ਇੱਕ ਬੇਸ਼ਰਮ ਥਾਣੇਦਾਰ, ਬੇਵੱਸ ਔਰਤ ਨੂੰ ਕਹਿੰਦਾ ,, ਸਲਵਾਰ ਉੱਤੇ ਚੁੱਕ ਤੇਰਾ ਰੰਗ ਦੇਖਣੈ,,,

Advertisement
Spread information

ਸੈਕਸੁਅਲ ਹਰਾਸ਼ਮੈਂਟ -ਥਾਣੇਦਾਰ ਤੋਂ ਤੰਗ ਔਰਤ ਨੇ ਐਸ. ਐਸ.ਪੀ. ਨੂੰ ਦਿੱਤੀ ਸ਼ਕਾਇਤ 

ਥਾਣੇਦਾਰ ਦੀ ਔਰਤ ਨਾਲ ਹੋ ਰਹੀ ਗੱਲਬਾਤ ਦੀ ਆਡਿਉ ਵਾਇਰਲ

ਕਈ ਪੁਲਿਸ ਮੁਲਾਜਮ ਔਰਤਾਂ ਨੂੰ ਵੀ ਸੈਕਸੁਅਲ ਹਰਾਸਮੈਂਟ ਕਰਦਾ ਰਿਹੈ ਥਾਣੇਦਾਰ !

ਐਸ.ਪੀ. ਐਚ. ਨੂੰ ਸੌਂਪੀ ਜਾਂਚ, 2 ਹਫਤਿਆਂ ਬਾਅਦ ਵੀ ਨਹੀਂ ਹੋਈ ਕੋਈ ਕਾਰਵਾਈ


ਹਰਿੰਦਰ ਨਿੱਕਾ ਬਰਨਾਲਾ 5 ਅਕਤੂਬਰ 2020

         ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਸੁਰੱਖਿਆ ਕਰਮਚਾਰੀ ਹੀ ਜੇਕਰ ਅਬਲਾ ਅਤੇ ਬੇਵੱਸ ਔਰਤਾਂ ਦੀ ਇੱਜਤ ਤਕਾਉਣ ਲੱਗ ਪੈਣ, ਫਿਰ ਤਾਂ ਔਰਤਾਂ ਦੀ ਇੱਜਤ ਤੇ ਮਾਣ ਸਨਮਾਨ ਦਾ ਰੱਬ ਰਾਖਾ ਹੀ ਹੈ।  ਅਜਿਹਾ ਖਿਆਲ ਹਰ ਜਾਗਰੂਕ ਔਰਤ ਦੇ ਮਨ ‘ਚ ਇੱਕ ਥਾਣੇਦਾਰ ਦੀ ਅਣਜਾਣ ਔਰਤ ਨਾਲ ਹੋ ਰਹੀ ਅਸ਼ਲੀਲਤਾ ਦੀਆਂ ਹੱਦਾਂ ਬੰਨ੍ਹੇ ਟੱਪ ਰਹੀ ਗੱਲਬਾਤ ਦੀ ਵਾਇਰਲ ਆਡਿਉ ਸੁਣਨ ਤੋਂ ਬਾਅਦ ਆਉਣਾ ਸੁਭਾਵਿਕ ਹੀ ਹੈ। ਇਸ ਨੂੰ ਅੱਤਿਆਚਾਰ ਦੀ ਇੰਤਹਾ ਹੀ ਸਮਝੋ ਕਿ ਥਾਣੇਦਾਰ ਦੇ ਖਿਲਾਫ ਸੈਕਸੁਅਲ ਹਰਾਸ਼ਮੈਂਟ ਦਾ ਦੋਸ਼ ਲਾ ਕੇ ਪੀੜਤਾ ਵੱਲੋਂ ਐਸ.ਐਸ.ਪੀ. ਨੂੰ 22 ਸਤੰਬਰ ਨੂੰ ਪੇਸ਼ ਹੋ ਕੇ ਦਿੱਤੀ ਸ਼ਕਾਇਤ ਦੇ 2 ਹਫਤਿਆਂ ਬਾਅਦ ਵੀ ਦੋਸ਼ੀ ਥਾਣੇਦਾਰ ਖਿਲਾਫ ਕੋਈ ਕਾਨੂੰਨੀ ਕਾਰਵਾਈ ਨੂੰ ਹਾਲੇ ਵੀ ਪੜਤਾਲ ਦਾ ਇੰਤਜ਼ਾਰ ਹੈ। ਪੁਲਿਸ ਵੱਲੋਂ ਪੜਤਾਲ ਦੇ ਨਾਮ ਹੇਠ ਨਾਮਜ਼ਦ ਦੋਸ਼ੀ ਖਿਲਾਫ ਕੇਸ ਦਰਜ਼ ਕਰਨ ਵਿੱਚ ਵਰਤੀ ਜਾ ਰਹੀ ਢਿੱਲ ਤੋਂ ਤੰਗ ਆਈ ਪੀੜਤ ਔਰਤ ਨੇ ਥਾਣੇਦਾਰ ਦੀ ਸਬੂਤ ਦੇ ਤੌਰ ਤੇ ਰਿਕਾਰਡ ਕੀਤੀ ਗੱਲਬਾਤ ਖੁਦ ਹੀ ਮੀਡੀਆ ਦਾ ਇੱਕ ਗਰੁੱਪ ਬਣਾ ਕੇ ਵਾਇਰਲ ਕਰ ਦਿੱਤੀ ਗਈ ।

