ਸ੍ਰੋਮਣੀ ਭਗਤ ਬਾਬਾ ਸੈਣ ਜੀ ਦਾ ਸਲਾਨਾ ਸਮਾਰੋਹ ਮਨਾਇਆ

Advertisement
Spread information

ਸੈਣ ਸਮਾਜ ਦੇ ਲੋਕਾਂਂ ਨੂੰ ਕੁਰੀਤੀਆਂਂ ਦਾ ਖਹਿੜਾ ਛੱਡ ਕੇ ਚੰਗਾ ਸਮਾਜ ਸਿਰਜਣ ਦਾ ਸੱਦਾ

ਓ.ਬੀ. ਸੀ. ਸਮਾਜ ਨੂੰ 27% ਰਿਜਰਵੇਸਨ ਦਾ ਹੱਕ ਪ੍ਰਾਪਤ ਕਰਨ ਲਈ ਸੰਘਰਸ਼ ਦਾ ਰਾਹ ਅਪਣਾਉਣ  ਦੀ ਲੋੜ


ਰਘਬੀਰ ਹੈਪੀ ,ਬਰਨਾਲਾ, 6 ਦਸੰਬਰ  2020

         ਬਾਬਾ ਸੈਣ ਭਗਤ ਵੈਲਫੇਅਰ ਸੋਸਾਇਟੀ ਰਜਿ: ਵੱਲੋਂ ਸ੍ਰੋਮਣੀ ਭਗਤ ਬਾਬਾ ਸੈਣ ਜੀ ਦਾ ਸਲਾਨਾ ਸਮਾਰੋਹ , ਯਾਦਗਾਰ ਬਾਬਾ ਸੈਣ ਭਗਤ ਬਰਨਾਲਾ ਵਿਖੇ ਬਹੁਤ ਹੀ ਸ਼ਰਧਾਂ ਅਤੇ ਉਤਸਾਹ ਨਾਲ ਮਨਾਇਆ ਗਿਆ। ਯਾਦਗਾਰ ਅਸਥਾਨ ਤੇ ਬਾਬਾ ਸੈਣ ਭਗਤ ਜੀ ਦੀ ਪ੍ਰਤਿਮਾ ਦੀ ਸਥਾਪਨਾ ਸੰਤ ਅਮ੍ਰਿਤਾ ਨੰਦ ਝਲੂਰ ਵਾਲੇ, ਸੰਤ ਪਿਆਰਾ ਸਿੰਘ ਡੇਰਾ ਬਾਬਾ ਗਾਂਂਧਾ ਸਿੰਘ, ਸੰਤ ਮੱਘਰ ਦਾਸ ਖੁੱਡੀ ਕਲਾਂ , ਸੰਤ ਸੁਖਦੇਵ ਮੁਨੀ ਸੰਘੇੜਾ ਵਾਲੇ ਅਤੇ ਬਲਦੇਵ ਦਾਸ ਸੰਘੇੜਾ ਜੀ ਦੁਆਰਾ ਪੂਰਨ ਧਾਰਮਿਕ ਮਰਿਆਦਾ ਅਨੁਸਾਰ ਕੀਤੀ ਗਈ।

Advertisement

           ਇਸ ਮੌਕੇ ਪਾਵਨ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਸ੍ਰੀ ਆਖੰਡ ਪਾਠ ਜੀ ਦੇ ਭੋਗ ਪਾਏ ਗਏ। ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਭੋਗ ਉਪਰੰਤ ਵਿਚਾਰਾਂਂ ਕਰਦਿਆਂ ਭਾਈ ਰਾਜ ਸਿੰਘ ਜੰਗੀਆਣਾ ਨੇ ਸਮਾਜਿਕ ਕੁਰੀਤੀਆਂਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਉਦਿਆਂ ਸੈਣ ਸਮਾਜ ਦੇ ਲੋਕਾ ਨੂੰ ਕੁਰੀਤੀਆਂਂ ਦਾ ਖਹਿੜਾ ਛੱਡ ਕੇ ਚੰਗਾ ਸਮਾਜ ਸਿਰਜਣ ਦਾ ਸੱਦਾ ਦਿੱਤਾ। ਭਾਈ ਜਗਤਾਰ ਸਿੰਘ ਮੋਹਰਸਿੰਘ ਵਾਲਾ ਨੇ ਵੀ ਸੈਣ ਸਮਾਜ ਦੇ ਲੋਕਾਂ ਨੂੰ ਪੜ੍ਹ-ਲਿਖ ਕੇ ਵਧੀਆਂ ਨਾਗਰਿਕ ਬਣ ਕੇ ਸਮਾਜ ਭਲਾਈ ਦੇ ਕੰਮ ਵਿੱਚ ਆਪੋ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ।

