ਆਤਮਾ ਸਕੀਮ ਅਧੀਨ ਲੱਗਣਗੀਆਂ ਜੈਵਿਕ ਪਦਾਰਥਾਂ ਦੀਆਂ ਸਟਾਲਾਂ
ਰਘਵੀਰ ਹੈਪੀ ਬਰਨਾਲਾ, 10 ਨਵੰਬਰ 2020
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਬਰਨਾਲਾ ਵਾਸੀਆਂ ਨੂੰ ਗਰੀਨ ਦੀਵਾਲੀ ਮਨਾਉਣ ਦੀ ਅਪੀਲ ਕਰਦਿਆਂ ਦੱਸਿਆ ਕਿ ਭਲਕੇ 11 ਨਵੰਬਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਚ ਦੀਵਾਲੀ ਮੇਲਾ ਲਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਮੇਲਾ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤੱਕ ਲਾਇਆ ਜਾਵੇਗਾ। ਇਸ ਦੀਵਾਲੀ ਮੇਲੇ ਵਿੱਚ ਅਜੀਵਿਕਾ ਮਿਸ਼ਨ ਤਹਿਤ ਕੰਮ ਕਰ ਰਹੇ ਸੈਲਫ ਹੈਲਪ ਗਰੁੱਪਾਂ ਵੱਲੋਂ ਹੱਥÄ ਬਣਾਏ ਵੱਖ ਵੱਖ ਤਰ੍ਹਾਂ ਦੇ ਸਾਮਾਨ ਦੀਆਂ ਸਟਾਲਾਂ, ਫੂਡ ਹੱਟ ਤੋਂ ਇਲਾਵਾ ਸਪੈਸ਼ਲ ਰਿਸੋਰਸ ਸੈਂਟਰ ਬਰਨਾਲਾ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਦੀਵਾਲੀ ਸਬੰਧੀ ਸਜਾਵਟੀ ਦੀਵਿਆਂ ਅਤੇ ਹੋਰ ਸਾਮਾਨ ਦੀਆਂ ਸਟਾਲਾਂ ਲਾਈਆਂ ਜਾਣਗੀਆਂ ਅਤੇ ਗਰੀਨ ਦੀਵਾਲੀ ਦਾ ਸੁਨੇਹਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਮੁਫਤ ਮੈਡੀਕਲ ਕੈਂਪ ਵੀ ਲਾਇਆ ਜਾਵੇਗਾ।
ਸੈਲਫ ਹੈਲਪ ਗਰੁੱਪਾਂ ਵੱਲੋਂ ਹੱਥ ਦਾ ਬਣਿਆਂ ਸ਼ੁੱਧ ਸਾਮਾਨ, ਆਚਾਰ, ਮੁਰੱਬੇ, ਚਟਨੀ, ਸਨੈਕਸ, ਮਸਾਲੇ, ਦਾਲਾਂ, ਸ਼ਹਿਦ, ਗੁੜ, ਸ਼ੱਕਰ, ਹੱਥ ਦੀਆਂ ਬਣੀਆਂ ਰਵਾਇਤੀ ਵਸਤਾਂ ਜਿਵੇਂ ਸਜਾਵਟੀ ਸਾਮਾਨ, ਸਵੈਟਰ, ਟੋਪੀਆਂ, ਮਫਲਰ, ਦਰੀਆਂ, ਪੱਖੀਆਂ, ਸ਼ੀਸ਼ੇ, ਚਾਦਰਾਂ, ਗਲੀਚੇ, ਟੋਕਰੀਆਂ ਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱੱਲੋਂ ਦੀਵੇ, ਮੋਮਬੱਤੀਆਂ ਤੇ ਹੋਰ ਸਾਮਾਨ ਦੀਆਂ ਸਟਾਲਾਂ ਲਾਈਆਂ ਜਾÎਣਗੀਆਂ। ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੀ ਆਤਮਾ ਸਕੀਮ ਅਧੀਨ ਜੈਵਿਕ ਖਾਧ ਪਦਾਰਥਾਂ ਦੀਆਂ ਸਟਾਲਾਂ ਵੀ ਲਾਈਆਂ ਜਾਣਗੀਆਂ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਸ ਮੇਲੇ ’ਚ ਪਹੁੰਚਣ ਦਾ ਸੱਦਾ ਦਿੱਤਾ।