Advertisement

ਥਾਣੇਦਾਰ ਦੀ ਕਰਤੂਤ ਬਿਆਨ ਕਰਨ ਤੋਂ ਸ਼ਬਦ ਵੀ ਸ਼ਰਮਾਏ 

ਵਾਇਰਲ ਆਡੀਉ ਵਿੱਚ ਪੀੜਤ ਔਰਤ ਦੀ ਪੱਤ ਲੁੱਟਣ ਲਈ ਕਾਹਲੇ ਏ.ਐਸ.ਆਈ. ਗੁਰਮੇਲ ਸਿੰਘ ਵੱਲੋਂ ਪੀੜਤ ਔਰਤ ਨਾਲ ਕੀਤੇ ਜਾ ਰਹੇ ਅਸ਼ਲੀਲ ਵਾਰਤਾਲਾਪ ਨੂੰ ਬਿਆਨ ਕਰਨ ਲਈ ਸ਼ਬਦ ਵੀ ਸ਼ਰਮਾ ਰਹੇ ਹਨ। ਗੱਲਬਾਤ ਦੇ ਕੁਝ ਅੰਸ਼ ਇਸ ਤਰਾਂ ਹਨ:- ਰਾਤ ਕੁਝ ਸੋਚਿਆ,,ਔਰਤ ਦਾ ਜੁਆਬ , ਹਾਲੇ ਇੱਕ ਦਿਨ ਦਾ ਸਮਾਂ ਸੋਚਣ ਲਈ ਹੋਰ ਪਿਆ ਹੈ। ਔਰਤ ਨੇ ਕਿਹਾ ਜਿਸ ਦਿਨ ਤੁਸੀਂ ਪਹਿਲੇ ਦਿਨ ਉਸ ਨੂੰ ਥਾਣੇ ਵਿੱਚ ਮਿਲੇ ਸੀ, ਤੁਸੀਂ ਉਦੋਂ ਹੀ ਮੇਰੇ ਮੂੰਹ ਨੂੰ ਹੱਥ ਨਾਲ ਟੱਚ ਕੀਤਾ ਅਤੇ ਝੱਟ ਕਹਿ ਦਿੱਤਾ ਕਿ ਤੁਹਾਨੂੰ ਮੇਰੇ ਨਾਲ, ਆਈ.ਲਵ.ਯੂ. ਹੋ ਗਿਆ। ਕੀ ਕਿਸੇ ਬੇਵੱਸ ਅਤੇ ਥਾਣੇ ਸ਼ਕਾਇਤ ਲੈ ਕੇ ਪਹੁੰਚੀ ਅਣਜਾਣ ਔਰਤ ਨਾਲ ਇਸ ਤਰਾਂ ਕਰਨਾ ਠੀਕ ਹੈ ? ਮੈਂਨੂੰ ਇਸ ਤਰਾਂ ਟੱਚ ਕਰਨਾ ਠੀਕ ਨਹੀਂ ਲੱਗਿਆ। ਗੁਰਮੇਲ ਸਿੰਘ ਦੀ ਬੇਸ਼ਰਮੀ ਦੀ ਹੱਦ ਉਦੋਂ ਕਿੰਨ੍ਹੀ ਹੋਰ ਟੱਪ ਗਈ ਜਦੋਂ, ਉਸ ਨੇ ਆਪਣੇ ਮਹਿਕਮੇਂ ਦੀਆਂ ਕਈ ਮੁਲਾਜ਼ਮ ਔਰਤਾਂ ਨੂੰ ਵੀ ਅਕਸਰ ਹੀ ਟੱਚ ਕਰਦੇ ਰਹਿਣ ਨੂੰ ਬੜੀ ਢੀਠਤਾਈ ਨਾਲ ਆਪਣਾ ਸ਼ੁਗਲ ਤੱਕ ਕਹਿ ਦਿੱਤਾ ਕਿ ਉਹ ਫਲਾਂ-ਫਲਾਂ ਮਹਿਲਾ ਮੁਲਾਜਮਾਂ ਨੂੰ ਵੀ ਟੱਚ ਕਰਦਾ ਰਹਿੰਦਾ ਹੈ। ਪਰ ਉਨਾਂ ਚੋਂ ਕਿਸੇ ਨੇ ਕਦੇ ਬੁਰਾ ਨਹੀਂ ਮੰਨਿਆ।

