ਪਤੀ ਤੋਂ ਤੰਗ ਵਿਆਹੁਤਾ ਨੇ ਖੁਦ ਨੂੰ ਲਾਈ ਅੱਗ, ਮੌਤ

Advertisement
Spread information

ਮ੍ਰਿਤਕਾ ਦੇ ਪਿਉ ਨੇ ਕਰਵਾਇਆ ਜੁਆਈ ਖਿਲਾਫ ਕੇਸ ਦਰਜ਼


ਹਰਿੰਦਰ ਨਿੱਕਾ ਬਰਨਾਲਾ 9 ਸਤੰਬਰ 2020

ਆਪਣੇ ਪਤੀ ਦੀ ਕੁੱਟਮਾਰ ਤੋਂ ਤੰਗ ਭਦੌੜ ਦੇ ਨੈਣੇਵਾਲਾ ਮੁਹੱਲੇ ‘ਚ ਕਰੀਬ 10 ਸਾਲ ਪਹਿਲਾਂ ਵਿਆਹੀ ਔਰਤ ਨੇ ਖੁਦ ਨੂੰ ਤੇਲ ਪਾ ਕੇ ਅੱਗ ਲਾ ਲਈ। ਅੱਗ ਨਾਲ ਬੁਰੀ ਤਰਾਂ ਝੁਲਸੀ ਵਿਆਹੁਤਾ ਨੇ ਸਿਵਲ ਹਸਪਤਾਲ ਬਰਨਾਲਾ ਵਿਖੇ ਪਹੁੰਚਦਿਆਂ ਹੀ ਦਮ ਤੋੜ ਦਿੱਤਾ। ਪੁਲਿਸ ਨੂੰ ਦਿੱਤੇ ਬਿਆਨ ‘ਚ ਮਲਕੀਤ ਸਿੰਘ ਪੁੱਤਰ ਜਾਨੀ ਸਿੰਘ ਵਾਸੀ ਸੀਰਵਾਲੀ ਬਰੀਵਾਲਾ, ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਸ ਦੀ ਬੇਟੀ ਪ੍ਰੀਤ ਕੌਰ ਦੀ ਦੂਜੀ ਸ਼ਾਦੀ ਕਰੀਬ 10 ਸਾਲ ਪਹਿਲਾਂ ਲਖਵੀਰ ਸਿੰਘ ਨੈਣੇਵਾਲ ਮੁਹੱਲਾ ਭਦੌੜ ਨਾਲ ਹੋਈ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਲਖਵੀਰ ਸਿੰਘ ਨੇ ਪ੍ਰੀਤ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਕਈ ਵਾਰ ਮੁਦਈ ਦੀ ਲੜਕੀ ਪੇਕੇ ਘਰ ਆ ਜਾਂਦੀ ਸੀ। 10 ਕੁ ਦਿਨ ਪਹਿਲਾਂ ਵੀ ਦੋਵਾਂ ਦਰਮਿਆਨ ਝਗੜਾ ਹੋਇਆ ਸੀ। ਜੋ ਮੁਦਈ ਆਪਣੇ ਤੌਰ ਤੇ ਦੋਵਾਂ ਨੂੰ ਸਮਝਾ ਕੇ ਚਲਾ ਗਿਆ ਸੀ। ਮੰਗਲਵਾਰ ਨੂੰ ਆਪਣੇ ਪਤੀ ਦੇ ਅੱਤਿਆਚਾਰ ਤੋਂ ਤੰਗ ਆਈ ਪ੍ਰੀਤ ਨੇ ਖੁਦ ਨੂੰ ਅੱਗ ਲਾ ਲਈ। ਜਿਸ ਨਾਲ ਜਖਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਇਲਾਜ ਦੇ ਦੌਰਾਨ ਸਿਵਲ ਹਸਪਤਾਲ ‘ਚ ਮੌਤ ਹੋ ਗਈ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਟੇਕ ਚੰਦ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਦੇ ਬਿਆਨ ਦੇ ਅਧਾਰ ਤੇ ਦੋਸ਼ੀ ਪਤੀ ਲਖਵੀਰ ਸਿੰਘ ਉਰਫ ਲੱਖਾ ਦੇ ਖਿਲਾਫ ਆਤਮ ਹੱਤਿਆ ਲਈ ਮਜਬੂਰ ਕਰਨ ਦਾ ਕੇਸ ਦਰਜ਼ ਕਰ ਦਿੱਤਾ। ਦੋਸ਼ੀ ਨੂੰ ਜਲਦ ਹੀ ਗਿਰਫਤਾਰ ਕਰ ਲਿਆ ਜਾਵੇਗਾ।

Advertisement

Advertisement
Advertisement
Advertisement
Advertisement
Advertisement
error: Content is protected !!