ਬਰਨਾਲਾ ਜੇਲ੍ਹ ‘ਚ ਬੰਦੀ ਨੇ ਕੀਤੀ ਆਤਮ ਹੱਤਿਆ ਦੀ ਕੋਸ਼ਿਸ਼

Advertisement
Spread information

ਬੈਰਕ ਦੇ ਬਾਥਰੂਮ ਦੇ ਜੰਗਲੇ ਨੂੰ ਪਰਨਾ ਬੰਨ੍ਹ ਕੇ ਗਲ ਫਾਹਾ ਲੈਣ ਦੀ ਕੋਸ਼ਿਸ਼, ਜੇਲ ਸੁਪਰਡੈਂਟ ਦੀ ਸ਼ਕਾਇਤ ਤੇ ਕੇਸ ਦਰਜ਼


ਹਰਿੰਦਰ ਨਿੱਕਾ , ਬਰਨਾਲਾ 27 ਅਕਤੂਬਰ 2020

ਜਿਲ੍ਹਾ ਜੇਲ੍ਹ ਅੰਦਰ ਇੱਕ ਜੇਲ੍ਹ ਬੰਦੀ ਨੇ ਸ਼ੱਕੀ ਹਾਲਤਾਂ ਵਿੱਚ ਗਲ ਫਾਹਾ ਲੈ ਕੇ ਆਤਮ ਹੱਤਿਆ ਦੀ ਕੋਸ਼ਿਸ਼ ਕੀਤਾ। ਭਾਂਵੇ ਜੇਲ੍ਹ ਬੰਦੀ ਦੀ ਕੋਸ਼ਿਸ਼ ਸਫਲ ਨਹੀਂ ਹੋਈ, ਪਰੰਤੂ ਜੇਲ੍ਹ ਸੁਪਰਡੈਂਟ ਦੀ ਸ਼ਕਾਇਤ ਤੇ ਪੁਲਿਸ ਨੇ ਆਤਮ ਹੱਤਿਆ ਦੀ ਕੋਸ਼ਿਸ਼ ਕਰਨ ਵਾਲੇ ਜੇਲ੍ਹ ਬੰਦੀ ਦੇ ਖਿਲਾਫ ਕੇਸ ਜਰੂਰ ਦਰਜ਼ ਕਰ ਦਿੱਤਾ ਹੈ। ਪੁਲਿਸ ਨੂੰ ਭੇਜੀ ਲਿਖਤੀ ਸੂਚਨਾ ‘ਚ ਜੇਲ੍ਹ ਸੁਪਰਡੈਂਟ ਨੇ ਕਿਹਾ ਹੈ ਕਿ ਜੇਲ੍ਹ ਬੰਦੀ ਅਵਤਾਰ ਸਿੰਘ ਪੁੱਤਰ ਮੇਜਰ ਸਿੰਘ ਨਿਵਾਸੀ ਪਿੰਡ ਜਵਾਹਰਕੇ, ਜਿਲ੍ਹਾ ਮਾਨਸਾ ਨੇ 16 ਅਕਤੂਬਰ ਦੀ ਰਾਤ ਕਰੀਬ 2:30 ਵਜੇ ਬੈਰਕ ਨੰਬਰ 8 ਦੇ ਬਾਥਰੂਮ ਦੇ ਲੋਹੇ ਦੇ ਜੰਗਲੇ ਨਾਲ ਪਰਨਾ ਪਾ ਕੇ ਗਲ ਫਾਹਾ ਲੈ ਕੇ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ। ਇਸ ਦੀ ਭਿਣਕ ਲੱਗਦਿਆਂ ਹੀ ਅਵਤਾਰ ਸਿੰਘ ਨੂੰ ਮਰਨ ਤੋਂ ਬਚਾ ਲਿਆ ਗਿਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਥਾਣੇਦਾਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਜੇਲ੍ਹ ਸੁਪਰਡੈਂਟ ਦੀ ਸ਼ਕਾਇਤ ਦੇ ਅਧਾਰ ਤੇ ਜੇਲ੍ਹ ਬੰਦੀ ਦੇ ਖਿਲਾਫ ਅਧੀਨ ਜੁਰਮ 309 ਆਈਪੀਸੀ ਦੇ ਤਹਿਤ ਥਾਣਾ ਸਿਟੀ ਬਰਨਾਲਾ ਵਿਖੇ ਕੇਸ ਦਰਜ਼ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਉਨਾਂ ਕਿਹਾ ਕਿ ਦੋਸ਼ੀ ਦੁਆਰਾ ਆਤਮ ਹੱਤਿਆ ਦੀ ਕੋਸ਼ਿਸ਼ ਦਾ ਕਾਰਣ ਜਾਣਨ ਦੀ ਵੀ ਕੋਸ਼ਿਸ਼ ਕੀਤੀ ਜਾਵੇਗੀ।

Advertisement
Advertisement
Advertisement
Advertisement
Advertisement
Advertisement
error: Content is protected !!