ਮਾਪੇ ਅਧਿਆਪਕ ਮਿਲਣੀ ਦੇ ਪਹਿਲੇ ਦਿਨ ਮਾਪਿਆਂ ‘ਅਤੇ ਵਿਦਿਆਰਥੀਆਂ ‘ਚ ਰਿਹਾ ਉਤਸ਼ਾਹ

Advertisement
Spread information

3 ਨਵੰਬਰ ਨੂੰ ਵੀ ਜਾਰੀ ਰਹੇਗੀ ਮਾਪੇ ਅਧਿਆਪਕ ਮਿਲਣੀ


ਰਘਵੀਰ ਹੈਪੀ , ਬਰਨਾਲਾ,2 ਨਵੰਬਰ 2020
            ਸੂਬੇ ਦੇ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਇਮਰੀ, ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵੱਲੋਂ ਦੋ ਰੋਜ਼ਾ ਮਾਪੇ ਅਧਿਆਪਕ ਮਿਲਣੀ ਦਿਵਸ ਦੀ ਸ਼ੁਰੂਆਤ ਕੀਤੀ ਗਈ।ਮਿਲਣੀ ਦਿਵਸ ਦੇ ਪਹਿਲੇ ਦਿਨ ਮਾਪਿਆਂ ਅਤੇ ਵਿਦਿਆਰਥੀਆਂ ਵੱਲੋਂ ਭਾਰੀ ਉਤਸ਼ਾਹ ਵਿਖਾਇਆ ਗਿਆ।ਪ੍ਰਾਇਮਰੀ ਅਤੇ ਮਿਡਲ ਜਮਾਤਾਂ ਦੇ ਸਕੂਲ ਬੰਦ ਹੋਣ ਕਾਰਨ ਇਹਨਾਂ ਜਮਾਤਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਸੋਸ਼ਲ ਮੀਡੀਆ ਦੇ ਵੱਖ ਵੱਖ ਸਾਧਨਾਂ ਅਤੇ ਫੋਨ ਕਾਲਾਂ ਜਰੀਏ ਆਨਲਾਈਨ ਮਿਲਣੀ ਕੀਤੀ ਗਈ ਜਦਕਿ ਸਰਕਾਰੀ ਹਦਾਇਤਾਂ ਅਨੁਸਾਰ ਖੁੱਲ੍ਹੇ ਨੌਵੀਂ ਤੋਂ ਬਾਰਵੀਂ ਜਮਾਤਾਂ ਦੇ ਵਿਦਿਆਰਥੀਆਂ ਦੇ ਮਾਪਿਆਂਂ ਲਈ ਆਨਲਾਈਨ ਮਿਲਣੀ ਦੇ ਨਾਲ ਨਾਲ ਕੋਵਿਡ-19 ਹਦਾਇਤਾਂ ਦੀ ਪਾਲਣਾ ਕਰਦਿਆਂ ਸਰੀਰਕ ਦੂਰੀ ਅਤੇ ਮਾਸਕ ਜਾਂ ਕੱਪੜੇ ਨਾਲ ਮੂੰਹ ਢਕ ਕੇ ਸਕੂਲਾਂ ਵਿੱਚ ਵੀ ਮਿਲਣੀ ਦੀ ਵਿਵਸਥਾ ਕੀਤੀ ਗਈ।
              ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰ ਸਰਬਜੀਤ ਸਿੰਘ ਤੂਰ,ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਹਰਕੰਵਲਜੀਤ ਕੌਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀਮਤੀ ਵਸੁੰਧਰਾ ਕਪਿਲਾ ਨੇ ਦੱਸਿਆ ਕਿ ਮਿਲਣੀ ਦੇ ਪਹਿਲੇ ਦਿਨ ਜਿਲ੍ਹੇ ਦੇ ਸਮੂਹ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਮਾਪਿਆਂ ਨਾਲ ਮੀਟਿੰਗ ਕੀਤੀ ਗਈ।ਪਹਿਲੇ ਦਿਨ ਦੀ ਮਿਲਣੀ ਵਿੱਚ ਸ਼ਿਰਕਤ ਨਾ ਕਰ ਸਕਣ ਵਾਲੇ ਮਾਪੇ ਅਤੇ ਵਿਦਿਆਰਥੀ ਦੂਜੇ ਦਿਨ 3 ਨਵੰਬਰ ਦੀ ਮਿਲਣੀ ਵਿੱਚ ਸ਼ਿਰਕਤ ਕਰ ਸਕਣਗੇ।ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਸੇ ਮਹੀਨੇ 11 ਨਵੰਬਰ ਤੋਂ ਪਹਿਲੀ ਤੋ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਸ਼ੁਰੂ ਹੋ ਰਹੇ ਪੰਜਾਬ ਅਚੀਵਮੈਂਟ ਸਰਵੇਖਣ ਮੁਲਾਂਕਣ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਪਹਿਲੇ ਮੁਲਾਕਣਾਂ ਦੌਰਾਨ ਵਿਦਿਆਰਥੀਆਂ ਵੱਲੋਂ ਵਿਖਾਈ ਕਾਰਗੁਜ਼ਾਰੀ ਤੋਂ ਮਾਪਿਆਂ ਨੂੰ ਜਾਣੂ ਕਰਵਾਉਣ ਦੇ ਮਨੋਰਥ ਨਾਲ ਮਾਪੇ ਅਧਿਆਪਕ ਮਿਲਣੀ ਦਾ ਪ੍ਰਬੰਧ ਕੀਤਾ ਗਿਆ।