,,, ਤੇ ਰਾਜੀਨਾਮੇ ਦੀ ਗੱਲ ਟੁੱਟੀ ,ਪਰਚਾ ਦਰਜ

Advertisement
Spread information

2 ਮਹੀਨਿਆਂ ਬਾਅਦ ਦਰਜ਼ ਹੋਇਆ 5 ਦੋਸ਼ੀਆਂ ਖਿਲਾਫ ਕੇਸ


ਹਰਿੰਦਰ ਨਿੱਕਾ ,ਬਰਨਾਲਾ 29 ਨਵੰਬਰ 2020

               ਕੁਵੈਤ ਤੋਂ ਆਪਣੇ ਘਰ ਜੋਧਪੁਰ ਪਹੁੰਚੇ ਕੁਲਦੀਪ ਸਿੰਘ ਦੇ ਘਰ ਅੰਦਰ ਵੜ੍ਹਕੇ ਉਸ ਦੀ ਕੁੱਟਮਾਰ ਕਰਨ ਵਾਲੀ ਉਸਦੀ ਪਤਨੀ, ਸੱਸ ਅਤੇ 3 ਹੋਰ ਅਣਪਛਾਤਿਆਂ ਖਿਲਾਫ ਪੁਲਿਸ ਨੇ ਘਟਨਾ ਦੇ ਪੂਰੇ ਦੋ ਮਹੀਨੇ ਬਾਅਦ ਕੇਸ ਦਰਜ਼ ਕੀਤਾ ਹੈ। ਵਾਰਦਾਤ ਨੂੰ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਨਾ ਪੀੜਤ ਵਿਅਕਤੀ ਅਤੇ ਨਾ ਹੀ ਮੁਕਾਮੀ ਪੁਲਿਸ ਨੂੰ ਅਣਪਛਾਤੇ ਦੋਸ਼ੀਆਂ ਦੀ ਕੋਈ ਪਹਿਚਾਣ ਹੋਈ। ਪੁਲਿਸ ਨੇ ਡਾਕਟਰ ਵੱਲੋਂ ਪੀੜਤ ਦੇ ਐਕਸ-ਰੇ ਲਈ ਰੱਖੀਆਂ ਸੱਟਾਂ ਸਬੰਧੀ ਰਿਪੋਰਟ ਵੀ ਵਾਰਦਾਤ ਦੇ 2 ਮਹੀਨਿਆਂ ਪਿੱਛੋਂ ਹੀ ਲੈਣੀ ਵਾਜਿਬ ਸਮਝੀ।

