ਬੱਸ  ਰੂਟ ਪਰਮਿਟਾਂ ਲਈ  ਦਰਖਾਸਤਾਂ  ਮੰਗੀਆਂ

ਬੱਸ ਰੂਟ ਪਰਮਿਟਾਂ ਲਈ ਦਰਖਾਸਤਾਂ ਮੰਗੀਆਂ *7 ਅਕਤੂਬਰ ਤੱਕ ਕੀਤਾ ਜਾ ਸਕਦਾ ਹੈ ਅਪਲਾਈ ਪ੍ਰਦੀਪ ਕਸਬਾ  , ਬਰਨਾਲਾ :3 ਅਕਤੂਬਰ  2021   ਪੰਜਾਬ ਸਰਕਾਰ ਵੱਲੋਂ ਆਮ ਜਨਤਾ ਨੂੰ ਬਿਹਤਰ ਬੱਸ ਸਰਵਿਸ ਅਤੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਦੇਣ ਲਈ ਮੁਹਿੰਮ ਜਾਰੀ ਹੈ। ਇਸ  ਤਹਿਤ ਪੰਜਾਬ ਸਰਕਾਰ ਵੱਲੋਂ ਘਰ-ਘਰ ਰੁਜ਼ਗਾਰ ਮਿਸ਼ਨ   ਨੂੰ ਅੱਗੇ ਤੋਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ  ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਸ਼ੁਰੂ ਕਰਨ ਲਈ ਬੱਸ ਪਰਮਿਟ ਦਿੱਤੇ ਜਾਣਗੇ।             ਪੀਆਰਟੀਸੀ ਬਰਨਾਲਾ ਡਿਪੂ ਦੇ ਜਨਰਲ ਮੈਨੇਜਰ ਐਮ.ਪੀ. ਸਿੰਘ ਨੇ ਦੱਸਿਆ ਕਿ ਹਾਈਵੇਅ ਅਤੇ ਪੰਜਾਬ ਸਟੇਟ ਰੂਟਾਂ ਲਈ 7 ਅਕਤੂਬਰ ਤੱਕ ਦਰਖਾਸਤਾਂ ਦਿੱਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਜ਼ਰੂਰਤਮੰਦ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਉਥੇ ਹੀ ਆਮ ਲੋਕਾਂ ਨੂੰ ਹੋਰ ਵਧੀਆ ਸਹੂਲਤਾਂ ਮਿਲਣਗੀਆਂ।             ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਮੀਟਿੰਗ ਵਿੱਚ ਉਨ੍ਹਾਂ ਵੱਲੋਂ ਬੱਸ ਸਟੈਂਡਾਂ ਅਤੇ ਬੱਸਾਂ ਦੀ ਸਾਫ-ਸਫਾਈ ਰੱਖਣ ਸਬੰਧੀ ਵੀ ਆਦੇਸ਼ ਦਿੱਤੇ ਗਏ ਸਨ।

Read More

ਗਾਂਧੀ ਜਯੰਤੀ ਮੌਕੇ ਪਲਾਸਟਿਕ ਮੁਕਤ ਬਰਨਾਲਾ ਮੁਹਿੰਮ ਦਾ ਆਗਾਜ਼

ਗਾਂਧੀ ਜਯੰਤੀ ਮੌਕੇ ਪਲਾਸਟਿਕ ਮੁਕਤ ਬਰਨਾਲਾ ਮੁਹਿੰਮ ਦਾ ਆਗਾਜ਼ * ਦੁਕਾਨਦਾਰਾਂ, ਫ਼ਲ ਅਤੇ ਸਬਜ਼ੀ ਵਿਕਰੇਤਾਵਾਂ ਆਦਿ ਨੂੰ ਪਲਾਸਟਿਕ ਦੇ ਲਿਫ਼ਾਫ਼ਿਆ…

Read More

ਸਿਵਲ ਹਸਪਤਾਲ ਬਚਾਓ ਕਮੇਟੀ ਨੇ ਉਪ ਮੁੱਖ ਮੰਤਰੀ ਸੋਨੀ ਨੂੰ ਗਿਣਵਾਈਆਂ ਹਸਪਤਾਲ ਦੀਆਂ ਖਾਮੀਆਂ

ਸਿਵਲ ਹਸਪਤਾਲ ਨੂੰ ਜਿਲ੍ਹਾ ਹਸਪਤਾਲ ਵਜੋਂ ਅਪਗ੍ਰੇਡ ਕਰਨ ਦੀ ਮੰਗ ਹਰਿੰਦਰ ਨਿੱਕਾ, ਬਰਨਾਲਾ  2 ਅਕਤੂਬਰ 2021        ਸਿਹਤ…

Read More

ਚਿੱਪ ਵਾਲਾ ਮੀਟਰ ਲਾਉਣ ਤੋਂ ਭੜ੍ਹਕੇ ਕਿਸਾਨ ,ਵਾਟਰ ਵਰਕਸ ਤੇ ਲਗਾਇਆ ਮੀਟਰ ਪੁਟਾਇਆ

ਪਿੰਡ ਨਿਹਾਲੂਵਾਲ ‘ਚ ਕਿਸਾਨ ਜਥੇਬੰਦੀਆਂ ਨੇ ਕੀਤਾ ਬਿਜਲੀ ਬੋਰਡ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ        ਗੁਰਸੇਵਕ ਸਿੰਘ ਸਹੋਤਾ,ਪਾਲੀ ਵਜੀਦਕੇ…

