ਸ਼ੱਕੀ ਹਾਲਤ ‘ਚ ਜੁਆਨ ਕੁੜੀ ਨੇ ਲਿਆ ਗਲ ਫਾਹਾ,ਮੌਕੇ ਤੇ ਹੀ ਮੌਤ

Advertisement
Spread information

ਪੜਤਾਲ ਵਿੱਚ ਰੁੱਝੀ ਪੁਲਿਸ, ਭਲਕੇ ਹੋਊ ਪੋਸਟਮਾਰਟਮ


ਹਰਿੰਦਰ ਨਿੱਕਾ ,ਬਰਨਾਲਾ 2 ਦਸੰਬਰ 2020
            ਆਪਣੇ ਭਰਾ ਦੇ ਵਿਆਹ ਤੋਂ ਕਰੀਬ 10 ਦਿਨ ਪਹਿਲਾਂ ਜੁਆਨ ਕੁੜੀ ਨੇ ਸ਼ੱਕੀ ਹਾਲਤਾਂ ਵਿੱਚ ਗਲ ਫਾਹਾ ਲੈ ਲਿਆ। ਹਸਪਤਾਲ ਪਹੁੰਚਦਿਆਂ ਹੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 19 ਵਰ੍ਹਿਆਂ ਦੀ ਮਨਪ੍ਰੀਤ ਕੌਰ ਪੁੱਤਰੀ ਬਲਦੇਵ ਸਿੰਘ ਵਾਸੀ ਰਾਹੀ ਬਸਤੀ ਬਰਨਾਲਾ ਦੇ ਵੱਡੇ ਭਰਾ ਗੁਰਪ੍ਰੀਤ ਸਿੰਘ ਦਾ ਕਰੀਬ 10 ਕੁ ਦਿਨਾਂ ਨੂੰ ਵਿਆਹ ਧਰਿਆ ਹੋਇਆ ਸੀ। ਪਰਿਵਾਰ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝਿਆ ਹੋਇਆ ਸੀ।
           ਮੰਗਲਵਾਰ ਰਾਤ ਕਰੀਬ 8 ਵਜੇ ਗੁਰਪ੍ਰੀਤ ਸਿੰਘ ਘਰੋਂ ਬਾਹਰ ਖੇਡਣ ਗਿਆ ਸੀ ਤਾਂ ਕਿਸੇ ਸਮੇਂ ਮਨਪ੍ਰੀਤ ਕੌਰ ਨੇ ਗੱਲ ਚੁੰਨੀ ਦਾ ਫਾਹਾ ਲੈ ਲਿਆ। ਪਤਾ ਲੱਗਦਿਆਂ ਹੀ ਪਰਿਵਾਰ ਦੇ ਮੈਂਬਰ ਮਨਪ੍ਰੀਤ ਕੌਰ ਨੂੰ ਸਿਵਲ ਹਸਪਤਾਲ ਲੈ ਕੇ ਪਹੁੰਚ ਗਏ। ਪਰੰਤੂ ਡਿਊਟੀ ਤੇ ਤਾਇਨਾਤ ਡਾਕਟਰ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਘਟਨਾ ਬਾਰੇ ਸੂਚਨਾ ਮਿਲਦਿਆਂ ਹੀ ਹਸਪਤਾਲ ਪਹੁੰਚੀ ਪੁਲਿਸ ਪਾਰਟੀ ਨੇ ਲਾਸ਼ ਦਾ ਮੁਆਇਨਾ ਕੀਤਾ ਅਤੇ ਬੁੱਧਵਾਰ ਦਾ ਪੂਰਾ ਦਿਨ ਪੁਲਿਸ ਮੁਹੱਲੇ ਵਿੱਚ ਪੜਤਾਲ ਕਰਨ।ਵਿੱਚ ਰੁੱਝੀ ਰਹੀ।
          ਮਾਮਲੇ ਦੇ ਤਫਤੀਸ਼ ਅਧਿਕਾਰੀ ਅਨੁਸਾਰ ਮ੍ਰਿਤਕਾ ਦੇ ਪਰਿਵਾਰ ਦੇ ਬਿਆਨ ਕਲਮਬੰਦ ਕਰ ਲਏ ਹਨ। ਭਲਕੇ ਪੋਸਟਮਾਰਟਮ ਉਪਰੰਤ ਕਾਨੂੰਨੀ ਕਾਰਵਾਈ ਕਰਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਜਾਵੇਗੀ। ਰਾਹੀ ਬਸਤੀ ਖੇਤਰ ਦੇ ਬਾਸਿੰਦਿਆਂ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਂ ਕਾਫੀ ਸਮੇਂ ਤੋਂ ਮਾਨਸਿਕ ਤਣਾਅ ਵਿੱਚ ਹੈ ਅਤੇ ਪਿਉ ਦੀ ਅੱਖਾਂ ਦੀ ਰੋਸ਼ਨੀ ਕਾਫੀ ਕਮਜੋਰ ਹੈ,ਜਿਹੜਾ ਕਿਸੇ ਦੇ ਸਹਾਰੇ ਨਾਲ ਹੀ ਚੱਲ ਫਿਰ ਸਕਦਾ ਹੈ।
Advertisement
Advertisement
Advertisement
Advertisement
Advertisement
error: Content is protected !!