ਮਿਠਾਈ ਵਿਕਰੇਤਾਵਾਂ ਨੂੰ ਮਿਆਰੀ ਖਾਦ ਪਦਾਰਥ ਮੁਹੱਈਆ ਕਰਵਾਉਣ ਦੇ ਹੁਕਮ
ਰਿੰਕੂ ਝਨੇੜੀ ਭਵਾਨੀਗੜ 10 ਨਵੰਬਰ:2020
ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਮਿਆਰੀ ਖਾਦ ਪਦਾਰਥ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਐਸ.ਡੀ.ਐਮ. ਭਵਾਨੀਗੜ ਡਾ. ਕਰਮਜੀਤ ਸਿੰਘ ਨੇੇ ਭਵਾਨੀਗੜ ਸ਼ਹਿਰ ਦੇ ਮਿਠਾਈ ਵਿਕਰੇਤਾਵਾਂ ਨਾਲ ਵਿਸੇਸ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸਿਹਤ ਵਿਭਾਗ ਤੋਂ ਫੂਡ ਸੇਫਟੀ ਅਫ਼ਸਰ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ। ਮੀਟਿੰਗ ਦੌਰਾਨ ਡਾ ਕਰਮਜੀਤ ਸਿੰਘ ਨੇ ਮਿਠਾਈ ਵਿਕਰੇਤਾਵਾਂ ਨੂੰ ਲੋਕਾਂ ਨੂੰ ਸਾਫ਼ ਸੁਥਰਾ ਅਤੇ ਮਿਆਰੀ ਪਦਾਰਥ ਵੇਚਣ ਦੀ ਹਦਾਇਤ ਕੀਤੀ। ਉਨਾਂ ਕਿਹਾ ਕਿ ਦੁਕਾਨਾਂ ਦੇ ਆਲੇ-ਦੁਆਲੇ ਅਤੇ ਅੰਦਰ ਸਫ਼ਾਈ ਦਾ ਵਿਸੇਸ ਧਿਆਨ ਰੱਖਿਆ ਜਾਵੇ।
ਉਨਾਂ ਕਿਹਾ ਕਿ ਮਿਆਰੀ ਖੋਇਆ ਅਤੇ ਪਨੀਰ ਆਦਿ ਆਪ ਦੁੱਧ ਤੋ ਤਿਆਰ ਕਰਨ, ਅਤੇ ਸਪਲਾਈ ਹੋਏ ਦੁੱਧ ਦਾ ਪੂਰਾ ਰਿਕਾਰਡ ਰੱਖਣ ਦੇ ਆਦੇਸ਼ ਜਾਰੀ ਕੀਤੇ। ਉਨਾਂ ਕਿਹਾ ਕਿ ਮਿਠਾਈਆਂ ਬਣਾਉਣ ਲਈ ਪ੍ਰਯੋਗ ਕੀਤੇ ਜਾਣ ਵਾਲਾ ਕੱਚਾ ਮਾਲ ੳੰਚ ਗੁਣਵੱਤਾ ਵਾਲਾ ਹੋਵੇੇ। ਇਸ ਤੋ ਇਲਾਵਾ ਫੂਡ ਸੇਫਟੀ ਐਂਡ ਸਟੈਡਰਡ ਐਕਟ ਦੀਆਂ ਧਾਰਵਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਐਫ.ਐਸ.ਐਸ.ਏ.ਆਈ ਵੱਲੋ ਨਿਰਧਾਰਤ ਫੂਡ ਲਾਇਸੰਸ ਲੈਣਾ ਵੀ ਯਕੀਨੀ ਬਣਾਇਆ ਜਾਵੇ
ਉਨਾਂ ਕਿਹਾ ਕਿ ਮਿਠਾਈਆਂ ਵੇਚਣ ਸਮੇ ਦੁਕਾਨਦਾਰ ਮਿਠਾਈ ਦੇ ਡੱਬੇ ਨੂੰ ਵਿੱਚ ਨਾ ਤੋਲਣ ਅਤੇ ਫੂਡ ਸੇਫਟੀ ਐਕਟ ਦੇ ਮਾਪ-ਦੰਡਾ ਅਨੁਸਾਰ ਕਾਰੋਬਾਰ ਨਾਂ ਕਰਨ ਵਾਲਿਆਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਮਿਠਾਈਆਂ ਬਣਾਉਣ ਵਾਲੀ ਥਾਵਾਂ ਵਿੱਚ ਸਵੈ ਨਿਗਰਾਨ ਪਹੁੰਚ ਬਣਾ ਕੇ ਦੁਕਾਨਦਾਰ ਖੁੱਦ ਮਾਪਦੰਡਾ ਦਾ ਧਿਆਨ ਰਖੱਣਾ ਯਕੀਨੀ ਬਣਾਉਣ।