Read More

ਗਾਂਧੀ ਜਯੰਤੀ ਮੌਕੇ ਪਲਾਸਟਿਕ ਮੁਕਤ ਬਰਨਾਲਾ ਮੁਹਿੰਮ ਦਾ ਆਗਾਜ਼

ਦੁਕਾਨਦਾਰਾਂ, ਫ਼ਲ ਅਤੇ ਸਬਜ਼ੀ ਆਦਿ ਵੇਚਣ ਵਾਲਿਆਂ ਨੂੰ ਪਲਾਸਟਿਕ ਦੇ ਲਿਫ਼ਾਫ਼ਿਆ ਦੀ ਵਰਤੋਂ ਨਾ ਕਰਨ ਦੀ ਅਪੀਲ ਰਘਵੀਰ ਹੈਪੀ/ ਰਵੀ…

Read More

ਡਿਪਟੀ ਮੁੱਖ ਮੰਤਰੀ OP ਸੋਨੀ ਨੇ ਮੀਂਹ ਪੈਂਦੇ ‘ਚ ਹੀ ਰੱਖਿਆ ਮਲਟੀਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ

300 ਬੈਡ ਦੇ ਹਸਪਤਾਲ ‘ਚ ਹੋਊ ਹਰ ਤਰਾਂ ਦੀਆਂ ਬੀਮਾਰੀਆਂ ਦਾ ਇਲਾਜ, ਹੁਣ ਇਲਾਕੇ ਦੇ ਲੋਕਾਂ ਨੂੰ ਨਹੀਂ ਪੈਣੀ P…

Read More

ਬੁਲੰਦ ਹੌਸਲਿਆਂ ਨਾਲ ਪੈਰ ਧਰਿਆ ਧਰਨੇ ਦੇ ਦੂਸਰਾ ਸਾਲ ‘ਚ;  ਪਹਿਲੇ ਦਿਨ ਵਾਲਾ ਜੋਸ਼ ਤੇ ਉਤਸ਼ਾਹ ਬਰਕਰਾਰ

*ਬੁਲੰਦ ਹੌਸਲਿਆਂ ਨਾਲ ਪੈਰ ਧਰਿਆ ਧਰਨੇ ਦੇ ਦੂਸਰਾ ਸਾਲ ‘ਚ;  ਪਹਿਲੇ ਦਿਨ ਵਾਲਾ ਜੋਸ਼ ਤੇ ਉਤਸ਼ਾਹ ਬਰਕਰਾਰ * ਧਰਨੇ ਦੀ…

Read More

ਧੀ ਨੂੰ ਇਨਸਾਫ ਦਿਵਾਉਣ ਲਈ ਭੱਜ ਨੱਠ ਕਰਦਿਆਂ ਪਿਉ ਨੇ ਹੀ ਗੁਆਈ ਜਾਨ,

ਹੱਕ ਲੈਣ ਲਈ ਟੈਂਕੀ ਤੇ ਬੱਚੇ ਸਣੇ ਚੜ੍ਹੀ ਮਨਦੀਪ, ਪੁਲਿਸ ਖਿਲਾਫ ਪਿੰਡ ਵਾਸੀਆਂ ‘ਚ ਫੈਲਿਆ ਗੁੱਸਾ ਬੀ.ਕੇ.ਯੂ. ਏਕਤਾ ਉਗਰਾਹਾਂ ਨੇ…

Read More

ਬਰਨਾਲਾ ‘ਚ ਉਪ ਮੁੱਖ ਮੰਤਰੀ OP ਸੋਨੀ ਭਲ੍ਹਕੇ ਰੱਖਣਗੇ ਮਲਟੀਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ

EX ਐਮ.ਐਲ.ਏ. ਕੇਵਲ  ਢਿੱਲੋਂ ਦੇ ਡ੍ਰੀਮ ਪ੍ਰੋਜੈਕਟ ਨੂੰ ਕੱਲ੍ਹ ਲੱਗਣਗੇ ਖੰਭ ਹਰਿੰਦਰ ਨਿੱਕਾ, ਬਰਨਾਲਾ 1 ਅਕਤੂਬਰ 2021     ਪੰਜਾਬ…

Read More

ਪ੍ਰਸ਼ਾਸ਼ਨ ਨੂੰ ਪਈਆਂ ਭਾਜੜਾਂ, ਬੱਚੇ ਸਣੇ ਪਾਣੀ ਦੀ ਟੈਂਕੀ ਤੇ ਚੜ੍ਹੀ ਸੌਹਰਿਆਂ ਤੋਂ ਦੁਖੀ ਨੂੰਹ

ਮੌਕੇ ਤੇ ਪਹੁੰਚੇ ਪ੍ਰਸ਼ਾਸ਼ਨਿਕ ਅਧਿਕਾਰੀ, ਔਰਤ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜ਼ਾਰੀ ਹਰਿੰਦਰ ਨਿੱਕਾ , ਬਰਨਾਲਾ 1 ਅਕਤੂਬਰ 2021     …

Read More
error: Content is protected !!