ਸਰਕਾਰੀ ਲਾਰਿਆਂ ਤੋਂ ਅੱਕੇ, ਟਾਵਰ ਤੇ ਚੜ੍ਹੇ ਸਰੀਰਕ ਸਿੱਖਿਆ ਦੇ ਸਿਕੰਦਰ

Advertisement
Spread information
ਅਸ਼ੋਕ ਵਰਮਾ ਸੰਗਰੂਰ, 22 ਨਵੰਬਰ2020
          ਪੰਜਾਬ ਸਰਕਾਰ ਵੱਲੋਂ ਘਰ ਘਰ ਸਰਕਾਰੀ ਨੌਕਰੀ ਦੇ ਵਾਅਦਿਆਂ ਅਤੇ ਲੱਖਾਂ ਰੁਜਗਾਰ ਵੰਡਣ ਦੇ ਦਾਅਵਿਆਂ ਦੀ ਤਲਖ ਹਕੀਕਤ ਹੈ ਕਿ ਨਵੀਂ ਪਨੀਰੀ ਨੂੰ ਸਰੀਰਕ ਸਿੱਖਿਆ ਮੁਹੱਈਆ ਕਰਵਾਉਣ ਵਾਲੇ ਅਧਿਆਪਕਾਂ ਨੂੰ ਟਾਵਰਾਂ ਤੇ ਚੜ੍ਹਨਾ ਪੈ ਰਿਹਾ ਹੈ। ਅੱਜ ਸਿੱਖਿਆ ਮੰਤਰੀ ਵਿਜੇ ਇੰਦਰ ਸਿਗਲਾ ਦੀ ਰਿਹਾਇਸ਼ ਦੇ ਲਾਗੇ ਸੰਗਰੂਰ ਸ਼ਹਿਰ ’ਚ ਪੁਲਿਸ ਪ੍ਰਸ਼ਾਸ਼ਨ ਅਤੇ ਖੁਫੀਆ ਏਜੰਸੀਆਂ ਦੇ ਅੱਖੀਂ ਘੱਟਾ ਪਾਕੇ ਅੱਜ ਪੰਜ ਬੇਰੁਜਗਾਰ ਪੀਟੀਆਈ ਅਧਿਆਪਕ ਬੀਐਸਐਨਐਲ ਦੇ ਟਾਵਰ ਤੇ ਚੜ੍ਹ ਗਏ। ਬੇਰੁਜਗਾਰਾਂ ਵੱਲੋਂ ਬੋਲੇ ਅਚਾਨਕ ਇਸ ਹੱਲੇ ਕਾਰਨ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਮੌਕੇ ਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ। ਬੇਰੁਜਗਾਰ ਪੀਟੀਆਈ ਅਧਿਆਪਕ ਯੂਨੀਅਨ ਦੇ ਸੱਦੇ ਤੇ ਇਕੱਤਰ ਹੋਏ ਬੇਰੁਜਗਾਰਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ।
                 ਅਧਿਆਪਕਾਂ ਨੇ ਆਖਿਆ ਕਿ ਉਹ ਪਿਛਲੇ ਲੰਮੇ ਸਮੇਂ ਤਂ ਸਰਕਾਰ ਦੀਆਂ ਡੰਗ ਟਪਾਊ ਨੀਤੀਆਂ ਦਾ ਸੰਤਾਪ ਆਪਣੇ ਹੱਡੀਂ ਹੰਢਾ ਰਹੇ ਹਨ । ਪਰ ਹਕੂਮਤ ਉਹਨਾਂ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹੈ। ਯੂਨੀਅਨ ਦੇ ਆਗੂ ਗੁਰਲਾਭ ਸਿੰਘ ਭੋਲਾ ਅਤੇ ਗੁਰਪ੍ਰੀਤ ਸਿੰਘ ਖੰਨਾ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਪਹਿਲੀ ਨਵੰਬਰ ਨੂੰ ਬਰਨਾਲਾ ’ਚ ਜਾਮ ਲਾਇਆ ਸੀ ਤਾਂ ਉਹਨਾਂ ਨੂੰ 10 ਨਵੰਬਰ ਤੱਕ ਪੈਨਲ ਮੀਟਿੰਗ ਕਰਵਾਉਣ ਦਾ ਲਿਖਤੀ ਭਰੋਸਾ ਦਿਵਾਇਆਗਿਆ  ਸੀ। ਉਹਨਾਂ ਦੱਸਿਆ ਕਿ ਇਸ ਭਰੋਸੇ ਨੂੰ ਲੰਘਿਆਂ ਵੀ ਦੋ ਹਫਤੇ ਹੋਣ ਵਾਲੇ ਹਨ । ਪਰ ਉਹਨਾਂ ਦੀ ਕਿਸੇ ਨੇ ਬਾਤ ਨਹੀਂ ਪੁੱਛੀ ਹੈ। ਉਹਨਾਂ ਦੱਸਿਆ ਕਿ ਹੁਣ ਤਾਂ ਬੇਰੁਜਗਾਰਾਂ ਨੂੰ ਸਰਕਾਰ ਦੇ ਭਰੋਸਿਆਂ ਤੇ ਵੀ ਭਰੋਸਾ ਨਹੀਂ ਰਹਿ ਗਿਆ ਹੈ।
                 ਉਹਨਾਂ ਆਖਿਆ ਕਿ ਪੰਜਾਬ ਸਰਕਾਰ ਦੀਆਂ ਇਹਨਾਂ ਨੀਤੀਆਂ  ਕਰਕੇ ਉਹਨਾਂ ਨੇ ਸਰਕਾਰ ਨੂੰ ਜਗਾਉਣ ਲਈ ਜਾਨ ਹੂਲਵਾਂ ਰਾਹ ਫੜਿਆ ਹੈ। ਟੈਂਕੀ ਤੇ ਬੈਠੇ ਬੇਰੁਜਗਾਰ ਪੀਟੀਆਈ ਮਾਸਟਰ ਅਸ਼ੋਕ ਕੁਮਾਰ ਨੇ ਸਵਾਲ ਕੀਤਾ  ਕੀ ਮਾਪਿਆਂ ਨੇ ਧੀਆਂ ਪੁੱਤ ਟੈਂਕੀਆਂ ਟਾਵਰਾਂ ’ਤੇ ਚੜ੍ਹਣ ਲਈ ਪੜਾਏ ਸਨ। ਉਹਨਾਂ ਆਖਿਆ ਕਿ  ਬੇਰੁਜ਼ਗਾਰ ਅਧਿਆਪਕ ਮਜਬੂਰੀ ਵੱਸ ਟਾਵਰ ਤੇ ਚੜੇ੍ਹ ਹਨ ਪਰ ਕੋਈ ਉਹਨਾਂ ਦਾ ਦੁੱਖ ਸੁਨਣ ਵਾਲਾ ਨਹੀਂ ਹੈ। ਬੇਰੁਜਗਾਰ ਅਵਤਾਰ ਸਿੰਘ ਆਖਦਾ ਹੈ ਕਿ ਜਿੰਨਾਂ ਟਾਵਰ ਉੱਚਾ ਹੈ  ਉਸ ਤੋਂ ਕਿਤੇ ਵੱਧ ਰੁਜਗਾਰਾਂ ਦੀਆਂ ਮਜਬੂਰੀਆਂ ਉੱਚੀਆਂ ਹਨ। ਬੇਰੁਜਗਾਰ ਸ਼ਿੰਦਰ ਰਾਮ, ਦਿਲਵਰ ਸੰਗਰੂਰ ਅਤੇ ਵਕੀਲ ਰਾਮ ਆਖਦੇ ਹਨ ਕਿ ਜਦੋਂ ਸਰਕਾਰੀ ਲਾਰਿਆਂ ਵਾਲੀ ਜਲਾਲਤ ਨਾ ਝੱਲੀ ਗਈ ਤਾਂ ਟਾਵਰ ਨੂੰ ਸਹਾਰਾ ਬਨਾਉਣਾ ਪਿਆ ਹੈ।
ਸੰਘਰਸ਼ ਹੋਰ ਵੀ ਤਿੱਖਾ ਕਰਾਂਗੇ:ਆਗੂ
               ਬੇਰੁਜਗਾਰ ਪੀਟੀਆਈ ਅਧਿਆਪਕ ਯੂਨੀਅਨ ਦੀ ਸੂਬਾ ਕਮੇਟੀ ਦੇ ਮੈਂਬਰ ਕ੍ਰਿਸ਼ਨ ਨਾਭਾ ਦਾ ਕਹਿਣਾ ਹੈ ਕਿ ਪ੍ਰਸ਼ਾਸ਼ਨ ਵੱਲੋਂ 24 ਨਵੰਬਰ ਨੂੰ ਪੈਨਲ ਮੀਟਿੰਗ ਕਰਵਾਉਣ ਦੇ ਦਿੱਤੇ ਲਿਖਤੀ ਪੱਤਰ ਉਪਰੰਤ ਇੱਕ ਵਾਰ ਧਰਨਾ ਵਾਪਿਸ ਲੈ ਲਿਆ  ਗਿਆ ਹੈ। ਉਹਨਾਂ ਆਖਿਆ ਕਿ ਜਦੋਂ ਤੱਕ ਮੈਰਿਟ ਲਿਸਟ ਜਾਰੀ ਨਹੀਂ ਕੀਤੀ ਜਾਂਦੀ ,ਸੰਘਰਸ਼ ਜਾਰੀ ਰੱਖਿਆ ਜਾਏਗਾ। ਉਹਨਾਂ ਆਖਿਆ ਕਿ ਜੇਕਰ ਮਸਲੇ ਦਾ ਹੱਲ ਨਾਂ ਕੀਤਾ ਤਾਂ ਸਰਕਾਰ ਖਿਲਾਫ ਸੰਘਰਸ਼ ਨੂੰ ਹੋਰ ਵੀ ਭਖਾ ਦਿੱਤਾ ਜਾਏਗਾ।

