ ਵਿੱਚ ਦਾਖਲ ਹੋ ਗਿਆ ਹੈ।      ਜਦ ਸਾਂਝੇ ਮੋਰਚੇ ਦੀ ਅਗਵਾਈ ਵਿੱਚ ਕਿਸਾਨ ਜਥੇਬੰਦੀਆਂ ਮੋਦੀ ਸਰਕਾਰ ਦੇ ਮੰਤਰੀਆਂ ਨਾਲ ਪੰਜਵੇਂ ਦੌਰ ਦੇ ਗੇੜ ਦੀ ਗੱਲਬਾਤ ਕਰਨ ਜਾ ਰਹੀਆਂ ਹਨ। ਮੁਲਕ ਦਾ ਪ੍ਰਧਾਮ ਮੰਤਰੀ ਕਿਸਾਨਾਂ ਦੀ ਮੌਤ ਦੇ ਜਾਰੀ ਕੀਤੇ ਵਰੰਟਾਂ (ਤਿੰਨ ਖੇਤੀ ਵਿਰੋਧੀ ਆਰਡੀਨੈਂਸਾਂ) ਨੂੰ ਕ੍ਰਾਂਤੀਕਾਰੀ ਦੱਸਕੇ ਛੇ ਮਹੀਨਿਆਂ ਤੋਂ ਸੰਘਰਸ਼ ਦੇ ਰਾਹ ਪਏ ਕਿਸਾਨਾਂ ਦੇ ਜਖਮਾਂ ਉੱਪਰ ਲੂਣ ਭੁੱਕ ਰਿਹਾ ਹੈ। ਇਸੇ ਕਰਕੇ ਅੱਜ ਪੂਰੇ ਮੁਲਕ ਵਿੱਚ ਮੋਦੀ-ਸ਼ਾਹ ਅਤੇ ਮਹਾਂ ਲੁਟੇਰੇ ਕਾਰਪੋਰੇਟ ਘਰਾਣਿਆਂ ਦੇ ਪੁਤਲ ਸਾੜ੍ਹ ਮੁਜਾਹਰੇ ਕਰਨ ਦੇ ਸੱਦੇ ਤਹਿਤ ਬਰਨਾਲਾ ਦੇ ਸਦਰ ਬਜਾਰ ਵਿੱਚ ਵਿਸ਼ਾਲ ਮੁਜਾਹਰਾ ਕਰਕੇ ਸ਼ਹੀਦ ਭਗਤ ਸਿੰਘ ਚੌਂਕ ਵਿੱਚ ਸਾੜ੍ਹੇ ਜਾ ਰਹੇ ਪੁਤਲਾ ਸਮਾਗਮ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਪਹੁੰਚੇ ਲੋਕ ਕਾਫਲਿਆਂ ਨੂੰ ਸੰਗਰਾਮੀ ਮੁਬਾਰਕਬਾਦ ਦਿੱਤੀ। ਸੰਘਰਸ਼ ਦੀ ਧਾਰ ਨੂੰ ਹੋਰ ਤੇਜ ਕਰਦਿਆਂ ੮ ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ।

       ਇਸ ਸੱਦੇ ਨੂੰ ਸਫਲ਼ ਬਨਾਉਣ ਅਤੇ ਉਸ ਦਿਨ ਪੂਰਾ ਸ਼ਹਿਰੀ ਕਾਰੋਬਾਰ ਬੰਦ ਰੱਖਣ ਦੀ ਜੋਰਦਾਰ ਅਪੀਲ ਕੀਤੀ। ਅੱਜ ਦੇ ਸਮਾਗਮ ਨੂੰ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਨੇ ਭਰਵੀਂ ਸ਼ਮੂਲੀਅਤ ਕਰਕੇ ਹਮਾਇਤ ਦਿੱਤੀ। ਬਿਜਲੀ ਕਾਮਿਆਂ ਦੀ ਜਥੇਬੰਦੀ ਟੈਕਨੀਕਲ ਸਰਵਿਸਜ ਯੂਨੀਅਨ (ਰਜਿ) ਅੱਜ ਦੇ ਸਮਾਗਮ ਵਿੱਚ ਭਰਵਾਂ ਕਾਫਲਾ ਲੈਕੇ ਸ਼ਾਮਿਲ ਹੋਈ ਅਤੇ ਉਪ ਮੰਡਲ ਸ਼ਹਿਣਾ ਨੇ ਪੰਜ ਹਜਾਰ ਰੁ. , ਹਰਵਿੰਦਰ ਸਿੰਘ ਵੜੈਚ ਨੇ 4000ਰੁ ਸੀਨੀਅਰ ਸਿਟੀਜਨ ਸੋਸਾਇਟੀ ਨੇ 2100ਰੁ, ਮਾਸਟਰ ਕਾਡਰ ਯੂਨੀਅਨ ਨੇ 2100ਰੁ ਦੀ ਆਰਥਿਕ ਸਹਾਇਤਾ ਵੀ ਸੰਚਾਲਨ ਕਮੇਟੀ ਨੂੰ ਸੌਂਪੀ। ਮਾਈ ਭਾਗੋ ਅਤੇ ਗਦਰੀ ਗੁਲਾਬ ਕੌਰ ਦੀਆਂ ਵਾਰਸ ਕਿਸਾਨ ਔਰਤਾਂ ਦੀ ਸਾਂਝੇ ਕਿਸਾਨੀ ਸੰਘਰਸ਼ ਵਿੱਚ ਲਗਾਤਾਰ ਵਧ ਰਹੀ ਸ਼ਮੂਲੀਅਤ ਨੇ ਮੋਦੀ ਹਕੂਮਤ ਨੂੰ ਤਰੇਲੀਆਂ ਲਿਆਂਦੀਆਂ ਹੋਈਆਂ ਹਨ।
       ਇਸੇ ਹੀ ਤਰ੍ਹਾਂ ਰਿਲਾਇੰਸ ਮਾਲ ਬਰਨਾਲਾ ਅਤੇ ਟੋਲ ਪਲਾਜਾ ਮਹਿਲਕਲਾਂ ਵਿਖੇ ਪੁਤਲੇ ਫੂਕ ਮੁਜਾਰੇ ਕੀਤੇ ਗਏ। ਡੀਮਾਰਟ, ਅਧਾਰ ਮਾਰਕੀਟ ਅੱਗੇ ਚੱਲ ਰਹੇ ਧਰਨਿਆਂ/ਘਿਰਾਉਆਂ ਉੱਪਰ ਸੰਘਰਸ਼ਸ਼ੀਲ ਕਾਫਲਿਆਂ ਨੇ ਹੋਰ ਵੱਧ ਜੋਸ਼ ਭਰਪੂਰ ਗੁੰਜਾਊ ਨਾਹਰੇ ਗੁੰਜਾਕੇ ਵਿਸ਼ਾਲ ਸਾਂਝੇ ਜਥੇਬੰਦਕ ਕਿਸਾਨ ਸੰਘਰਸ਼ ਰਾਹੀਂ ਮੋਦੀ ਹਕੂਮਤ ਦੀ ਹੈਂਕੜ ਭੰਨਣ ਦਾ ਐਲਾਨ ਕੀਤਾ। ਵੱਖ ਵੱਖ ਥਾਵਾਂ ਤੇ ਚੱਲ ਰਹੀਆਂ ਸੰਘਰਸ਼ੀ ਥਾਵਾਂ ਉੱਪਰ ਮਲਕੀਤ ਸਿੰਘ ਈਨਾ, ਪਰਮਿੰਦਰ ਸਿੰਘ ਹੰਢਿਆਇਆ, ਭੋਲਾ ਸਿੰਘ ਛੰਨਾਂ, ਗੁਰਮੇਲ ਸਿੰਘ ਠੁੱਲੀਵਾਲ, ਮੇਜਰ ਸਿੰਘ ਸੰਘੇੜਾ, ਅਜਮੇਰ ਸਿੰੰਘ ਕਾਲਸਾਂ, ਪਿਸ਼ੌਰਾ ਸਿੰਘ ਹਮੀਦੀ, ਜਸਵੰਤ ਸਿੰਘ , ਭੋਲਾ ਸਿੰਘ, ਅਜਮੇਰ ਸਿੰਘ, ਮਹਿੰਦਰ ਸਿੰਘ, ਹਰਚਰਨ ਚਹਿਲ, ਜਗਤਾਰ ਸਿੰਘ ਮੂੰਮ, ਪਰਮਜੀਤ ਕੌਰ ਠੀਕਰੀਵਾਲ, ਸ਼ਿੰਦਰ ਕੌਰ, ਸਰਬਜੀਤ ਕੌਰ, ਜਸਵਿੰਦਰ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਹਜਾਰਾਂ ਦੀ ਗਿਣਤੀ ਵਿੱਚ ਕੱਲ੍ਹ ਦਿੱਲੀ ਵੱਲ ਰਵਾਨਾ ਹੋਏ ਕਾਫਲਿਆਂ ਨੇ ਦਿੱਲੀ ਦੇ ਬਾਰਡਰ ਉੱਪਰ ਪਹੁੰਚਕੇ ਦਿੱਲੀ ਹਕੂਮਤ ਦੀ ਧੌਣ ਤੇ ਗੋਡਾ ਧਰ ਲਿਆ ਹੈ ਜੋ ਮੋਦੀ ਸਰਕਾਰ ਨੂੰ ਤਿੰਨੇ ਖੇਤੀ ਵਿਰੋਧੀ ਕਾਨੂੰਨ ਵਾਪਸ ਹੋਣ ਤੱਕ ਜਾਰੀ ਰਹੇਗਾ।

   ਆਗੂਆਂ ਨੇ ਸਾਂਝੇ ਕਿਸਾਨ ਮੋਰਚੇ ਵੱਲੋਂ ਅੱਜ ਦੇ ਦਿਨ ਮੋਦੀ-ਸ਼ਾਹ ਅਤੇ ਦਿਉਕੱਦ ਕਾਰਪੋਰੇਟ ਘਰਾਣਿਆਂ(ਅਡਾਨੀਆਂ,ਅੰਬਾਨੀਆਂ) ਦੇ ਪੁਤਲੇ ਸਾੜ ਮੁਜਾਹਰਿਆਂ ਵਿੱਚ ਕਾਫਲੇ ਬੰਂ੍ਹਕੇ ਸ਼ਾਮਿਲ ਹੋਣ ਲਈ ਧੰਨਵਾਦ ਕਰਦਿਆਂ 8 ਦਸੰਬਰ ਭਾਰਤ ਬੰਦ ਦੀਆਂ ਤਿਆਰੀਆਂ ਵਿੱਚ ਜੁਟਜਾਣ ਦਾ ਸੱਦਾ ਦਿੱਤਾ। ਮੋਦੀ-ਸ਼ਾਹ ਅਤੇ ਕਾਰਪੋਰੇਟ ਘਰਾਣਿਆਂ ਦੇ ਸ਼ਰਮਨਾਕ ਲੁਟੇਰੇ ਗਠਜੋੜ ਵਿਰੁੱਧ ਪੁਤਲੇ ਸਾੜ੍ਹ ਮੁਜਾਹਰੇ ਵਿੱਚ ਵੱਡੀ ਗਿਣਤੀ ਵਿੱਚ ਕਾਫਲੇ ਬੰਨ੍ਹਕੇ ਸ਼ਾਮਿਲ ਹੋਣ ਲਈ ਤਹਿ ਦਿਲੋਂ ਧੰਨਵਾਦ ਕੀਤਾ।

Advertisement
Advertisement
Advertisement
Advertisement
Advertisement
error: Content is protected !!