ਮਿਲਣੀ ਦੌਰਾਨ ਮਾਪਿਆਂ ਨੂੰ ਇਸ ਮਹੀਨੇ ਹੋਣ ਵਾਲੇ ਮੁਲਾਂਕਣ ਦੌਰਾਨ ਆਪਣੇ ਬੱਚਿਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਬਣਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ।ਅਧਿਕਾਰੀਆਂ ਅਤੇ ਅਧਿਆਪਕਾਂ ਵੱਲੋਂ ਮਾਪਿਆਂ ਨੂੰ ਸਕੂਲਾਂ ਵੱਲੋਂ ਟੈਲੀਵਿਜ਼ਨ, ਸੋਸ਼ਲ ਮੀਡੀਆ ਦੇ ਹੋਰ ਸਾਧਨਾਂ ਬਾਰੇ ਕਰਵਾਈ ਜਾ ਰਹੀ ਪੜ੍ਹਾਈ ਅਤੇ ਉਪਲਬਧ ਕਰਵਾਈ ਜਾ ਰਹੀ ਪੜ੍ਹਨ ਸਮੱਗਰੀ ਅਤੇ ਵਰਕਸ਼ੀਟਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।ਜਿਲ੍ਹੇ ਦੇ ਸਕੂਲਾਂ ਹੰਡਿਆਇਆ, ਧੌਲਾ,ਰਾਏਸਰ ਪੰਜਾਬ,ਰਾਏਸਰ ਪਟਿਆਲਾ,ਛੀਨੀਵਾਲ ਕਲਾਂ,ਚੰਨਣਵਾਲ,ਅਤਰਗੜ੍ਹ ਦਾਨਗੜ੍ਹ,ਗੁੰਮਟੀ, ਭੱਠਲਾਂ, ਜੋਧਪੁਰ ਅਤੇ ਘੁੰਨਸ ਆਦਿ ਦੇ ਮੁਖੀਆਂ ਅਤੇ ਅਧਿਆਪਕਾਂ ਨੇ ਦੱਸਿਆ ਕਿ ਆਨਲਾਈਨ ਅਤੇ ਸਕੂਲ ਵਿਜ਼ਟ ਦੋਵਾਂ ਤਰੀਕਿਆਂ ਦੀਆਂ ਮਿਲਣੀਆਂ ਵਿੱਚ ਮਾਪਿਆਂ ਦਾ ਭਾਰੀ ਸਹਿਯੋਗ ਰਿਹਾ ਹੈ।
              ਜਿਲ੍ਹਾ ਮੈਂਟਰ ਸ੍ਰੀ ਹਰੀਸ਼ ਬਾਂਸਲ ਪ੍ਰਿੰਸੀਪਲ,ਸ੍ਰ ਅਮਨਿੰਦਰ ਸਿੰਘ, ਸ੍ਰੀ ਕਮਲਦੀਪ ਅਤੇ ਪੜ੍ਹੋ ਪੰਜਾਬ ਦੇ ਜਿਲ੍ਹਾ ਕੋ-ਆਰਡੀਨੇਟਰ ਸ੍ਰ ਕੁਲਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਜਿਲ੍ਹੇ ਦੇ ਸਮੂਹ ਡੀ.ਐਮ,ਬੀ ਐਮ,ਸੀ.ਐਮ.ਟੀ ਅਤੇ ਬੀ ਐਮ ਟੀਜ਼ ਵੱਲੋਂ ਮਿਲਣੀ ਦੇ ਸੰਚਾਲਨ ਵਿੱਚ ਸਹਾਇਤਾ ਕਰਨ ਦੇ ਨਾਲ ਨਾਲ ਵਿਭਾਗੀ ਐਪ ਜਰੀਏ ਡਾਟਾ ਉੱਚ ਅਧਿਕਾਰੀਆਂ ਤੱਕ ਵੀ ਪਹੁੰਚਦਾ ਕੀਤਾ ਜਾ ਰਿਹਾ ਹੈ।ਵਿਭਾਗ ਦੇ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਨੇ ਦੱਸਿਆ ਕਿ ਮਿਲਣੀ ਦਾ ਮੁੱਖ ਮਨੋਰਥ ਵਿਦਿਆਰਥੀਆਂ ਦੀ ਵਿੱਦਿਅਕ ਤਰੱਕੀ ਅਤੇ ਸਿਹਤ ਤੰਦਰੁਸਤੀ ਹੈ।ਮਿਲਣੀ ਦੌਰਾਨ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਵੱਲ੍ਹ ਧਿਆਨ ਦੇਣ ਦੇ ਨਾਲ ਨਾਲ ਕੋਰੋਨਾ ਸਾਵਧਾਨੀਆਂ ਦੇ ਪਾਲਣ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
Advertisement
Advertisement
Advertisement
Advertisement
Advertisement
error: Content is protected !!