    ਟੂਡੇ ਨਿਊਜ਼ ਵੈਬ ਚੈਨਲ ਦੇ ਮੁੱਖ ਸੰਪਾਦਕ ਹਰਿੰਦਰ ਨਿੱਕਾ ਨੇ ਸੈਣ ਸਮਾਜ ਦੇ ਇਤਹਾਸਿਕ ਪਿਛੋਕੜ ਅਤੇ ਮੌਜੂਦਾ ਹਾਲਤਾਂਂ ਦੇ ਸੰਦਰਭ ਵਿੱਚ ਸੈਣ ਸਮਾਜ ਦੀ ਅਹਿਮ ਭੂਮਿਕਾ ਦਦੀ ਵਿਸਥਾਰ ਸਾਹਿਤ ਚਰਚਾ ਕੀਤੀ। ਉਨਾ ਸੈਣ ਸਮਾਜ ਦੇ ਲੋਕਾਂ ਨੂੰ ਓ ਬੀ ਸੀ ਵਰਗ ਲਈ ਸੰਵਿਧਾਨ ਤੌਰ ਤੇ ਮਿਲੀ ਹੋਈ 27% ਰਿਜਰਵੇਸਨ ਦਾ ਹੱਕ ਪ੍ਰਾਪਤ ਕਰਨ ਲਈ ਸੰਘਰਸ਼ ਦਾ ਰਾਹ ਅਪਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾਂ ਬਾਬਾ ਸੈਣ ਭਗਤ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਸੁਰਿੰਦਰ ਜਸਧੋਲ ਨੇ ਬਾਖੂਬੀ ਨਿਭਾਈ। ਸਮਾਗਮ ਮੌਕੇ ਤੇ ਉਚੇਚੇ ਤੌਰ ਤੇ ਪਹੁੰਚੇ ਸਾਬਕਾ ਐਮ ਐਲ ਏ ਅਤੇ ਪੰਜਾਬ ਪ੍ਰਦੇਸ਼ ਕਮੇਟੀ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋ ਦੀ ਹਾਜਰੀ , ਉਨਾਂ ਦੇ ਰਾਜਸੀ ਸਕੱਤਰ ਹਰਦੀਪ ਸਿੰਘ ਦੀਪਾ ਨੇ ਲਵਾਈ। ਉਨਾਂ ਸਰਦਾਰ ਢਿੱਲੋ ਦੀ ਤਰਫੋਂਂ,, ਯਾਦਗਾਰ ਬਾਬਾ ਸੈਣ ਭਗਤ ਵੱਲ ਜਾਣ ਵਾਲੇ ਕੱਚੇ ਰਾਸਤੇ ਨੂੰ ਪੱਕਾ ਕਰਨ ਲਈ 19 ਲੱਖ 40 ਹਜਾਰ ਰੁਪਏ ਦੀ ਗ੍ਰਾਟ ਦੇਣ ਦਾ ਐਲਾਨ ਵੀ ਕੀਤਾ ।

