ਸੜ੍ਹਕ ਹਾਦਸੇ ਚ, ਮੋਟਰਸਾਈਕਲ ਸਵਾਰ ਦੀ ਮੌਤ, 1 ਹੋਰ ਜਖਮੀ

Advertisement
Spread information

ਹਰਿੰਦਰ ਨਿੱਕਾ ਬਰਨਾਲਾ 13 ਅਗਸਤ 2020

       ਜਿਲ੍ਹੇ ਦੇ ਕਾਲੇਕਾ-ਧਨੌਲਾ ਲਿੰਕ ਰੋਡ ਤੇ ਇੱਕ ਕਾਰ ਨੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਜੋ ਰਹੇ 2 ਜਣਿਆਂ ਨੂੰ ਸਾਹਮਣੇ ਤੋਂ ਫੇਟ ਮਾਰ ਦਿੱਤੀ। ਹਾਦਸੇ ਚ, ਮੋਟਰਸਾਈਕਲ ਸਵਾਰ ਇੱਕ ਜਣੇ ਦੀ ਮੌਤ ਹੋ ਗਈ, ਜਦੋਂ ਕਿ ਦੂਜਾ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਬਲਵੀਰ ਸਿੰਘ ਪੁੱਤਰ ਚਾਣਨ ਸਿੰਘ ਨਿਵਾਸੀ ਬਹਾਦਰਪੁਰ ਨੇ ਦੱਸਿਆ ਕਿ ਉਸ ਦਾ ਬੇਟਾ ਰਾਮ ਚੰਦ ਅਤੇ ਪ੍ਰਭਜੋਤ ਸਿੰਘ ਪੁੱਤਰ ਸੁਰਜੀਤ ਸਿੰਘ ਨਿਵਾਸੀ ਧਨੌਲਾ ਸਪਲੈਂਡਰ ਮੋਟਰ ਸਾਈਕਲ ਤੇ ਬੀਤੀ ਰਾਤ ਕਰੀਬ ਸਵਾ 8 ਕੁ ਵਜੇ ਆਪਣਾ ਕੰਮ ਕਾਰ ਕਰਕੇ ਪਿੰਡ ਕਾਲੇਕੇ ਤੋਂ ਧਨੌਲਾ ਸਾਈਡ ਨੂੰ ਵਾਪਿਸ ਆ ਰਹੇ ਸੀ ਤਾਂ ਅਚਾਣਕ ਹੀ ਬਹੁਤ ਹੀ ਤੇਜ਼ ਰਫਤਾਰ ਨਾ ਆ ਰਹੀ ਕਾਰ ਨੰਬਰ ਪੀਬੀ-31 ਐਸ 4050 ਦੇ ਅਣਪਛਾਤੇ ਡਰਾਇਵਰ ਨੇ ਸਾਹਮਿਣਉਂ ਬੜੀ ਲਾਪਰਵਾਹੀ ਨਾਲ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਚ, ਰਾਮ ਚੰਦ ਦੀ ਸੜ੍ਹਕ ਤੇ ਸਿਰ ਵੱਜਣ ਕਾਰਣ ਮੌਕੇ ਤੇ ਹੀ ਮੌਤ ਹੋ ਗਈ। ਜਦੋਂ ਕਿ ਪ੍ਰਭਜੋਤ ਸਿੰਘ ਨੂੰ ਜਖਮੀ ਹਾਲਤ ਚ, ਸਿਵਲ ਹਸਪਤਾਲ ਧਨੌਲਾ ਦਾਖਿਲ ਕਰਵਾਇਆ ਗਿਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ ਦਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਬਲਵੀਰ ਸਿੰਘ ਦੇ ਬਿਆਨ ਤੇ ਅਣਪਛਾਤੇ ਕਾਰ ਡਰਾਇਵਰ ਦੇ ਖਿਲਾਫ ਥਾਣਾ ਧਨੌਲਾ ਵਿਖੇ ਅਧੀਨ ਜੁਰਮ 279/304 ਏ, 337/427 ਆਈਪੀਸੀ ਤਹਿਤ ਕੇਸ ਦਰਜ਼ ਕਰਕੇ ਰਾਮ ਚੰਦ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ। ਦੋਸ਼ੀ ਕਾਰ ਡਰਾਇਵਰ ਦੀ ਤਲਾਸ਼ ਜਾਰੀ ਹੈ। ਜਲਦੀ ਹੀ ਉਸ ਨੂੰ ਗਿਰਫਤਾਰ ਕਰ ਲਿਆ ਜਾਵੇਗਾ।

Advertisement

Advertisement
Advertisement
Advertisement
Advertisement
Advertisement
error: Content is protected !!