ਪੇਟ ਦੇ ਕੀੜਿਆਂ ਤੋਂ ਮੁਕਤੀ ਲਈ ਬੱਚਿਆਂ ਨੂੰ ਖਵਾਈ ਜਾਵੇ ਅਲਬੈਂਡਾਜੌਲ ਦੀ ਗੋਲੀ: ਜ਼ਿਲਾ ਪਰਿਵਾਰ ਭਲਾਈ ਅਫਸਰ
ਅਜੀਤ ਸਿੰਘ ਕਲਸੀ ਬਰਨਾਲਾ, 10 ਨਵੰਬਰ 2020
ਸਿਹਤ ਵਿਭਾਗ ਬਰਨਾਲਾ ਵੱਲੋਂ ਸਿਵਲ ਸਰਜਨ ਬਰਨਾਲਾ ਡਾ. ਸੁਖਜੀਵਨ ਕੱਕੜ ਦੇ ਦਿਸ਼ਾ ਨਿਰਦੇਸ਼ ਅਧੀਨ ਵੱਖ ਵੱਖ ਵਿਭਾਗਾਂ ਦੇ ਸਹਿਯੋਗ ਨਾਲ 10 ਨਵੰਬਰ ਤੋਂਂ 17 ਨਵੰਬਰ ਤੱਕ ‘‘ਕੀੜਿਆਂ ਤੋਂ ਛੁਟਕਾਰਾ, ਸਾਡਾ ਨਰੋਆ ਭਵਿੱਖ ਸਾਰਾ’’ ਬੈਨਰ ਹੇਠ ਪੇੜ ਦੇ ਕੀੜੇ ਮਾਰ ਕੌਮੀ ਦਿਵਸ ਮਨਾਇਆ ਜਾ ਰਿਹਾ ਹੈ।
ਇਸ ਸਬੰਧੀ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਲਖਬੀਰ ਕੌਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਵਿਖੇ ਕੋਰੋਨਾ ਮਹਾਮਾਰੀ ਦੀਆਂ ਜ਼ਰੂਰੀ ਗੱਲਾਂ ਦਾ ਧਿਆਨ ਰੱਖਦਿਆ ਬੱਚਿਆਂ ਨੂੰ ਅਲਬੈਂਡਾਜੌਲ ਦੀ ਗੋਲੀ ਖੁਵਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਾ. ਲਖਬੀਰ ਕੌਰ ਨੇ ਦੱਸਿਆ ਕਿ 10 ਨਵੰਬਰ ਤੋਂ ਸਾਰੇ ਸਕੂਲਾਂ, ਆਂਗਣਵਾੜੀ ਸੈਂਟਰਾਂ ਅਤੇ ਸਕੂਲ ਨਾ ਜਾਣ ਵਾਲੇ 1 ਤੋਂ 19 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਅਲਬੈਂਡਾਜੌਲ ਦੀ ਗੋਲੀ ਖਵਾਈ ਜਾ ਰਹੀ ਹੈ ਤਾਂ ਜੋ ਬੱਚਿਆਂ ਨੂੰ ਪੇਟ ਦੇ ਕੀੜੇ ਹੋਣ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ। ਇਸ ਗੋਲੀ ਖਾਣਾ ਖਾਣ ਤੋਂ ਬਾਅਦ ਖੁਆਈ ਜਾਵੇਗੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੀਆਂ ਜ਼ਿਲਾ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਇਕ ਸਾਲ ਤੋਂ ਲੈ ਕੇ ਦੋ ਸਾਲ ਤੱਕ ਦੇ ਬੱਚਿਆਂ ਨੂੰ 5 ਐਮ.ਐਮ. ਸੀਰਪ (ਜਾਂ ਅੱਧੀ ਗੋਲੀ) ਅਤੇ 2 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ 10 ਐਮ.ਐਲ. ਸੀਰਪ (ਜਾਂ ਪੂਰੀ ਗੱਲ) ਅਤੇ 5 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੂਰੀ ਖੁਰਾਕ (ਇੱਕ ਗੋਲੀ) ਖੁਆਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਰੀ ਦੇ ਚੱਲਦਿਆਂ ਸਕੂਲ ਅਤੇ ਆਂਗਣਵਾੜੀ ਸੈਂਟਰ ਬੰਦ ਹੋਣ ਕਾਰਨ 1 ਤੋਂ 19 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਇਹ ਗੋਲੀ ਸਿਹਤ ਸਟਾਫ ਵੱਲੋਂ ਘਰ ਘਰ ਜਾ ਕੇ ਖੁਵਾਈਆਂ ਜਾਣਗੀਆਂ ਅਤੇ ਸਕੂ ਨੋਡਲ ਟੀਚਰ ਵੱਲੋਂ ਇਹ ਗੋਲੀਆਂ 9ਵੀ ਤੋਂ 12ਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਸਕੂਲ ਵਿੱਚ ਖੁਆਈਆ ਜਾਣਗੀਆਂ।
ਇਸ ਮੌਕੇ ਹਰਜੀਤ ਸਿੰਘ ਜਿਲਾ ਬੀ.ਸੀ.ਸੀ. ਕੋਆਰਡੀਨੇਟਰ ਨੇ ਆਧਿਆਪਕਾਂ ਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਓਹ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਦੇਣ। ਜਿਹੜੇ ਬੱਚੇ ਇਸ ਦਿਨ ਗੋਲੀ ਖਾਣ ਤੋਂ ਵਾਂਝੇ ਰਹਿ ਜਾਣਗੇ, ਉਨਾਂ ਬੱਚਿਆ ਨੂੰ 17 ਨਵੰਬਰ ਨੂੰ ਇਹ ਗੋਲੀਆਂ ਖੁਆਈਆਂ ਜਾਣਗੀਆਂ। ਇਸ ਮੌਕੇ ਵਾਇਸ ਪਿ੍ਰੰਸੀਪਲ ਸਤਵੰਤ ਕੌਰ, ਸਕੂਲ ਤੇ ਸਿਹਤ ਵਿਭਾਗ ਦਾ ਅਮਲਾ ਅਤੇ ਬੱਚੇ ਹਾਜ਼ਰ ਸਨ