ਇਸ ਮੌਕੇ ਫੂਡ ਸੇਫਟੀ ਅਫ਼ਸਰ ਸ੍ਰੀ ਸੰਦੀਪ ਸਿੰਘ ਨੇ ਦੁਕਾਨਾਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਦਾਰੇ ਦਾ ਫੂਡ ਸਫੇਟੀ ਲਾਇਸੰਸ ਅਤੇ ਗ੍ਰਹਾਕਾਂ ਦੀ ਜਾਣਕਾਰੀ ਹਿੱਤ 12 ਗੋਲਡਨ ਰੂਲਾਂ ਬਾਰੇ ਫੂਡ ਸੇਫਟੀ ਬੋਰਡ ਯੋਗ ਸਥਾਨ ਤੇ ਲਗਾਉਣ। ਵਰਕਰਾਂ ਦਾ ਮੈਡੀਕਲ ਕਾਰਵਾਇਆ ਜਾਵੇ। ਉਨਾਂ ਨੂੰ ਟੋਪੀਆਂ, ਦਸਤਾਨੇ, ਮਾਸਕ, ਐਪਰਨ ਆਦਿ ਮੁਹਇਆ ਕਰਵਾਏ ਜਾਣ।
ਵਰਕਸ਼ਾਪ ਅੰਦਰ ਐਗਜਾਸਟ ਫੈਨ/ਰੌਸ਼ਨੀ ਦਾ ਪੂਰਾ ਪ੍ਰੰਬਧ ਕੀਤਾ ਜਾਵੇ। ਵਸਤਾਂ ਢੱਕਣ ਲਈ ਅਖਬਾਰਾਂ ਦੀ ਥਾਂ ਸਾਫ ਕੱਪੜੇ ਦਾ ਇਸਤੇਮਾਲ ਕੀਤਾ ਜਾਵੇ। ਵਸਤੂਆਂ ਨੂੰ ਤਿਆਰ ਕਰਨ ਲਈ ਉਚ ਗੁਣਵੱਤਾ ਦੇ ਤੇਲ ਦੀ ਵਰਤੋ ਕੀਤੀ ਜਾਵੇ। ਗਰਮ ਤੇਲ ਨੂੰ ਤਿੰਨ ਵਾਰ ਤੋ ਵੱਧ ਇਸਤੇਮਾਲ ਨਾ ਕੀਤਾ ਜਾਵੇ। ਕੋਵਿਡ 19 ਨਿਯਮਾਂ ਦੀ ਪਾਲਣਾਂ ਕੀਤੀ ਜਾਵੇ ਅਤੇ ਸਮਾਜਕ ਦੂਰੀ ਦੇ ਨਿਯਮਾਂ ਦੇ ਨਾਲ ਨਾਲ ਮਾਸਕ ਪਹਿਣਨਾ ਵੀ ਯਕੀਨੀ ਬਣਾਈਆ ਜਾਵੇ ।
ਇਸ ਮੌਕੇ ਸਮੂਹ ਦੁਕਾਨਦਾਰਾਂ ਨੇ ਯਕੀਨ ਦਿਵਾਇਆ ਕਿ ਸਾਡੀ ਜੱਥੇਬੰਦੀ ਦਾ ਕੋਈ ਵੀ ਮੈਂਬਰ ਮਾੜਾ ਖਾਦ ਪਦਾਰਥ ਨਹੀ ਵੇਚੇਗਾ, ਅਤੇ ਪਬਲਿਕ ਹਿੱਤ ਵਿਚ ਐਫ.ਐਸ.ਐਸ.ਏ.ਆਈ ਦੁਆਰਾ ਨਿਰਧਾਰਤ ਮਾਪਦੰਡਾ ਦਾ ਪੂਰਾ ਪੂਰਾ ਧਿਆਨ ਰਖਿਆ ਜਾਵੇਗਾ ਅਤੇ ਮਹਿਕਮੇ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਐਸ.ਐਮ.ੳ , ਭਵਾਨੀਗੜ ਡਾ ਮਹਿੰਦਰ ਸਿੰਘ, ਕਾਰਜ ਸਾਧਕ ਅਫਸਰ, ਭਵਾਨੀਗੜ ਰਾਜ ਕੁਮਾਰ, ਸੁੱਖਦੀਪ ਕੋਰ ਅਤੇ ਹੋਰ ਅਧਿਕਾਰੀ ਮੋਜੂਦ ਸਨ।