ਮਹਿਲਾ ਐਸ.ਐਚ.ਉ. ਨੂੰ ਵੀ ਟੱਚ ਕਰਨ ਦੀ ਮਾਰੀ ਫੜ੍ਹ

ਗੁਰਮੇਲ ਸਿੰਘ ਨੇ ਫੁਕਰੀ ਮਾਰਦੇ ਸਮੇਂ ਇੱਕ ਮਹਿਲਾ ਐਸ.ਐਚ.ਉ. ਨੂੰ ਵੀ ਕਈ ਵਾਰ ਟੱਚ ਕਰਨ ਦੀ ਫੜ੍ਹ ਪੀੜਤਾ ਕੋਲ ਮਾਰ ਦਿੱਤੀ ਕਿ ਉਸ ਨੇ ਵੀ ਕਦੇ ਇਸ ਗੱਲ ਦਾ ਬੁਰਾ ਨਹੀਂ ਮੰਨਿਆ । ਪੀੜਤ ਔਰਤ ਨੇ ਬਰਨਾਲਾ ਟੂਡੇ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਗੁਰਮੇਲ ਸਿੰਘ ਨੇ ਤਾਂ ਮਹਿਕਮੇਂ ਦੀਆਂ ਕਈ ਹੋਰ ਔਰਤਾਂ ਦੇ ਨਾਮ ਲੈ ਕੇ ਉਨਾਂ ਨਾਲ ਸ਼ੁਗਲ ਕਰਨ ਬਾਰੇ ਵੀ ਉਸ ਨੂੰ ਦੱਸਿਆ ਕਿ ਕਦੇ ਕਿਸੇ ਨੇ ਵੀ ਉਸ ਦੀਆਂ ਅਜਿਹੀਆਂ ਹਰਕਤਾਂ ਤੇ ਕੋਈ ਇਤਰਾਜ ਨਹੀਂ ਕੀਤਾ। ਗੁਰਮੇਲ ਸਿੰਘ ਦੇ ਅਜਿਹੇ ਦਾਅਵਿਆਂ ਦਾ ਸੱਚ ਕੀ ਹੈ, ਉਸ ਬਾਰੇ ਤਾਂ ਥਾਣੇਦਾਰ ਦੀ ਕਥਿਤ ਸੈਕਸ਼ੁਅਲ ਹਰਾਸ਼ਮੈਂਟ ਦਾ ਸ਼ਿਕਾਰ ਹੋਈਆਂ ਮੁਲਾਜਮ ਔਰਤਾਂ ਹੀ ਬਿਆਨ ਕਰ ਸਕਦੀਆਂ ਹਨ।

