ਸਿਵਲ ਹਸਪਤਾਲ ਬਚਾਓ ਕਮੇਟੀ ਨੇ ਉਪ ਮੁੱਖ ਮੰਤਰੀ ਸੋਨੀ ਨੂੰ ਗਿਣਵਾਈਆਂ ਹਸਪਤਾਲ ਦੀਆਂ ਖਾਮੀਆਂ

Advertisement
Spread information

ਸਿਵਲ ਹਸਪਤਾਲ ਨੂੰ ਜਿਲ੍ਹਾ ਹਸਪਤਾਲ ਵਜੋਂ ਅਪਗ੍ਰੇਡ ਕਰਨ ਦੀ ਮੰਗ


ਹਰਿੰਦਰ ਨਿੱਕਾ, ਬਰਨਾਲਾ  2 ਅਕਤੂਬਰ 2021 
      ਸਿਹਤ ਸਬੰਧੀ ਮੁਸ਼ਕਲਾਂ ਦੇ ਹੱਲ ਲਈ ਸਿਵਲ ਹਸਪਤਾਲ ਬਚਾਓ ਕਮੇਟੀ ਬਰਨਾਲਾ ਦੇ ਆਗੂਆਂ ਦਾ ਇੱਕ ਵਫਦ ਸੂਬੇ ਦੇ ਉਪ ਮੁੱਖ ਮੰਤਰੀ ਨੂੰ ਮਿਲਿਆ। ਅੱਜ ਬਰਨਾਲਾ ਵਿਖੇ ਉੱਪ ਮੁੱਖ ਮੰਤਰੀ ਪੰਜਾਬ ਹੰਢਿਆਇਆ ਵਿਖੇ ਨਵੇਂ ਬਣਨ ਵਾਲੇ ਸੁਪਰ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਰੱਖਣ ਲਈ ਪੁੱਜੇ ਹੋਏ ਸਨ। ਵਫਦ ਵਿੱਚ ਸ਼ਾਮਿਲ ਆਗੂਆਂ ਨਰਾਇਣ ਦੱਤ, ਖੁਸ਼ੀਆ ਸਿੰਘ, ਮੇਲਾ ਸਿੰਘ ਕੱਟੂ, ਸੋਹਣ ਸਿੰਘ, ਕਮਲਜੀਤ ਸਿੰਘ, ਗੁਰਜੰਟ ਸਿੰਘ,ਸੁਖਜੰਟ ਸਿੰਘ,ਹਰਚਰਨ ਸਿੰਘ ਚੰਨਾ ਅਤੇ ਜਗਜੀਤ ਸਿੰਘ ਨੇ ਕਿਹਾ ਕਿ     – ਸਿਵਲ ਹਸਪਤਾਲ ਬਰਨਾਲਾ ਨੂੰ ਜਿਲ੍ਹਾ ਹਸਪਤਾਲ ਵਜੋਂ ਇਸੇ ਹੀ ਥਾਂ ਉੱਪਰ 200 ਬੈੱਡਾਂ ਦੇ ਸੁਪਰਸਪੈਸ਼ਲਿਟੀ ਹਸਪਤਾਲ ਵਜੋਂ ਅਪਗ੍ਰੇਡ ਕਰਕੇ ਬਹੁਮੰਜਲੀ ਬਿਲਿਡਿੰਗ ਦੀ ਉਸਾਰੀ ਕੀਤੀ ਜਾਵੇ।
 – ਮਰੀਜਾਂ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਸਿਵਲ ਹਸਪਤਾਲ ਬਰਨਾਲਾ ਵਿੱਚ ਆਈ.ਸੀ.ਯੂ ਵਾਰਡ ਦੀ ਉਸਾਰੀ ਕੀਤੀ ਜਾਵੇ।
 -ਆਈ.ਸੀ.ਯੂ ਵਾਰਡ ਲਈ ਲੋੜੀਂਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਦੀ ਤੈਨਾਤੀ ਕੀਤੀ ਜਾਵੇ।
 -ਸਿਵਲ ਹਸਪਤਾਲ ਬਰਨਾਲਾ ਵਿੱਚ ਸਪੈਸ਼ਲਿਸ਼ਟ ਡਾਕਟਰਾਂ ( ਬੱਚਿਆਂ, ਰੇਡੀਆਲੋਜਿਸਟ, ਐਨਸਥੀਸੀਆ, ਸਰਜਨ ਆਦਿ ) ਦੀਆਂ ਲੰਬੇ ਸਮੇਂ ਤੋਂ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ।