               ਕੁਲਦੀਪ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਜੋਧਪੁਰ ਨੇ ਅਨੁਸਾਰ ਉਹ ਕੁਵੈਤ ਦੇਸ਼ ਤੋਂ ਭਾਰਤ ਆਪਣੇ ਘਰ ਪਹੁੰਚਿਆਂ ਤਾਂ ਉਸ ਦਾ ਆਪਣੀ ਘਰਵਾਲੀ ਨਾਲ ਝਗੜਾ ਰਹਿਣ ਲੱਗ ਪਿਆ। ਜਿਸ ਤੋਂ ਬਾਅਦ ਕੁਝ ਪਤਵੰਤਿਆਂ ਨੇ ਦੋਵਾਂ ਦਾ ਸਮਝੌਤਾ ਕਰਵਾ ਦਿੱਤਾ। ਸਮਝੌਤੇ ਤੋਂ ਕਾਫੀ ਦਿਨਾਂ ਪਿੱਛੋਂ ਉਸ ਦੀ ਘਰਵਾਲੀ ,ਉਸ ਨੂੰ ਆਪਣੇ ਪੇਕੇ ਘਰ ਜਾਣ ਦੀ ਗੱਲ ਕਹਿ ਕੇ ਚਲੀ ਗਈ। ਆਪਣੇ ਸਹੁਰੇ ਘਰ ਤੋਂ ਪਤਾ ਕਰਨ ਦੇ ਜਾਣਕਾਰੀ ਮਿਲੀ ਕਿ ਉਸ ਦੀ ਘਰਵਾਲੀ ਆਪਣੇ ਪੇਕੇ ਘਰ ਜਾਣ ਦੀ ਬਜਾਏ ਕਿਤੇ ਹੋਰ ਚਲੀ ਗਈ। ਫਿਰ ਕਈ ਦਿਨਾਂ ਬਾਅਦ ਉਹ ਮੇਰੀ ਸੱਸ ਜਸਵੀਰ ਕੌਰ ਅਤੇ 3 ਹੋਰ ਅਣਪਛਾਤੇ ਵਿਅਕਤੀਆਂ ਨਾਲ ਘਰ ਆਈ। ਜਿਨ੍ਹਾਂ ਨੇ ਰਾਤ ਨੂੰ ਮੇਰੀ ਕੁੱਟਮਾਰ ਕੀਤੀ। ਸੱਟਾਂ ਲੱਗਣ ਕਾਰਣ ਮੈਂ ਸਿਵਲ ਹਸਪਤਾਲ ਬਰਨਾਲਾ ਵਿਖੇ ਇਲਾਜ ਲਈ ਭਰਤੀ ਹੋਇਆ। ਡਾਕਟਰ ਨੇ ਸੱਟਾਂ ਬਾਰੇ ਰਿਪੋਰਟ ਕਰਨ ਲਈ ਐਕਸ-ਰੇ ਕਰਵਾਇਆ। ਇਸ ਦੌਰਾਨ ਪੁਲਿਸ ਨੇ ਉਸ ਦੇ ਬਿਆਨ ਕਲਮਬੰਦ ਕਰ ਲਏ। ਜਿਸ ਸਬੰਧੀ ਪੁਲਿਸ ਨੇ ਐਫ.ਆਈ.ਆਰ. ਦਰਜ਼ ਕਰਨ ਦੀ ਬਜਾਏ 27/8/2020 ਨੂੰ ਰੋਜਨਾਮਚੇ ਵਿੱਚ ਡੀ.ਡੀ.ਆਰ. ਨੰਬਰ 17 ਦਰਜ ਕਰ ਲਈ।

              ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਨਿਰਮਲ ਸਿੰਘ ਮੁਤਾਬਿਕ ਦੋਵਾਂ ਧਿਰਾਂ ਦਰਮਿਆਨ ਰਾਜੀਨਾਮੇ ਦੀ ਗੱਲ ਚੱਲਦੀ ਰਹੀ। ਪਰੰਤੂ 27/11/2020 ਨੂੰ ਪੀੜਤ ਕੁਲਦੀਪ ਸਿੰਘ ਨੇ ਥਾਣੇ ਆਕੇ ਦੱਸਿਆ ਕਿ ਉਨਾਂ ਦਾ ਦੋਸ਼ੀ ਧਿਰ ਨਾਲ ਰਾਜੀਨਾਮਾ ਨਹੀਂ ਹੋਇਆ, ਇਸ ਲਈ ਉਹ ਕਾਨੂੰਨੀ ਕਾਰਵਾਈ ਕਰਵਾਉਣਾ ਚਾਹੁੰਦਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਡਾਕਟਰ ਦੁਆਰਾ ਐਕਸ-ਰੇ ਲਈ ਸੱਟਾਂ ਅਤੇ ਐਕਸ-ਰੇ ਦੀਆਂ ਫਿਲਮਾਂ ਹਾਸਿਲ ਕਰ ਲਈਆਂ। ਐਕਸ-ਰੇ ਰਿਪੋਰਟ ਅਤੇ ਮੁਦਈ ਦੇ ਬਿਆਨ ਤੇ ਉਸ ਦੀ ਪਤਨੀ ਜਸਵਿੰਦਰ ਕੌਰ, ਸੱਸ ਜਸਵੀਰ ਕੌਰ ਅਤੇ 3 ਹੋਰ ਅਣਪਛਾਤੇ ਦੋਸ਼ੀਆਂ ਖਿਲਾਫ ਅਧੀਨ ਜੁਰਮ 451/325/323/148/149 ਆਈ.ਪੀ.ਸੀ. ਦੇ ਤਹਿਤ ਥਾਣਾ ਸਦਰ ਬਰਨਾਲਾ ਵਿਖੇ ਕੇਸ ਦਰਜ਼ ਕਰਕੇ ਉਹਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

   

Advertisement
Advertisement
Advertisement
Advertisement
error: Content is protected !!