ਵਿਆਹ ਦਾ ਝਾਂਸਾ ਦੇ ਕੇ ਮੁੰਡਾ, ਕੁੜੀ ਨੂੰ ਲੈ ਕੇ ਹੋਇਆ ਫਰਾਰ

Advertisement
Spread information

ਘਟਨਾ ਤੋਂ 9 ਦਿਨ ਬਾਅਦ ਕੇਸ ਦਰਜ਼ , ਦੋਸ਼ੀ ਦੀ ਤਲਾਸ਼ ਜਾਰੀ


ਹਰਿੰਦਰ ਨਿੱਕਾ ਬਰਨਾਲਾ 15 ਅਕਤੂਬਰ 2020

             9 ਦਿਨ ਪਹਿਲਾਂ ਆਪਣੇ ਹੀ ਇਲਾਕੇ ਦੀ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਫਰਾਰ ਹੋਏ ਮੁੰਡੇ ਦੇ ਖਿਲਾਫ ਪੁਲਿਸ ਨੇ ਕੇਸ ਦਰਜ਼ ਕਰਕੇ ਦੋਵਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਮਨਜੀਤ ਸਿੰਘ ਨਿਵਾਸੀ ਬੱਬਰਾਂ ਵਾਲਾ ਪਹਾ, ਰਾਮਗੜੀਆ ਰੋਡ ਬਰਨਾਲਾ ਨੇ ਦੱਸਿਆ ਕਿ ਉਸ ਦੀ ਸਾਢੇ 18 ਕੁ ਵਰ੍ਹਿਆਂ ਦੀ ਭੈਣ ਗੁਰਪ੍ਰੀਤ ਕੌਰ ,ਗੀਤਾ ਭਵਨ ਬਰਨਾਲਾ ਦੇ ਨੇੜੇ ਚੱਲ ਰਹੇ ਰੀਜਨ ਕੰਪਿਊਟਰ ਸੈਂਟਰ ਵਿਖੇ ਕੰਪਿਊਟਰ ਦਾ ਕੋਰਸ ਕਰਦੀ ਸੀ। ਰੋਜਾਨਾ ਦੀ ਤਰਾਂ ਉਹ 6 ਅਕਤੂਬਰ ਨੂੰ ਦੁਪਹਿਰ 2 ਕੁ ਵਜੇ ਘਰੋਂ ਕੰਪਿਊਟਰ ਸੈਂਟਰ ਤੇ ਗਈ। ਪਰੰਤੂ ਮੁੜ ਕੇ ਘਰ ਵਾਪਿਸ ਹੀ ਨਹੀਂ ਆਈ। ਆਪਣੇ ਪੱਧਰ ਤੇ ਉਹ ਕਈ ਦਿਨ, ਉਸਦੀ ਤਲਾਸ਼ ਕਰਦੇ ਰਹੇ। ਪਰ ਹੁਣ ਬਾਅਦ ਪੜਤਾਲ ਉਨਾਂ ਨੂੰ ਪਤਾ ਲੱਗਿਆ ਕਿ ਉਸ ਦੀ ਭੈਣ ਗੁਰਪ੍ਰੀਤ ਕੌਰ ਨੂੰ ਉਨਾਂ ਦੇ ਹੀ ਇਲਾਕੇ ਦੀ ਗਲੀ ਨੰਬਰ 6 ਦਾ ਰਹਿਣ ਵਾਲਾ ਹਰਪ੍ਰੀਤ ਸਿੰਘ ਵਿਆਹ ਦਾ ਝਾਂਸਾ ਦੇ ਕੇ ਬਹਿਲਾ-ਫੁਸਲਾ ਕੇ ਕਿੱਧਰੇ ਲੈ ਕੇ ਫਰਾਰ ਹੋ ਗਿਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਮੱਖਣ ਸਿੰਘ ਨੇ ਦੱਸਿਆ ਕਿ ਲਾਪਤਾ ਕੁੜੀ ਦੇ ਭਰਾ ਦੇ ਬਿਆਨ ਤੇ ਨਾਮਜ਼ਦ ਦੋਸ਼ੀ ਹਰਪ੍ਰੀਤ ਸਿੰਘ ਦੇ ਖਿਲਾਫ ਕੇਸ ਦਰਜ ਕਰਕੇ, ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀ ਨੂੰ ਗਿਰਫਤਾਰ ਕਰਕੇ ,ਉਸ ਦੇ ਕਬਜ਼ੇ ‘ਚੋਂ ਕੁੜੀ ਨੂੰ ਬਰਾਮਦ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Advertisement

Advertisement
Advertisement
Advertisement
Advertisement
Advertisement
error: Content is protected !!