ਕਣਕ ਦੀ ਫਸਲ ਨੂੰ ਬਿਮਾਰੀਆਂ ਤੋਂ ਬਚਾਉਣ ਅਤੇ ਚੰਗਾ ਝਾੜ ਲੈਣ ਲਈ ਬੀਜ ਸੋਧਣਾ ਜ਼ਰੂਰੀ: ਜੇੇ.ਪੀ.ਐਸ.ਗਰੇਵਾਲ

Advertisement
Spread information

ਕੋਵਿਡ ਮਹਾਂਮਾਰੀ ਦੇ ਪ੍ਰਕੋਪ ਨੂੰ ਮੁੱਖ ਰੱਖਦੇ ਹੋਏ ਫਸਲੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਦੀ ਅਪੀਲ


ਹਰਪ੍ਰੀਤ ਕੌਰ ਸੰਗਰੂਰ, 10 ਨਵੰਬਰ:2020

                ਮੁੱਖ ਖੇਤੀਬਾੜੀ ਅਫਸਰ ਡਾ.ਜਸਵਿੰਦਰਪਾਲ ਸਿੰਘ ਗਰੇਵਾਲ ਨੇ ਜ਼ਿਲੇ ਦੇ ਕਿਸਾਨਾਂ ਨੂੰ ਕਣਕ ਦੇ ਬੀਜਾਂ ਨੂੰ ਸੋਧਣ ਬਾਰੇ ਜਾਗਰੂਕ ਕਰਦੇ ਹੋਏ ਦੱਸਿਆ ਕਿ ਕਣਕ ਦੀ ਫਸਲ ਨੂੰ ਕੂੰਗੀ ਕਾਂਗਿਆਰੀ ਵਰਗੀਆਂ ਬਿਮਾਰੀਆਂ ਤੋਂ ਬਚਾਉਣ ਲਈ ਪ੍ਰਮਾਣਿਤ ਕਿਸਮਾਂ ਦੀ ਬਿਜਾਈ ਕਰਨ ਦੇ ਨਾਲ-ਨਾਲ ਬੀਜ ਸੋਧਕ ਦਵਾਈ ਲਗਾਉਣਾ ਵੀ ਬਹੁਤ ਜ਼ਰੂਰੀ ਹੈ,ਕਿਉਂਕਿ ਇਸ ਨਾਲ ਮੌਸਮ ਖਰਾਬ ਹੋਣ ਜਾਂ ਰੋਗ ਰਹਿਤ ਸਮਰੱਥਾ ਘੱਟ ਜਾਣ ਕਾਰਨ ਜਾਂ ਗੈਰ ਪ੍ਰਮਾਣਿਤ ਕਿਸਮਾਂ ਦੀ ਬਿਜਾਈ ਕਾਰਨ ਪੀਲੀ ਤੇ ਭੂਰੀ ਕੂੰਗੀ ਅਤੇ ਪੱਤਿਆਂ ਦੀ ਕਾਂਗਿਆਰੀ/ਕਰਨਾਲ ਬੰਟ ਆਦਿ ਬਿਮਾਰੀਆਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।
              ਬੀਜ ਸੋਧਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਣਕ ਬੀਜ ਨੂੰ ਰੈਕਸਿਲ ਏ.ਜੀ.,ਓਰੀਅਸ 6 ਐਫ.ਐਸ.ਟੈਬੂਕੋਨਾਜੋਲ) 120 ਗ੍ਰਾਮ ਵੀਟਾਵੈਕਸ ਪਾਵਰ, 75 ਡਬਲਿਯੂ ਐਸ.(ਕਾਰਬੋਕਸਿਨ+ਟੈਟਰਾਮੀਥਾਈਲ ਥਾਈਯੂਰਮ ਡਾਈਸਲਫਾਇਡ) ਜਾਂ 80 ਗ੍ਰਾਮ ਵੀਟਾਵੈਕਸ 75 ਡਬਲਿਯੂ(ਕਾਰਬੋਰੈਕਸਿਨ)ਜਾਂ 40 ਟੈਬੂਸੀਡ/ਸੀਡੈਕਸ/ਐਕਸਜ਼ੋਲ 2 ਡੀ.ਐਸ.ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਸੋਧਣ ਦੀ ਸਿਫਾਰਸ਼ ਕੀਤੀ ਗਈ ਹੈ।ਇਸ ਤੋਂ ਇਲਾਵਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,ਵੱਲੋਂ ਸਿਉਂਕ ਦੇ ਹਮਲੇ ਤੋਂ ਬਚਾ ਲਈ 1 ਗ੍ਰਾਮ ਕਰੂਜ਼ਰ 70 ਡਬਲਿਯੂ ਐਸ.(ਥਾਇਓਮੀਥਾਕਸਮ)ਜਾਂ 4 ਐਮ.ਐਲ.ਕਲੋਰੋਪਾਇਰੀਫਾਸ 20 ਈ.ਸੀ.ਜਾਂ 2 ਮਿਲੀਲਿਟਰ ਨਿਊਨਿਕਸ 20 ਐਫ.ਐਸ.(ਈਮਾਡਾਕਲੋਪਰਿਡ+ਹੈਕਸਾਕੋਨਾਜੋਲ)ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧਣ ਦੀ ਸਿਫਾਰਸ਼ ਕੀਤੀ ਗਈ ਹੈ।
               ਉਹਨਾਂ ਦੱਸਿਆ ਕਿ ਕਣਕ ਦਾ ਵੱਧ ਝਾੜ ਲੈਣ ਲਈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰਨ ਲਈ 500 ਗ੍ਰਾਮ ਕਨਸੋਰੀਅਮ ਜਾਂ 250 ਗ੍ਰਾਮ ਅਜੋਟੋਬੈਕਟਰ ਆਦਿ ਨੂੰ 1 ਲਿਟਰ ਪਾਣੀ ਵਿੱਚ ਮਿਲਾ ਕੇ ਕਣਕ ਦੇ ਪ੍ਰਤੀ ਏਕੜ ਲਈ ਲੋੜੀਂਦੇ ਬੀਜ ਨੂੰ ਲਗਾ ਕੇ ਛਾਵੇਂ ਸੁੱਕਾ ਕੇ ਕਣਕ ਦੀ ਬਿਜਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਉਪਰੋਕਤ ਤਕਨੀਕੀ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਕਣਕ ਦੀ ਬਿਜਾਈ ਕਰਦੇ ਹਾਂ ਤਾਂ ਬਿਮਾਰੀਆਂ ਦੀ ਰੋਕਥਾਮ ਦੇ ਨਾਲ ਨਾਲ ਕਣਕ ਦਾ ਚੰਗਾ ਝਾੜ ਪ੍ਰਾਪਤ ਕਰਕੇ ਖੇਤੀ ਖਰਚੇ ਵੀ ਘਟਾਏ ਜਾ ਸਕਦੇ ਹਨ।
              ਇਸ ਤੋ ਇਲਾਵਾ ਉਨਾ ਸਮੂਹ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਕੋਵਿਡ ਮਹਾਂਮਾਰੀ ਦੇ ਪ੍ਰਕੋਪ ਨੂੰ ਮੁੱਖ ਰੱਖਦੇ ਹੋਏ ਫਸਲੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਈ ਜਾਵੇ ਤਾਂ ਜ਼ੋ ਕਰੋਨਾ ਵਾਇਰਸ ਦੇ ਮਾੜੇ ਪ੍ਰਭਾਵ ਤੋਂ ਬਚਾਅ ਹੋ ਸਕੇ ਅਤੇ ਪ੍ਰਦੂਸਤ ਹੋ ਰਹੇ ਵਾਤਾਵਰਨ ਤੋ ਬਚਾਅ ਹੋ ਸਕੇ ਅਤੇ ਮੁਨੱਖੀ ਸਿਹਤ ਨੂੰ ਜ਼ਹਿਰਲੇ ਧੂੰਏ ਤੋ ਉਤਪੰਨ ਹੋਣ ਵਾਲੀਆਂ ਭਿਅੰਕਰ ਬਿਮਾਰੀਆਂ ਤੋਂ ਬਚਾਅ ਹੋ ਸਕੇ।

Advertisement
Advertisement
Advertisement
Advertisement
Advertisement
Advertisement
error: Content is protected !!