ਹਰਪ੍ਰੀਤ ਕੌਰ ਸੰਗਰੂਰ 22 ਨਵੰਬਰ:2020
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਜ਼ਿਲਾ ਸੰਗਰੂਰ ਅੰਦਰ ਅੱਜ 4 ਜਣਿਆ ਨੇ ਕਰੋਨਾ ਨੂੰ ਮਾਤ ਦਿੱਤੀ ਹੈ। ਉਨਾਂ ਦੱਸਿਆ ਕਿ ਅੱਜ ਕਰੋੋਨਾ ਤੇ ਫਤਹਿ ਹਾਸਿਲ ਕਰਨ ਵਾਲਿਆ ’ਚ 4 ਪਾਜ਼ਟਿਵ ਮਰੀਜ਼ ਹੋਮ ਆਈਸ਼ੋਲੇਸ਼ਨ ਤੋਂ ਸਿਹਤਯਾਬ ਹੋਏ ਹਨ, ਜਿਨਾਂ ਨੇ ਘਰਾਂ ’ਚ ਰਹਿੰਦਿਆਂ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਪੂਰੀ ਤਰਾਂ ਏਕਾਂਤਵਾਸ ਦੇ ਨਿਯਮਾਂ ਦੀ ਪਾਲਣਾ ਕੀਤੀ ਹੈ।
ਉਨਾਂ ਕਿਹਾ ਕਿ ਜ਼ਿਲਾ ਵਾਸੀਆ ਦੇ ਸਹਿਯੋਗ ਅਤੇ ਸਿਹਤ ਵਿਭਾਗ ਦੀਆਂ ਮਿਹਨਤ ਸਦਕਾ ਜਿੱਥੇ ਕੋਰੋਨਾ ਨੰੂ ਹਰਾਉਣ ਵਾਲਿਆ ਦੀ ਗਿਣਤੀ ’ਚ ਵਾਧਾ ਹੋਇਆ, ਉਥੇ ਕੋਰੋਨਾ ਦੀ ਸੰਭਾਵਿਤ ਦੂਜੀ ਲਹਿਰ ਨੰੂ ਰੋਕਣ ਲਈ ਭਵਿੱਖ ਅੰਦਰ ਕੋਵਿਡ-19 ਦੀ ਸਾਵਧਾਨੀਆਂ ਦਾ ਵਿਸ਼ੇਸ ਧਿਆਨ ਰੱਖਣ ਦੀ ਲੋੜ ਹੈ।
ਉਨਾਂ ਕਿਹਾ ਕਿ ਕੋਰੋਨਾ ਨੂੰ ਹਰਾਉਣ ਦੀ ਸਾਧਾਰਨ ਤਰੀਕਾ ਹੈ ਹੱਥ ਧੋਣ, ਸ਼ੋਸਲ ਡਿਸਟੈਂਸ ਰੱਖਣ ਅਤੇ ਬਾਹਰ ਜਾਣ ਸਮੇਂ ਮਾਸਕ ਦੀ ਵਰਤੋਂ ਕਰਨਾ ਅਤਿ ਜਰੂਰੀ ਹੈ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਜ਼ਿਲਾ ਵਾਸੀਆਂ ਨੰੂ ਚੰਗੀਆਂ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਹਮੇਸ਼ਾ ਵਚਨਬੱਧ ਹੈ।