ਸੜ੍ਹਕ ਤੇ ਲਗ ਰਹੀਆਂ ਇੰਟਰਲੌਕ ਟਾਇਲਾਂ, ਪਰ ਨਹੀਂ ਲਾਇਆ ਕੰਮ ਦੀ ਸੂਚਨਾ ਦਿੰਦਾ ਬੋਰਡ
ਹਰਿੰਦਰ ਨਿੱਕਾ ਬਰਨਾਲਾ 11 ਅਗਸਤ 2020
ਇਸ ਨੂੰ ਅਫਸਰਾਂ ਦੀ ਮਿਲੀਭੁਗਤ ਸਮਝੋ ਜਾਂ ਫਿਰ ਲਾਪਰਵਾਹੀ , ਨਗਰ ਕੌਂਸਲ ਦਫਤਰ ਦੇ ਅੱਗੇ ਹੀ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਤੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉੱਡ ਰਹੀਆਂ ਹਨ। ਪਰੰਤੂ ਦਫਤਰ ਅੰਦਰ ਬੈਠੇ ਅਧਿਕਾਰੀ , ਠੇਕੇਦਾਰ ਨੂੰ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਕਹਿਣ ਲਈ ਬਾਹਰ ਸੜ੍ਹਕ ਤੇ ਨਿਕਲਣਾ ਵੀ ਜਰੂਰੀ ਨਹੀਂ ਸਮਝ ਰਹੇ। ਵਰਨਣਯੋਗ ਹੈ ਕਿ ਨਗਰ ਕੌਂਸਲ ਦਫਤਰ ਦੇ ਸਾਹਮਣਿਉਂ ਲੰਘਦੀ ਸੜ੍ਹਕ ਤੇ ਲੱਖਾਂ ਰੁਪਏ ਦੀ ਲਾਗਤ ਨਾਲ ਇੰਟਰਲੌਕ ਟਾਇਲਾਂ ਲਾਉਣ ਦਾ ਕੰਮ ਜਾਰੀ ਹੈ। ਪਰੰਤੂ ਠੇਕੇਦਾਰ ਵੱਲੋਂ ਵਰਕਸ ਦੇ ਇਸ ਕੰਮ ਦਾ ਪੂਰਾ ਵੇਰਵਾ ਦੇਣ ਲਈ ਸੂਚਨਾ ਬੋਰਡ ਨਹੀਂ ਲਾਇਆ ਗਿਆ। ਜਦੋਂ ਕਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਪੱਸ਼ਟ ਹਦਾਇਤਾਂ ਹਨ ਕਿ ਜਿੱਥੇ ਵੀ ਕੋਈ ਵਿਕਾਸ ਕੰਮ ਸ਼ੁਰੂ ਕੀਤਾ ਜਾਵੇ ਤਾਂ ਉੱਥੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਕੰਮ ਦੀ ਲੰਬਾਈ, ਚੌੜਾਈ, ਕੰਮ ਸ਼ੁਰੂ ਕਰਨ ਅਤੇ ਮੁਕੰਮਲ ਕਰਨ ਦੀ ਤਾਰੀਖ, ਠੇਕੇਦਾਰ ਦਾ ਨਾਮ ਅਤੇ ਸੰਪਰਕ ਨੰਬਰ , ਕੰਮ ਤੇ ਹੋਣ ਵਾਲੀ ਲਾਗਤ ਦਾ ਵੇਰਵਾ ਲਿਖ ਕੇ ਬਕਾਇਦਾ ਬੋਰਡ ਲਾਉਣਾ ਜਰੂਰੀ ਹੈ। ਤਾਂ ਕਿ ਲੋਕਾਂ ਨੂੰ ਵਿਕਾਸ ਕੰਮ ਸਬੰਧੀ ਪੂਰਾ ਵੇਰਵਾ ਹਾਸਿਲ ਹੋ ਸਕੇ। ਇਨਫਰਮੇਸ਼ਨ ਬੋਰਡ ਕੰਮ ਵਾਲੀ ਜਗ੍ਹਾ ਤੇ ਲਗਾਉਣਾ ਠੇਕੇਦਾਰ ਦੀ ਜਿੰਮੇਵਾਰੀ ਹੈ। ਜਿਹੜੀ ਉਸ ਨੂੰ ਟੈਂਡਰ ਅਲਾਟਮੈਂਟ ਅਤੇ ਵਰਕ ਆਰਡਰ ਸਮੇਂ ਲਿਖਤ ਚ, ਦਿੱਤੀ ਜਾਂਦੀ ਹੈ। ਦਰਅਸਲ ਹਕੀਕਤ ਇਹ ਕਿ ਹਦਾਇਤਾਂ ਜਾਰੀ ਕਰਕੇ ਖੁਦ ਅੱਖਾਂ ਮੀਚ ਕੇ ਬੈਠਣ ਵਾਲੇ ਅਧਿਕਾਰੀਆਂ ਨੇ ਨਿਯਮਾਂ ਦੀ ਪਾਲਣਾ ਕਰਵਾਉਣ ਤੋਂ ਪਾਸਾ ਵੱੱਟ ਰੱੱਖਿਆ ਹੈੈ। ਇਸ ਸਬੰੰਧੀ ਈਉ ਦਾ ਪੱਖ ਜਾਨਣ ਲਈ ਫੋਨ ਕੀੀਤਾ, ਪਰ ਫੋੋਨ ਨੌੌੌਟ ਰੀਅਚੇਬਲ ਹੀ ਆਉਂਦਾ ਰਿਹਾ।
ਮਹੇਸ਼ ਲੋਟਾ ਬੋਲਿਆ, ਇਨਫਰਮੇਸ਼ਨ ਬੋਰਡ ਸਾਈਟ ਤੇ ਲਾਉਣਾ ਜਰੂਰੀ
ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਲੋਟਾ ਨੇ ਕਿਹਾ ਕਿ ਨਿਯਮਾਂ ਅਨੁਸਾਰ ਵਿਕਾਸ ਕੰਮ ਵਾਲੀ ਸਾਈਟ ਤੇ ਕੰਮ ਦਾ ਵੇਰਵਾ ਦੇ ਕੇ ਡਿਸਪਲੇਅ ਬੋਰਡ ਲਾਉਣਾ ਜਰੂਰੀ ਹੈ। ਬੋਰਡ ਨਾ ਲਾਉਣਾ ਇਨਫਰਮੇਸ਼ਨ ਛੁਪਾਉਣਾ ਹੈ। ਤਾਂਕਿ ਠੇਕੇਦਾਰ ਲੋਕਾਂ ਨੂੰ ਹਨ੍ਹੇਰੇ ਚ, ਰੱਖ ਕੇ ਕੰਮ ਸਬੰਧੀ ਮਨਮਰਜ਼ੀ ਕਰ ਸਕੇ। ਲੋਟਾ ਨੇ ਕਿਹਾ ਕਿ ਨਗਰ ਕੌਂਸਲ ਦਫਤਰ ਦੇ ਬਿਲਕੁਲ ਸਾਹਮਣੇ।ਚੱਲ ਰਹੇ ਕੰਮ ਤੇ ਵੀ ਇਨਫਰਮੇਸ਼ਨ ਬੋਰਡ ਦਾ ਹੋਣਾ ਦਾਲ ਚ,ਕਾਲਾ ਹੋਣ ਵੱਲ ਇਸ਼ਾਰਾ ਕਰਦਾ ਹੈ।