               ਥਾਣੇਦਾਰ ਦੀ ਅਸ਼ਲੀਲ ਮਾਨਸਿਕਤਾ ਦਾ ਰਿਕਾਰਡਿੰਗ ਰਾਹੀਂ ਸਬੂਤ ਬਣਾ ਰਹੀ ਪੀੜਤਾ ਅਤੇ ਗੁਰਮੇਲ ਸਿੰਘ ਦਰਮਿਆਨ ਮਹਿਲਾ ਐਸ. ਐਚ. ਉ. ਬਾਰੇ ਆਹਮਣੇ-ਸਾਹਮਣੇ ਬਹਿ ਕੇ ਹੋਈਆਂ ਕਈ ਗੱਲਾਂ ਸਬੰਧੀ ਫਿਰ ਪੁੱਛਣ ਤੇ ਉਹ ਮੁੱਕਰ ਗਿਆ ਕਿ ਉਸ ਨੇ ਤਾਂ ਉਸ ਦੀ ਬਾਂਹ ਅਤੇ ਮੂੰਹ ਟੱਚ ਕਰਨ ਬਾਰੇ ਹੀ ਕਿਹਾ ਸੀ, ਪਰ ਗਲ ਲੱਗ ਕੇ ਮਿਲਣ ਬਾਰੇ ਨਹੀਂ ਕਿਹਾ। ਗੁਰਮੇਲ ਸਿੰਘ ਕਹਿ ਰਿਹਾ ਹੈ ਕਿ ਉਹ ਸਿਰਫ ਉਸ ਨੂੰ ਯਾਨੀ ਪੀੜਤ ਨੂੰ ਹੀ ਗਲ ਲੱਗ ਕੇ ਮਿਲਿਆ ਹੈ। ਕਿਉਂਕਿ ਪੀੜਤਾ ਉਸਨੂੰ ਬਹੁਤ ਸੋਹਣੀ ਲੱਗੀ। ਗੁਰਮੇਲ ਸਿੰਘ ਵਾਇਰਲ ਆਡੀਉ ਵਿੱਚ ਪੀੜਤਾ ਨੂੰ ਵਾਰ ਵਾਰ ਸ਼ਰੀਰਿਕ ਸਬੰਧ ਬਣਾਉਣ ਲਈ ਜੋਰ ਪਾ ਰਿਹਾ ਹੈ। ਪੀੜਤਾ ਨੂੰ ਉਸ ਦੀ ਮੱਦਦ ਕਰਨ ਦੇ ਬਹਾਨੇ ਰੇਲਵੇ ਸਟੇਸ਼ਨ ਬਰਨਾਲਾ ਤੇ ਬੁਲਾ ਕੇ ਹੋਈ ਗੱਲਬਾਤ ਦੌਰਾਨ ਥਾਣੇਦਾਰ ਨੇ ਪੀੜਤਾ ਨੂੰ ਸਟੇਸ਼ਨ ਤੇ ਹੀ ਕਿਹਾ, ਸਲਵਾਰ ਉੱਤੇ ਚੁੱਕ ਤੇਰਾ ਰੰਗ ਦੇਖਣੈ। ਇੱਥੇ ਹੀ ਬੱਸ ਨਹੀਂ , ਪੀੜਤਾ ਨੂੰ ਆਪਣੇ ਚੁੰਗਲ ‘ਚ ਫਸਾਉਣ ਲਈ ਉਹ ਕਹਿ ਰਿਹਾ, ਤੇਰਾ ਰੰਗ ਬਹੁਤ ਗੋਰਾ ਹੈ, ਤੂੰ ਕਿਹੜੀ ਸਾਬਣ ਲਾਉਂਦੀ ਹੈਂ। ਥਾਣੇਦਾਰ ਇੱਥੇ ਹੀ ਨਹੀਂ ਰੁੱਕਿਆ, ਕਹਿੰਦਾ ਰਾਤੀਂ ਸੁਪਨੇ ਦੇ ਵਿੱਚ ਆਪਾਂ ਮਿਲ ਗਏ,ਇਹ ਕਹਿ ਕੇ ਜੋ ਮਨ ਆਇਆ, ਉਹੀ ਬੱਕਦਾ ਰਿਹਾ। ਹੁਣ ਸ਼ਕਾਇਤ ਪੁਲਿਸ ਅਧਿਕਾਰੀਆਂ ਦੇ ਕੋਲ ਹੈ ਤੇ ਵਾਇਰਲ ਆਡੀਉ ਲੋਕਾਂ ਦੀ ਕਚਿਹਰੀ ਵਿੱਚ ਅਤੇ ਇਨਸਾਫ ਪਸੰਦ ਲੋਕ ਅਧਿਕਾਰੀਆਂ ਦੇ ਮੂੰਹ ਵੱਲ ਨਜ਼ਰਾਂ ਟਿਕਾਈ ਦੇਖ ਰਹੇ ਹਨ ਕਿ ਪੁਲਿਸ ਆਪਣੇ ਥਾਣੇਦਾਰ ਨੂੰ ਬਚਾਉਂਦੀ ਹੈ ਜਾਂ ਫਿਰ ਪੀੜਤਾ ਨੂੰ ਇਨਸਾਫ ਦੇਣ ਲਈ ਨਾਮਜ਼ਦ ਦੋਸ਼ੀ ਵਰਦੀਧਾਰੀ ਨੂੰ ਕਾਨੂੰਨ ਦੇ ਕਟਿਹਰੇ ਵਿੱਚ ਖੜ੍ਹਾ ਕਰੇਗੀ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ।             