ਐਸ.ਐਸ.ਪੀ. ਨੂੰ ਸ਼ਕਾਇਤ ਦੇ ਕੇ ਲੋਟਾ ਨੇ ਕਿਹਾ, ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਕਰੋੜਾਂ ਦੇ ਘੁਟਾਲੇ ਦਾ ਪਰਦਾਫਾਸ਼
ਹਰਿੰਦਰ ਨਿੱਕਾ ਬਰਨਾਲਾ 12 ਅਗਸਤ 2020
ਨਗਰ ਕੌਂਸਲ ਅਧਿਕਾਰੀਆਂ।ਵੱਲੋਂ ਕਥਿਤ ਫਰਜੀ ਬਿਲਾਂ ਦੇ ਆਧਾਰ ਤੇ ਕੁਝ ਚਹੇਤੇ ਠੇਕੇਦਾਰਾਂ ਨੂੰ ਕਰੋੜਾਂ ਰੁਪਏ ਦੀਆਂ ਪੇਮੈਂਟਾਂ ਕਰਕੇ ਖੁਰਦ ਬੁਰਧ ਕੀਤੀਆਂ ਦੋ ਮੲਈਅਰਮੈਂਟ ਬੁੱਕਾਂ ਖੁਰਦ ਬੁਰਦ ਕਰਨ ਦਾ ਮਾਮਲਾ ਹੁਣ ਐਸ ਪੀ ਕੋਲ ਪਹੁੰਚ ਗਿਆ ਹੈ। ਕੇਸ ਦਰਜ ਕਰਵਾਉਣ ਲਈ ਸ਼ਕਾਇਤ ਨਗਰ ਕੌਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਲੋਟਾ ਨੇ ਕੀਤੀ ਹੈ। ਲੋਟਾ ਨੇ ਸਕਾਇਤ ਚ, 2 M.B. ਖੁਰਦ-ਬੁਰਦ ਕਰਨ ਵਾਲੇ ਮੌਕੇ ਦੇ ਕਾਰਜ ਸਾਧਕ ਅਫਸਰ, ਸਹਾਇਕ ਮਿਊਂਸਪਲ ਇੰਜੀਨੀਅਰ , ਜੂਨੀਅਰ ਇੰਜੀਨੀਅਰ ਅਤੇ ਰਿਕਾਰਡ ਕੀਪਰ ਨਗਰ ਕੌਂਸਲ ਬਰਨਾਲਾ ਅਤੇ ਸਾਜਿਸ਼ ਵਿੱਚ ਸ਼ਾਮਿਲ ਹੋਰ ਦੋਸ਼ੀਆਂ ਖਿਲਾਫ ਕੇਸ ਦਰਜ ਕਰਨ।ਦੀ ਮੰਗ ਕੀਤੀ ਹੈ।
ਕੀ ਹੈ ਸਕਾਇਤ, ਕੀ ਹਨ ਦੋਸ਼
ਮਹੇਸ਼ ਕੁਮਾਰ ਲੋਟਾ ਨੇ ਕਿਹਾ ਹੈ।ਕਿ ਉਹ ਨਗਰ ਕੌਂਸਲ ਬਰਨਾਲਾ ਦਾ ਸਾਬਕਾ ਮੀਤ ਪ੍ਰਧਾਨ ਹੈ ਅਤੇ ਮਿਤੀ 1-1-2018 ਤੋਂ ਲੈ ਕੇ 12-2-2020 ਦੇ ਸਮੇਂ ਦੌਰਾਨ ਵੀ ਬਤੌਰ ਨਗਰ ਕੌਂਸਲ ਮੈਂਬਰ ਰਿਹਾ ਹੈ ।
-ਇਹ ਕਿ ਉਕਤ ਦੋਸ਼ੀਆਨ ਨੇ ਸਰਕਾਰ ਅਤੇ ਨਗਰ ਕੌਂਸਲ ਦੇ ਮੈਂਬਰਾਂ ਨੂੰ ਧੋਖੇ ਵਿੱਚ ਰੱਖ ਕੇ ਕੁਝ ਕੰਨਸਟਕਸ਼ਨ ਸੋਸਾਇਟੀਆਂ/ਠੇਕੇਦਾਰਾਂ ਨੂੰ ਗੈਰਕਾਨੂੰਨੀ ਢੰਗ ਨਾਲ ਵਿੱਤੀ ਲਾਭ ਅਤੇ ਕੌਂਸਲ ਫੰਡਾਂ ਨੂੰ ਨੁਕਸਾਨ ਪਹੁੰਚਾਉਣ ਲਈ ਵੱਖ ਵੱਖ ਵਿਕਾਸ ਦੇ ਕੰਮ ਕਾਗਜਾਂ ਚ, ਹੀ ਦਿਖਾ ਕੇ ਉਹਨਾਂ ਦੇ ਜਾਲ੍ਹੀ ਫਰਜੀ ਬਿੱਲ ਤਿਆਰ ਕਰਕੇ ਫਰਜੀ ਵਿਕਾਸ ਕੰਮਾਂ ਦੀ ਲੱਖਾਂ ਰੁਪਏ ਦੀਆਂ ਪੇਮੈਂਟਾਂ ਕਰ ਦਿੱਤੀਆਂ।
-ਉਸ ਸਮੇਂ ਦੌਰਾਨ ਕੌਂਸਲਰ ਹੋਣ ਦੇ ਨਾਤੇ ਜਦੋਂ ਇਹ ਗੱਲ ਮੇਰੇ ਧਿਆਨ ਵਿੱਚ ਆਈ ਤਾਂ ਮੈਂ ਉਕਤ ਦੋਸ਼ੀਆਨ ਨੂੰ ਕਿਹਾ ਕਿ ਮੈਂਨੂੰ ਵਿਕਾਸ ਦੇ ਇੰਨਾਂ ਕੰਮਾਂ ਸਬੰਧੀ ਰਿਕਾਰਡ ਐਮ.ਬੀ. ਬੁੱਕਸ , ਪੇਮੈਂਟ ਬਾਉਚਰ ਅਤੇ ਬਿਲ ਫਾਰਮ ਦਿਖਾਉ ਤਾਂ ਕਿ ਇਹਨਾਂ ਵਿਕਾਸ ਕੰਮਾਂ ਦੀ ਪੜਤਾਲ ਕੀਤੀ ਜਾ ਸਕੇ ਅਤੇ ਕੌਂਸਲ ਫੰਡਾਂ ਦੀ ਕੀਤੀ ਲੁੱਟ ਨੂੰ ਰੋਕਿਆ ਜਾ ਸਕੇ ਅਤੇ ਹਾਊਸ ਤੇ ਸ਼ਹਿਰੀਆਂ ਨੂੰ ਵੱਡੇ ਘਪਲੇ ਦਾ ਪਤਾ ਲੱਗ ਸਕੇ।
-ਉਨ੍ਹਾਂ ਕਿਹਾ ਕਿ ਮੇਰੀ ਇਹ ਗੱਲ ਸੁਣਕੇ ਮਿਤੀ 1 ਜਨਵਰੀ 2018 ਤੋਂ 12 ਫਰਵਰੀ 2020 ਦੇ ਸਮੇਂ ਦੌਰਾਨ ਉਕਤ ਦੋਸ਼ੀਆਂ ਨੇ ਮੈਂਨੂੰ ਵਾਰ ਵਾਰ ਮੰਗਣ ਦੇ ਬਾਵਜੂਦ ਜਿਕਰਯੋਗ ਰਿਕਾਰਡ ਚੈੱਕ ਨਹੀਂ ਕਰਵਾਇਆ । ਜਦੋਂ ਮੈਂ ਇਹ ਗੱਲ ਜਨਤਕ ਕਰਨੀ ਸ਼ੁਰੂ ਕਰ ਦਿੱਤੀ ਤਾਂ ਦੋਸ਼ੀਆਨ ਨੇ ਘੋਟਾਲੇ ਦਾ ਪਰਦਾਫਾਸ਼ ਹੋਣ ਦੇ ਡਰ ਕਾਰਣ ਘਬਰਾਹਟ ਚ, ਆ ਕੇ ਉਕਤ ਰਿਕਾਰਡ ਖੁਰਦ-ਬੁਰਦ ਕਰ ਦਿੱਤਾ ਅਤੇ 12 ਫਰਵਰੀ 2020 ਨੂੰ ਇੱਕ ਦੁਰਖਾਸਤ ਨੰਬਰੀ 1047 ਲੇਖਾ ਸ਼ਾਖਾ ਰਾਹੀਂ ਐਸ.ਐਚ.ਉ. ਬਰਨਾਲਾ ਨੂੰ ਖਾਨਾਪੂਰਤੀ ਕਰਦੇ ਹੋਏ ਡੀ.ਡੀ.ਆਰ. ਦਰਜ਼ ਕਰਨ ਲਈ ਭੇਜ਼ ਦਿੱਤੀ। ਜਿਸ ਚ, ਕਾਰਜ ਸਾਧਕ ਅਫਸਰ ਨੇ ਲਿਖਿਆ ਕਿ ਦਫਤਰੀ ਰਿਕਾਰਡ ਚੋਂ ਐਮ.ਬੀ. ਨੰਬਰ 333 ਅਤੇ 335 ਗੁੰਮ ਹੋ ਗਈਆਂ ਹਨ। ਪਰੰਤੂ ਤਤਕਾਲੀ ਕਾਰਜ ਸਾਧਕ ਅਫਸਰ ਨੇ ਇਹ ਜਿਕਰ ਨਹੀਂ ਕੀਤਾ ਕਿ ਇਹ ਅਹਿਮ ਦਸਤਾਵੇਜ਼ ਕਦੋਂ ਅਤੇ ਕਿਸ ਅਧਿਕਾਰੀ ਦੀ ਕਸਟੱਡੀ ਚ, ਸੀ।
ਲੋਟਾ ਨੇ ਕਿਹਾ ਕਿ ਐਮ.ਬੀ. ਅਤੇ ਵਿਕਾਸ ਕੰਮਾਂ ਸਬੰਧੀ ਹੋਰ ਦਸਤਾਵੇਜ ਸੰਭਾਲਣ ਦੀ ਜਿੰਮੇਵਾਰੀ ਸਥਾਨਕ ਸਰਕਾਰਾਂ ਦੇ ਸਪੈਸ਼ਲ ਸਕੱਤਰ ਵੱਲੋਂ ਬਕਾਇਦਾ ਮਿਤੀ 24/8/2001 ਨੂੰ ਜਾਰੀ ਪੱਤਰ ਰਾਹੀਂ ਨਿਸਚਿਤ ਕੀਤੀ ਗਈ ਹੈ। ਸਥਾਨਕ ਸਰਕਾਰਾਂ ਵਿਭਾਗ ਦੀ ਵਿਜੀਲੈਂਸ ਸ਼ਾਖਾ ਵੱਲੋਂ ਜਾਰੀ ਉਕਤ ਪੱਤਰ ਚ, ਸਾਫ ਉਲੇਖ ਹੈ ਕਿ ਜੇਕਰ ਇਹ ਰਿਕਾਰਡ ਗੁੰਮ ਹੁੰਦਾ ਹੈ ਤਾਂ ਇਸ ਸਬੰਧੀ ਪੁਲਿਸ ਕੇਸ ਦਰਜ਼ ਕਰਵਾਇਆ ਜਾਵੇ ਅਤੇ ਰਿਕਾਰਡ ਨਾ ਲੱਭਣ ਸਬੰਧੀ ਪੁਲਿਸ ਤੋਂ ਸਰਟੀਫਿਕੇਟ ਹਾਸਿਲ ਕਰਕੇ ਡੁਪਲੀਕੇਟ ਰਿਕਾਰਡ ਤਿਆਰ ਕੀਤਾ ਜਾਵੇ। ਪਰੰਤੂ ਉਕਤ ਅਧਿਕਾਰੀਆਂ ਵੱਲੋਂ ਅਜਿਹਾ ਕੁਝ ਵੀ ਹਾਲੇ ਤੱਕ ਨਹੀਂ ਕੀਤਾ ਗਿਆ।
-ਲੋਟਾ ਨੇ।ਕਿਹਾ ਕਿ ਉਸ ਸਮੇਂ ਦਾ ਨਗਰ ਕੌਂਸਲ ਮੈਂਬਰ ਹੋਣ ਕਾਰਣ ਲਿਹਜਾ ਦੁਰਖਾਸਤ ਪੇਸ਼ ਕਰਕੇ ਬੇਨਤੀ ਹੈ ਕਿ ਦੋਸ਼ੀਆਨ ਖਿਲਾਫ ਜਾਲੀ ਫਰਜੀ ਦਸਤਾਵੇਜਾਂ ਦੇ ਅਧਾਰ ਤੇ ਲੱਖਾਂ ਰੁਪਏ ਦੀਆਂ ਪੇਮੈਂਟਾ ਕਰਨ ਤੋਂ ਬਾਅਦ ਰਿਕਾਰਡ ਖੁਰਦ ਬੁਰਦ ਕਰਨ ਸਬੰਧੀ ਕੇਸ ਦਰਜ਼ ਕਰਕੇ ਦੋਸ਼ੀਆਂ ਨੂੰ ਸਜਾ ਦਿੱਤੀ ਜਾਵੇ ਅਤੇ ਫਰਜੀ ਬਿਲਾਂ ਦੇ ਅਧਾਰ ਤੇ ਕੀਤੇ ਲੱਖਾਂ ਰੁਪਏ ਦੀ ਪੇਮੈਂਟ ਰਿਕਵਰ ਕੀਤੀ ਜਾਵੇ। ਮਾਮਲਾ ਬੇਹੱਦ ਗੰਭੀਰ ਹੈ, ਇਸ ਲਈ ਕਿਸੇ ਇਮਾਨਦਾਰ ਪੁਲਿਸ ਅਧਿਕਾਰੀ ਨੂੰ ਇਸ ਦੀ ਪੜਤਾਲ ਸੌਂਪੀ ਜਾਵੇ। ਤਾਂ ਕਿ ਵੱਡੇ ਘੋਟਾਲੇ ਦਾ ਪਰਦਾਫਾਸ਼ ਹੋ ਸਕੇ।