 -ਸਿਵਲ ਹਸਪਤਾਲ ਵਿੱਚ ਸੀ.ਟੀ ਸਕੈਨ ਅਤੇ ਐਮ. ਆਰ. ਆਈ ਮਸ਼ੀਨਾਂ ਸਥਾਪਿਤ ਕੀਤੀਆਂ ਜਾਣ ਅਤੇ ਅਲਟਰਾਸਾਉਂਡ ਸਮੇਤ 24 ਘੰਟੇ ਚਾਲੂ ਰੱਖੀਆਂ ਜਾਣ, ਖਾਲੀ ਪਈਆਂ ਮੈਡੀਕਲ ਅਫਸਰਾਂ ਅਤੇ ਮੈਡੀਕਲ ਅਮਲੇ ਦੀਆਂ ਪੋਸਟਾਂ ਭਰੀਆਂ ਜਾਣ, ਐਨ.ਐਚ.ਐੱਮ ਅਧੀਨ ਸਾਲਾਂ ਬੱਧੀ ਸਮੇਂ ਤੋਂ ਕੰਮ ਕਰਦੇ ਅਮਲੇ ਨੂੰ ਰੈਗੂਲਰ ਕੀਤਾ ਜਾਵੇ। ਠੇਕੇਦਾਰੀ ਪ੍ਰਬੰਧ ਅਧੀਨ ਕੰਮ ਕਰਦੇ ਅਮਲੇ ਨੂੰ ਪੱਕਾ ਕੀਤਾ ਜਾਵੇ,  ਕਰੋਨਾ ਵਾਇਰਸ ਦਾ ਇਲਾਜ ਕਰਨ ਲਈ ਰੈਗੂਲਰ ਅਧਾਰ ਤੇ ਡਾਕਟਰਾਂ ਸਮੇਤ ਵੱਖਰਾ ਸਿੱਖਿਅਤ ਅਮਲਾ ਤਾਇਨਾਤ ਕੀਤਾ ਜਾਵੇ, ਏ.ਆਰ.ਟੀ ਸੈਂਟਰ ਚਾਲੂ ਕੀਤਾ ਜਾਵੇ ।
      ਯਾਦ ਰੱਖਣ ਯੋਗ ਹੈ ਕਿ ਸਿਵਲ ਹਸਪਤਾਲ ਬਚਾਓ ਕਮੇਟੀ ਬਰਨਾਲਾ ਜਿਲ੍ਹੇ ਦੇ ਵਸਨੀਕਾਂ ਨੂੰ ਸਰਕਾਰੀ ਸਿਹਤ ਸਬੰਧੀ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਸਾਲਾਂ ਬੱਧੀ ਸਮੇਂ ਤੋਂ ਯਤਨਸ਼ੀਲ ਹੈ। ਕੁੱਝ ਸਾਲ ਪਹਿਲਾਂ ਵੀ ਸਰਕਾਰ ਨੇ ਜੱਚਾ ਬੱਚਾ ਹਸਪਤਾਲ ਨੂੰ ਉਜਾੜਨ ਦੀ ਵਿਉਂਤ ਬਣਾਈ ਸੀ । ਜਿਸ ਨੂੰ ਜਾਨ ਹੂਲਵੇਂ ਸੰਘਰਸ਼ ਰਾਹੀਂ ਇਸੇ ਥਾਂ ਬਹਾਲ ਕਰਵਾਇਆ ਗਿਆ ਸੀ ।ਕਮੇਟੀ ਆਗੂਆਂ ਨੇ ਹੁਣ ਇੱਕ ਵਾਰ ਫੇਰ ਬੁਨਿਆਦੀ ਕਿਸਮ ਦੀਆਂ ਸਮੱਸਿਆਵਾਂ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਕੇ ਮੰਗ ਕੀਤੀ ਕਿ ਇਹਨਾਂ ਸਮੱਸਿਆਵਾਂ ਦਾ ਫੌਰੀ ਹੱਲ ਕੀਤਾ ਜਾਵੇ ।
Advertisement
Advertisement
Advertisement
Advertisement
Advertisement
error: Content is protected !!