ਇਸ ਤੋਂ ਵੀ ਅੱਗੇ ਉਹ ਪੀੜਤਾ ਨੂੰ ਸ਼ਰੀਰਿਕ ਸਬੰਧ ਬਣਾਉਣ ਲਈ ਉਕਸਾਉਣ ਲਈ ਹੋਰ ਵੀ ਕਈ ਤਰਾਂ ਦੀਆਂ ਬੇਹਯਾਈ ਭਰੀਆਂ ਗੱਲਾਂ ਕਰ ਰਿਹਾ ਹੈ। ਪੀੜਤ ਔਰਤ ਨੇ ਕਿਹਾ ਕਿ ਖਾਕੀ ਵਰਦੀ ਦੀ ਆੜ ਵਿੱਚ ਛੁਪੇ ਅਜਿਹੇ ਪੁਲਿਸ ਅਧਿਕਾਰੀ ਆਮ ਔਰਤਾਂ ਹੀ ਨਹੀਂ, ਮਹਿਕਮੇਂ ਦੀਆਂ ਮੁਲਾਜਮ ਔਰਤ ਅਤੇ ਸਮੁੱਚੇ ਸਮਾਜ ਲਈ ਹੀ ਘਾਤਕ ਹੈ। ਪੀੜਤਾ ਨੇ ਕਿਹਾ ਕਿ ਉਹ ਖਾਕੀ ਪਹਿਣ ਕੇ ਵਰਦੀ ਨੂੰ ਦਾਗਦਾਰ ਕਰਨ ਵਾਲੇ ਅਜਿਹੇ ਕਮੀਨੇ ਵਿਅਕਤੀ ਨੂੰ ਸਜਾ ਦਿਵਾਉਣ ਲਈ, ਮਰਦੇ ਦਮ ਤੱਕ ਸੰਘਰਸ਼ ਕਰੇਗੀ। ਪੀੜਤਾ ਨੇ ਰਿਕਾਰਡਿੰਗ ਸਬੰਧੀ ਪੁੱਛਣ ਤੇ ਕਿਹਾ ਕਿ ਗੁਰਮੇਲ ਸਿੰਘ ਨੇ ਇੱਕ ਝਗੜੇ ਸਬੰਧੀ ਥਾਣਾ ਧਨੌਲਾ ਵਿਖੇ ਚੱਲ ਰਹੀ ਪੜਤਾਲ ਵਿੱਚ ਉਸ ਦੀ ਪੁਲਿਸ ਇਮਦਾਦ ਕਰਵਾਉਣ ਦੇ ਨਾਮ ਤੇ ਕਈ ਦਿਨ  ਕਈ ਵਾਰ ਬਹੁਤ ਹੀ ਜਿਆਦਾ ਸੈਕਸੁਅਲ ਹਰਾਸ਼ਮੈਂਟ ਕੀਤੀ ਗਈ। ਜਿਸ ਨੂੰ ਉਹ ਸਬੂਤ ਨਾ ਹੋਣ ਕਾਰਣ ਦਿਲ ਤੇ ਪੱਥਰ ਧਰ ਕੇ ਭਰੇ ਮਨ ਨਾਲ ਬਰਦਾਸ਼ਤ ਕਰਦੀ ਰਹੀ। ਉਨਾਂ ਕਿਹਾ ਕਿ ਉਸਦੀਆਂ ਜੁਬਾਨੀ ਕਹੀਆਂ ਗੱਲਾਂ ਦਾ ਕਿਸੇ ਨੇ ਯਕੀਨ ਹੀ ਨਹੀਂ ਮੰਨਣਾ ਸੀ, ਇਸ ਲਈ ਹੀ ਉਸ ਨੂੰ ਰਿਕਾਰਡਿੰਗ ਕਰਨ ਲਈ ਮਜਬੂਰ ਹੋਣਾ ਪਿਆ। ਗੁਰਮੇਲ ਸਿੰਘ ਦਾ ਪੱਖ ਜਾਣਨ ਲਈ, ਕਈ ਵਾਰ ਉਸ ਦੇ ਮੋਬਾਇਲ ਤੇ ਸੰਪਰਕ ਕੀਤਾ, ਪਰ ਫੋਨ ਆਉਟ ਆੱਫ ਕਵਰੇਜ਼ ਏਰੀਆ ਹੀ ਦੱਸਦਾ ਰਿਹਾ।

Advertisement
Advertisement
Advertisement
Advertisement
Advertisement
error: Content is protected !!