        ਉਨਾਂ ਕਿਹਾ ਕਿ ਨਗਰ ਕੌਸ਼ਲ ਵੱਲੋਂ ਇਸ ਰਾਸਤੇ ਨੂੰ ਪੱਕਾ ਕਰਨ ਲਈ ਪਾਸ ਕਰ ਦਿੱਤਾ ਗਿਆ ਹੈ। ਜਲਦੀ ਹੀ ਟੈਂਡਰ ਲਗਵਾ ਕੇ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ  ਸਿਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਜਤਿੰਦਰ ਜਿੰਮੀ ਸਾਬਕਾ ਐਮ ਸੀ ਤੇਜਾ ਸਿੰਘ, ਕਾਗਰਸੀ ਆਗੂ ਮੀਤਾ ਸਿੰਘ ਠੇਕੇਦਾਰ ਵੀ ਵਿਸ਼ੇਸ ਤੌਰ ਤੇ ਪਹੁੰਚੇ। ਬਾਬਾ ਸੈਣ ਭਗਤ ਵੈਲਫੇਅਰ ਸੋਸਾਇਟੀ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ ਚੇਅਰਮੈਨ ਸੁਰਿੰਦਰ ਜਸਧੋਲ ਸਿੰਘ ਚੀਮਾ, ਗਰੀਬੂ ਸਿੰਘ ਰਾਜੂ, ਮੁੱਖ ਸਲਾਹਕਾਰ ਜਗਜੀਤ ਸਿੰਘ ਜੱਸੀ, ਸਰਪ੍ਰਸਤ ਜੰਗ ਸਿੰਘ ਜੰਗੀਆਣਾ, ਸਕੱਤਰ ਜਰਨਲ ਗੁਰਜੰਟ ਸਿੰਘ ਮਾਨ, ਖਜਾਨਚੀ ਤੀਰਥ ਸਿੰਘ, ਮੀਤ ਪ੍ਰਧਾਨ ਹਰਜਿੰਦਰ ਸਿੰਘ ਭੋਲਾ, ਸਲਾਹਕਾਰ ਜਗਰੂਪ ਸਿੰਘ ਗੁਰਮਾ ਵਾਲੇ, ਜਗਰੂਪ ਸਿੰਘ ਜੂਪੀ, ਜੀਤ ਸਿੰਘ, ਜਗਤਾਰ ਸਿੰਘ ਧੋਲਾ,ਪ੍ਰਦੀਪ ਕੁਮਾਰ ਬਾਲਾ ਜੀ ਕੈਮੀਕਲ ਬਰਨਾਲਾ ਆਦਿ ਹੋਰ ਪਤਵੰਤੇ ਸੱਜਣ ਸਾਮਿਲ ਹੋਏ। ਇਸ ਮੌਕੇ ਮਾਤਾ ਗੁਜਰ ਕੌਰ ਸੁਖਮਨੀ ਸੋਸਾਇਟੀ ਬਰਨਾਲਾ ਅਤੇ ਕੱਟੂ ਵਾਲੇ ਜੱਥੇ ਵੱਲੋਂ ਰਸ ਭਿੰਨਾਂ ਕੀਰਤਨ ਕੀਤਾ ਗਿਆ। ਸਮਾਰੋਹ ਦੌਰਾਨ  ਜੋੜੇ ਸੰਭਾਲਣ ਦੀ ਸੇਵਾ ਅਜਾਦ ਸੇਵਾ ਦਲ ਬਰਨਾਲਾ ਦੇ ਮੈਂਬਰਾਂ ਨੇ ਤਨਦੇਹੀ ਤੇ ਸਰਧਾ ਨਾਲ ਨਿਭਾਈ। ਮਾਰਕਿਟ ਕਮੇਟੀ ਵੱਲੋਂ ਕੁਲਵਿੰਦਰ ਸਿੰਘ ਭੁੱਲਰ ਅਤੇ ਗਰੀਬੂ ਸਿੰਘ ਰਾਜੂ ਵੱਲੋਂ ਯਾਦਗਾਰ ਅਸਥਾਨ ਤੇ ਸਬਮਰਸੀਬਲ ਦੀ ਸੇਵਾ ਕਰਵਾਉਣ ਦਾ ਐਲਾਨ ਵੀ ਕੀਤਾ। ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋ ਦੀ ਤਰਫੋ ਸੰਸਥਾਂ ਦੇ ਸਹਿਯੋਗ ਲਈ 11 ਹਜਾਰ ਰੁਪਏ ਦੀ ਨਗਦ ਰਾਸ਼ੀ ਵੀ ਦਿੱਤੀ ਗਈ।

Advertisement
Advertisement
Advertisement
Advertisement
Advertisement
error: Content is protected !!