ਭਰਾਤਰੀ ਧਿਰਾਂ ਵੱਲੋਂ ਸੰਘਰਸ਼ੀ ਮੋਢਾ

Advertisement

              ਬੇਰੁਜਗਾਰ ਪੀਟੀਆਈ ਅਧਿਆਪਕ ਯੂਨੀਅਨ ਵੱਲੋਂ ਵਿੱਢੇ ਸੰਘਰਸ਼ ਨੂੰ ਅੱਜ ਅਧਿਆਪਕ ਜੱਥੇਬੰਦੀ ਡੀਟੀਐਫ ਨੇ ਭਰਾਤਰੀ ਹਮਾਇਤ ਦਿੱਤੀ ਤਾਂ ਬੀਐਡ ਬੇਰੁਜਗਾਰ ਅਧਿਆਪਕ ਯੂਨੀਅਨ,ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਜਲ ਸਪਲਾਈ ਅਤੇ ਸੈਨੀਟਨੇਸ਼ਨ ਵਿਭਾਗ ਦੇ ਆਗੂਆਂ ਨੇ ਆਖਿਆ ਕਿ ਬੇਰੁਜਗਾਰ ਪੀਟੀਆਈ ਅਧਿਆਪਕਾਂ ਵੱਲੋਂ ਵਿੱਢੇ ਸੰਘਰਸ਼ ’ਚ ਪੂਰਾ ਪੂਰਾ ਸਾਥ ਦਿੱਤਾ ਜਾਏਗਾ।

Advertisement
Advertisement
Advertisement
Advertisement
Advertisement
error: Content is protected !!